spot_img

ਪੰਚਕੂਲਾ ਦੇ ਯੋਜਨਾਬੱਧ ਵਿਕਾਸ ‘ਤੇ ਵਿਸ਼ੇਸ਼ ਫੋਕਸ, ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਿਲੇਗਾ ਨਵਾਂ ਵਿਸਥਾਰ

Date:

spot_img

👉ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਪੰਚਕੂਲਾ ਦੇ ਵਿਕਾਸ ਕਾਰਜਾਂ ਦੀ ਸਮੀਖਿਆ
Haryana News : ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਦੇ ਯੋਜਨਾਬੱਧ, ਸਰਬਪੱਖੀ ਅਤੇ ਆਧੁਨਿਕ ਵਿਕਾਸ ਨੂੰ ਨਵੀਂ ਗਤੀ ਦੇਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰ ਦੀਆਂ ਮੌਜੂਦਾ ਲੋੜਾਂ ਦੇ ਨਾਲ-ਨਾਲ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੰਬੇ ਸਮੇਂ ਦੀਆਂ ਵਿਕਾਸ ਯੋਜਨਾਵਾਂ ਨੂੰ ਤੇਜ਼ੀ ਨਾਲ ਅਮਲੀਜਾਮਾ ਪਹਿਨਾਇਆ ਜਾਵੇ। ਉਨ੍ਹਾਂ ਨੇ ਪੰਚਕੂਲਾ ਵਿੱਚ ਬਿਹਤਰ ਨਾਗਰਿਕ ਸਹੂਲਤਾਂ, ਮਜ਼ਬੂਤ ਬੁਨਿਆਦੀ ਢਾਂਚੇ, ਸੁਚਾਰੂ ਆਵਾਜਾਈ ਵਿਵਸਥਾ, ਪ੍ਰਾਪਤ ਅਤੇ ਸਾਫ਼ ਪੀਣ ਵਾਲੇ ਪਾਣੀ, ਆਧੁਨਿਕ ਰਿਹਾਇਸ਼ੀ ਸਹੂਲਤਾਂ, ਵਿਕਸਿਤ ਬਾਜ਼ਾਰਾਂ, ਹਰੇ-ਭਰੇ ਖੇਤਰਾਂ, ਬਿਹਤਰ ਪਾਰਕਾਂ, ਖੇਡਾਂ ਅਤੇ ਮਨੋਰੰਜਨ ਸਹੂਲਤਾਂ ਦੇ ਨਾਲ-ਨਾਲ ਸਮਾਰਟ ਸੁਰੱਖਿਆ ਅਤੇ ਨਿਗਰਾਨੀ ਵਿਵਸਥਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ।ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਪੰਚਕੂਲਾ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਬੈਠਕ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ਼੍ਰੀ ਰਾਜੇਸ਼ ਖੁੱਲਰ, ਪੰਚਕੂਲਾ ਦੇ ਮੇਅਰ ਸ਼੍ਰੀ ਸ਼ਿਆਮ ਲਾਲ ਬੰਸਲ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ 👉ਉਦਯੋਗਾਂ ਨੂੰ ਉਤਸ਼ਾਹਿਤ, ਨੌਜਵਾਨਾਂ ਨੂੰ ਰੁਜ਼ਗਾਰ ਅਤੇ ਕਿਸਾਨਾਂ ਨੂੰ ਬਿਹਤਰ ਬਾਜ਼ਾਰ ਉਪਲਬਧ ਕਰਵਾਉਣਾ ਸਰਕਾਰ ਦੀ ਪਹਿਲ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

👉ਵਿਭਾਗ ਆਪਣੀ ਜ਼ਮੀਨ ਦੀ ਪਛਾਣ ਕਰਕੇ ਕਬਜ਼ੇ ਮੁਕਤ ਕਰਵਾਉਣ
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਸਥਾਨਕ ਨਿਕਾਏ, ਐੱਚ.ਐੱਸ.ਵੀ.ਪੀ., ਪੀ.ਐੱਮ.ਡੀ.ਏ., ਐੱਚ.ਐੱਸ.ਆਈ.ਡੀ.ਸੀ. ਸਮੇਤ ਸਾਰੇ ਵਿਭਾਗ ਆਪਣੀ ਜ਼ਮੀਨ ਦੀ ਪਛਾਣ ਕਰਕੇ ਉਸ ਨੂੰ ਕਬਜ਼ੇ ਮੁਕਤ ਕਰਵਾਉਣ। ਇਸ ਦੇ ਨਾਲ ਹੀ ਅਧਿਕਾਰੀ ਇਹ ਵੀ ਯਕੀਨੀ ਬਣਾਉਣ ਕਿ ਉਸ ਜ਼ਮੀਨ ‘ਤੇ ਦੁਬਾਰਾ ਕਬਜ਼ਾ ਨਾ ਹੋਵੇ। ਉਨ੍ਹਾਂ ਕਿਹਾ ਕਿ ਸੈਕਟਰ 7, 11 ਅਤੇ 17 ਦੀ ਰੇਹੜੀ ਮਾਰਕੀਟ ਵਿੱਚ ਪਾਲਿਕਾ ਬਾਜ਼ਾਰ ਚੰਡੀਗੜ੍ਹ ਦੀ ਤਰਜ਼ ‘ਤੇ ਮਾਰਕੀਟ ਵਿਕਸਿਤ ਕਰਨ ਲਈ ਪ੍ਰਸਤਾਵ ਤਿਆਰ ਕੀਤਾ ਜਾਵੇ। ਇਸ ਤੋਂ ਇਲਾਵਾ ਮਾਜਰੀ ਚੌਂਕ ‘ਤੇ ਲੋਕਾਂ ਨੂੰ ਜਾਮ ਤੋਂ ਨਿਜਾਤ ਦਿਵਾਉਣ ਲਈ ਉਸ ਨੂੰ ਰੀ-ਡਿਜ਼ਾਈਨ ਕਰਕੇ ਅੰਡਰਪਾਸ ਬਣਾਉਣ ਦਾ ਪ੍ਰਪੋਜ਼ਲ ਵੀ ਬਣਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਜਾਮ ਦੀ ਕੋਈ ਸਮੱਸਿਆ ਨਾ ਆਵੇ।

ਇਹ ਵੀ ਪੜ੍ਹੋ 👉ਟੈਕਸ ਦੀਆਂ ਦਰਾਂ ਵਧਾ ਕੇ ਨਹੀਂ ਸਗੋਂ ਟੈਕਸ ਦਾ ਆਧਾਰ ਵਧਾ ਕੇ ਮਜ਼ਬੂਤ ਕਰਾਂਗੇ ਹਰਿਆਣਾ ਦੀ ਮਾਲੀ ਵਿਵਸਥਾ : ਮੁੱਖ ਮੰਤਰੀ

👉ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਲਈ 100 ਐੱਮ.ਐੱਲ.ਡੀ. ਵਾਧਾ ਕਰਨ ‘ਤੇ ਕਰਨ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਖੜਕ ਮੰਗੋਲੀ ਦੇ ਲੋਕਾਂ ਨੂੰ 7500 ਫਲੈਟ ਬਣਾ ਕੇ ਦੇਣ ਦੀ ਪ੍ਰਕਿਰਿਆ ਵੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਪੰਚਕੂਲਾ ਦੇ ਲੋਕਾਂ ਨੂੰ ਲੋੜੀਂਦੀ ਮਾਤਰਾ ਵਿੱਚ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਲਈ ਭਾਖੜਾ ਤੋਂ ਆਉਣ ਵਾਲੇ ਪਾਣੀ ਦੀ ਸਮਰੱਥਾ ਵਿੱਚ 100 ਐੱਮ.ਐੱਲ.ਡੀ. ਵਾਧਾ ਕਰਨ ‘ਤੇ ਕੰਮ ਕੀਤਾ ਜਾਵੇ। ਇਸ ਤੋਂ ਇਲਾਵਾ ਕਾਲਕਾ ਵਿੱਚ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕਰਨ ‘ਤੇ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੋਰਨੀ ਖੇਤਰ ਵਿੱਚ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਲਈ ਡੈਮ ਬਣਾਇਆ ਜਾਵੇ, ਤਾਂ ਜੋ ਜਲ ਸੰਭਾਲ ਹੋ ਸਕੇ। ਇਸ ਦੇ ਨਾਲ ਹੀ ਕੌਸ਼ਲਿਆ ਡੈਮ ਦੀ ਸਮਰੱਥਾ ਵਧਾਉਣ ਦਾ ਕੰਮ ਕੀਤਾ ਜਾ ਰਹਾ ਹੈ।

ਇਹ ਵੀ ਪੜ੍ਹੋ 👉CM Nayab Saini ਨੇ MSP ਵਿੱਚ ਇਤਿਹਾਸਕ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਗਟਾਇਆ ਧੰਨਵਾਦ

👉ਮਨਸਾ ਦੇਵੀ ਦੇ ਆਸ-ਪਾਸ ਬਣਾਇਆ ਜਾਵੇਗਾ ਕੋਰੀਡੋਰ
ਮੁੱਖ ਮੰਤਰੀ ਨੇ ਕਿਹਾ ਕਿ ਮਨਸਾ ਦੇਵੀ ਮੰਦਰ ਦੇ ਆਸ-ਪਾਸ ਕੋਰੀਡੋਰ ਬਣਾਇਆ ਜਾਵੇਗਾ। ਇਸ ਲਈ ਵੀ ਪ੍ਰਸਤਾਵ ਤਿਆਰ ਕਰਕੇ ਅਮਲੀਜਾਮਾ ਪਹਿਨਾਇਆ ਜਾਵੇ। ਸਕਤੇੜੀ ਨੇੜੇ 117 ਏਕੜ ਜ਼ਮੀਨ ‘ਤੇ ਗ੍ਰੀਨ ਬੈਲਟ ਦੇ ਨਾਲ ਗੋਲਫ ਕਲੱਬ ਅਤੇ ਬੋਟੈਨੀਕਲ ਪਾਰਕ ਬਣਾਉਣ ਲਈ ਵੀ ਪ੍ਰਸਤਾਵ ਤਿਆਰ ਕੀਤਾ ਜਾਵੇ। ਇਸ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ 5470 ਕੈਮਰੇ ਲਗਾਏ ਜਾਣਗੇ। ਕੈਮਰਿਆਂ ਦੀ ਨਿਗਰਾਨੀ ਅਤੇ ਵਿਸ਼ਲੇਸ਼ਣ ਲਈ ਡਾਇਲ 112 ਪੁਲਿਸ ਭਵਨ ਵਿੱਚ ਕਮਾਂਡ ਕੰਟਰੋਲ ਕੇਂਦਰ ਸਥਾਪਿਤ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਨਗਰ ਪ੍ਰੀਸ਼ਦ ਦੇ ਨਾਲ ਕਾਲਕਾ ਅਤੇ ਪਿੰਜੌਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਆਦਿ ਲਗਾਉਣ ਲਈ 6 ਲਾਈਨਾਂ ਵਾਲੀ ਸਪੈਸ਼ਲ ਆਪਟੀਕਲ ਵਾਇਰ ਲਗਾਈ ਜਾਵੇ, ਤਾਂ ਜੋ ਉਹ ਭਵਿੱਖ ਵਿੱਚ ਹੋਰ ਕਾਰਜਾਂ ਲਈ ਵਰਤੋਂ ਵਿੱਚ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਕੈਮਰਿਆਂ ਨਾਲ ਵਾਹਨਾਂ ਦੇ ਚਲਾਨ ਆਨਲਾਈਨ ਕੀਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਸਾਢੇ 9 ਏਕੜ ਵਿੱਚ ਬਣਨ ਵਾਲੇ ਸ਼ੂਟਿੰਗ ਰੇਂਜ ਸਪੋਰਟਸ ਕੰਪਲੈਕਸ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ 10, 20 ਅਤੇ 50 ਮੀਟਰ ਦੀਆਂ ਵਿਸ਼ਵ ਪੱਧਰੀ ਪ੍ਰਤੀਯੋਗਤਾਵਾਂ ਦੀ ਫਾਈਨਲ ਸ਼ੂਟਿੰਗ ਕੀਤੀ ਜਾ ਸਕੇਗੀ। ਰੇਂਜ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਵਿੱਚ ਹੋਸਟਲ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ 👉Haryana ਦੀ ਪੇਪਰਲੇਸ ਪ੍ਰੋਪਰਟੀ ਰਜਿਸਟ੍ਰੇਸ਼ਨ ਦਾ ਵੱਡਾ ਅਸਰ ਹੋਇਆ – ਡਾ. ਸੁਮਿਤਾ ਮਿਸ਼ਰਾ

👉ਨਾਗਰਿਕਾਂ ਦੀਆਂ 183 ਸ਼ਿਕਾਇਤਾਂ ਵਿੱਚੋਂ 162 ਸਮੱਸਿਆਵਾਂ ਦਾ ਹੱਲ
ਪੀ.ਐੱਮ.ਡੀ.ਏ. ਦੇ ਸੀ.ਈ.ਓ. ਅਤੇ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ਼੍ਰੀ ਕੇ. ਮਕਰੰਦ ਪਾਂਡੂਰੰਗ ਨੇ ਦੱਸਿਆ ਕਿ ਹੁਣ ਤੱਕ ਨਾਗਰਿਕਾਂ ਦੀਆਂ 183 ਸ਼ਿਕਾਇਤਾਂ ਆਈਆਂ, ਜਿਨ੍ਹਾਂ ਵਿੱਚੋਂ 162 ਸਮੱਸਿਆਵਾਂ ਦਾ ਹੱਲ ਕਰ ਦਿੱਤਾ ਗਿਆ ਹੈ। ਸਰਵਿਸ ਰੋਡ ਠੀਕ ਕਰਨ ਲਈ ਐਸਟੀਮੇਟ ਬਣਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸੜਕਾਂ ਦੇ ਕਿਨਾਰੇ ਰੰਗ-ਰੋਗਨ ਕਰਕੇ ਸੁੰਦਰੀਕਰਨ ਕੀਤਾ ਜਾ ਰਿਹਾ ਹੈ। ਉਦਯੋਗਿਕ ਖੇਤਰ ਫੇਜ਼ 1, 2 ਵਿੱਚ ਸੜਕਾਂ ਦੀ ਮੁਰੰਮਤ ਦਾ ਕੰਮ 16.80 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।ਬੈਠਕ ਵਿੱਚ ਕਮਿਸ਼ਨਰ ਅਤੇ ਸਕੱਤਰ ਯੂ.ਐੱਲ.ਬੀ. ਸ਼੍ਰੀ ਅਸ਼ੋਕ ਮੀਣਾ, ਐੱਚ.ਐੱਸ.ਵੀ.ਪੀ. ਦੇ ਪ੍ਰਸ਼ਾਸਕ ਅਤੇ ਮੁੱਖ ਮੰਤਰੀ ਦੇ ਉਪ ਮੁੱਖ ਸਕੱਤਰ ਸ਼੍ਰੀ ਅਜੇ ਕੁਮਾਰ, ਓ.ਐੱਸ.ਡੀ. ਸ਼੍ਰੀ ਪੰਕਜ ਨੈਨ, ਡਿਪਟੀ ਕਮਿਸ਼ਨਰ ਪੰਚਕੂਲਾ ਸ਼੍ਰੀ ਸਤਪਾਲ ਸ਼ਰਮਾ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਪੀ.ਐੱਮ.ਡੀ.ਏ. ਦੇ ਅਧਿਕਾਰੀ ਮੌਜੂਦ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

ਨਸ਼ਿਆਂ ਦੇ ਖਾਤਮੇ ਲਈ ਸ਼ਾਹ ਵੱਲੋਂ ਦਿੱਤੀ 2029 ਤੱਕ ਦੀ ਡੈੱਡਲਾਈਨ ’ਤੇ ਵੜਿੰਗ ਨੇ ਚੁੱਕੇ ਸਵਾਲ

👉ਕਿਹਾ-ਇਹ ਡੁੱਬ ਰਹੇ ਬੈਂਕ ਦਾ ਬਹੁਤ ਲੰਮੀ ਤਾਰੀਖ ਵਾਲਾ...

Punjab Govt ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ

Chandigarh News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...

Haryana ਦੀ ਪੇਪਰਲੇਸ ਪ੍ਰੋਪਰਟੀ ਰਜਿਸਟ੍ਰੇਸ਼ਨ ਦਾ ਵੱਡਾ ਅਸਰ ਹੋਇਆ – ਡਾ. ਸੁਮਿਤਾ ਮਿਸ਼ਰਾ

👉6.5 ਲੱਖ ਰਜਿਸਟ੍ਰੀਆਂ, ਪੰਜ ਦਿਨਾਂ ਵਿੱਚ ਮਨਜ਼ੂਰੀ ਅਤੇ ਸਟਾਂਪ...