Friday, December 5, 2025

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ “ਅਪ੍ਰੇਸ਼ਨ ਸਤਰਕ” ਤਹਿਤ ਰਾਤ ਸਮੇਂ “Night Domination” ਚੈਕਿੰਗ ਮੁਹਿੰਮ

Date:

spot_img

👉IG ਅਤੇ SSP ਵੱਲੋਂ ਥਾਣਿਆਂ, ਨਾਕਿਆਂ, ਬੱਸ ਸਟੈਂਡਾਂ ਤੇ ਡਿਊਟੀ ਮੁਲਾਜ਼ਮਾਂ ਦਾ ਨਿਰੀਖਣ ਕਰਦੇ ਹੋਏ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਇਆ ਗਿਆ
Muktsar News: ਜ਼ਿਲ੍ਹੇ ਅੰਦਰ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਸ਼ਰਾਰਤੀ ਤੱਤਾਂ ਉੱਤੇ ਨਜ਼ਰ ਰੱਖਣ ਅਤੇ ਨਸ਼ਾ ਤਸਕਰੀ ਵਰਗੀਆਂ ਗਤੀਵਿਧੀਆਂ ਨੂੰ ਰੋਕਣ ਦੇ ਉਦੇਸ਼ ਨਾਲ “ਅਪ੍ਰੇਸ਼ਨ ਸਤਰਕ” ਤਹਿਤ ਰਾਤ ਨੂੰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।ਇਹ ਮੁਹਿੰਮ ਬਾਬੂ ਲਾਲ ਮੀਨਾ ਆਈ.ਜੀ. ਇੰਟੈਲੀਜੈਂਸ ਪੰਜਾਬ ਅਤੇ ਡਾ. ਅਖਿਲ ਚੌਧਰੀ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਚਲਾਈ ਗਈ, ਜਿਨ੍ਹਾਂ ਨੇ ਖੁਦ ਜ਼ਿਲ੍ਹੇ ਦੇ ਥਾਣਿਆਂ, ਨਾਕਿਆਂ, ਚੌਕੀਆਂ, ਬੱਸ ਸਟੈਂਡਾਂ, ਪੀ.ਸੀ.ਆਰ. ਮੋਟਰਸਾਈਕਲਾਂ ਆਦਿ ਥਾਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਵੱਲੋਂ ਥਾਂ-ਥਾਂ ‘ਤੇ ਡਿਊਟੀ ਉੱਤੇ ਤਾਇਨਾਤ ਮੁਲਾਜ਼ਮਾਂ ਨੂੰ ਸੂਚਨਾ ਤੇ ਸਾਵਧਾਨੀ ਨਾਲ ਡਿਊਟੀ ਨਿਭਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ।
👉ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ
Night Domination ਮੁਹਿੰਮ ਹੇਠ ਜ਼ਿਲ੍ਹੇ ਦੇ ਅੰਦਰ ਕੁੱਲ 260 ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ।ਇਸ ਚੈਕਿੰਗ ਦੌਰਾਨ ਸ੍ਰੀ ਅਵਤਾਰ ਸਿੰਘ (DSP Gidderbaha), ਸ੍ਰੀ ਜਸਪਾਲ ਸਿੰਘ (DSP Lambi), ਸ੍ਰੀ ਅਮਨਦੀਪ ਸਿੰਘ (DSP HQ), ਸ੍ਰੀ ਸਤਨਾਮ ਸਿੰਘ (DSP Muktsar), ਸ੍ਰੀ ਰਛਪਾਲ ਸਿੰਘ (DSP NDPS), ਸ੍ਰੀ ਨਵੀਨ ਕੁਮਾਰ (DSP CAW & C), ਸ੍ਰੀ ਰਮਨਪ੍ਰੀਤ ਸਿੰਘ ਗਿੱਲ (DSP D) ਸਮੇਤ ਸੀਨੀਅਰ ਅਧਿਕਾਰੀ ਮੌਜੂਦ ਰਹੇ।

ਇਹ ਵੀ ਪੜ੍ਹੋ  ਸਹੁਰਿਆਂ ਤੋਂ ਵਾਪਸ ਆ ਰਹੇ ਨੌਜਵਾਨ ਨਾਲ ਵਾਪਰਿਆਂ ਹਾਦਸਾ; ਪਤਨੀ ਤੇ ਬੱਚੇ ਸਹਿਤ ਨਹਿਰ ’ਚ ਡਿੱਗਿਆ

👉ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡਾਂ ਦੀ ਸਖ਼ਤ ਚੈਕਿੰਗ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚੈਕਿੰਗ ਦੌਰਾਨ ਜ਼ਿਲ੍ਹਾ ਦੇ ਮੁੱਖ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਉੱਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਜਿੱਥੇ ਲਾਵਾਰਸ ਸਮਾਨ ਜਾਂ ਖੜੇ ਹੋਏ ਵਾਹਨਾਂ ਦੀ ਜਾਂਚ ਕੀਤੀ ਗਈ। ਪੁਰਾਣੇ ਵਹੀਕਲਾਂ ਨੂੰ ਵਾਹਨ ਐਪ ਰਾਹੀਂ ਵੈਰੀਫਾਈ ਕਰਕੇ ਚੈੱਕ ਕੀਤਾ ਗਿਆ ਕਿ ਉਹ ਕਿਸੇ ਅਪਰਾਧਿਕ ਗਤੀਵਿਧੀ ਨਾਲ ਜੁੜੇ ਤਾਂ ਨਹੀਂ ਹਨ
👉ਸ਼ੱਕੀ ਵਹੀਕਲਾਂ ਅਤੇ ਵਿਅਕਤੀਆਂ ਦੀ ਤਲਾਸ਼ੀ
ਚੈਕਿੰਗ ਦੌਰਾਨ ਨਾਕਿਆਂ ਤੇ ਸ਼ੱਕੀ ਪੁਰਸ਼ਾਂ ਅਤੇ ਵਹੀਕਲਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਪੁਲਿਸ ਨੇ ਉਹਨਾਂ ਦੇ ਬੈਗ, ਸਮਾਨ ਅਤੇ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਗਈ।
👉ਵੱਖ-ਵੱਖ ਥਾਵਾਂ ‘ਤੇ ਟੀਮਾਂ ਰਾਹੀਂ ਪੈਟਰੋਲਿੰਗ ਤੇ ਗਸ਼ਤ
Night Domination ਦੌਰਾਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵੱਖ ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਜੋ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਤੇ ਰਾਤ ਸਮੇਂ ਪੈਟਰੋਲਿੰਗ ਗਸਤ ਦਾ ਚੈਕਿੰਗ ਦੇ ਲਈ ਤਾਇਨਾਤ ਰਹੀਆਂ ।

ਇਹ ਵੀ ਪੜ੍ਹੋ  Big News: ਸੁਖਬੀਰ ਸਿੰਘ ਬਾਦਲ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ

👉ਇੰਟਰ ਡਿਸਟ੍ਰਿਕਟ ਤੇ ਇੰਟਰ ਸਟੇਟ ਨਾਕਿਆਂ ‘ਤੇ ਚੈਕਿੰਗ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਰਾਜਸਥਾਨ ਨਾਲ ਲੱਗਦੀਆਂ 6 ਅਤੇ ਹਰਿਆਣਾ ਨਾਲ ਲੱਗਦੀਆਂ 13 ਸਰਹੱਦਾਂ ‘ਤੇ ਇੰਟਰ ਸਟੇਟ ਨਾਕਿਆਂ ‘ਤੇ ਸਖ਼ਤ ਚੈਕਿੰਗ ਕੀਤੀ ਗਈ। ਇਨ੍ਹਾਂ ਨਾਕਿਆਂ ‘ਤੇ ਨਸ਼ਾ ਤਸਕਰੀ, ਗੈਂਗਸਟਰ ਗਤੀਵਿਧੀਆਂ ਅਤੇ ਹੋਰ ਸ਼ਰਾਰਤੀ ਤੱਤਾਂ ਵਿਰੁੱਧ ਨਿਗਰਾਨੀ ਰੱਖੀ ਗਈ। ਇੰਟਰ ਡਿਸਟ੍ਰਿਕਟ ਬਾਰਡਰ ਨਾਕਿਆਂ ‘ਤੇ ਵੀ ਪੂਰੀ ਤਰ੍ਹਾਂ ਤਾਇਨਾਤੀ ਕਰਕੇ ਜ਼ਿਲ੍ਹੇ ਵਿਚ ਆਉਣ ਵਾਲੀਆਂ ਹਰ ਇਕ ਗਤੀਵਿਧੀ ਦੀ ਜਾਂਚ ਕੀਤੀ ਗਈ।
👉ਐਲਕੋਮੀਟਰ ਰਾਹੀਂ ਡਰਿੰਕ ਐਂਡ ਡਰਾਈਵ ਦੀ ਜਾਂਚ
ਚੈਕਿੰਗ ਦੌਰਾਨ ਕਈ ਨਾਕਿਆਂ ‘ਤੇ ਐਲਕੋਮੀਟਰ ਰਾਹੀਂ ਡਰਿੰਕ ਐਂਡ ਡਰਾਈਵ ਤਹਿਤ ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਹ ਕਾਰਵਾਈ ਸੰਭਾਵਿਤ ਹਾਦਸਿਆਂ ਤੋਂ ਬਚਾਅ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਲਈ ਅਹੰਮ ਰੂਪ ਵਿੱਚ ਕੀਤੀ ਗਈ।
👉ਐਪ ਆਧਾਰਤ ਨਿਗਰਾਨੀ ਸਿਸਟਮ ਦੀ ਵਰਤੋਂ
ਪੂਰੀ ਚੈਕਿੰਗ ਦੌਰਾਨ PAIS ਅਤੇ VAHAN ਐਪ ਦੀ ਵਰਤੋਂ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਪਛਾਣ ਕੀਤੀ ਗਈ। ਇਸ ਰਾਹੀਂ ਸ਼ੱਕੀ ਵਿਅਕਤੀ ਦੀ ਜਾਂਚ ਕੀਤੀ ਗਈ ਕਿਸੇ ਦੇ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈਗਾ ਅਤੇ ਵਾਹਣ ਐਪ ਨਾਲ ਚੋਰੀ ਦੇ ਵਹੀਕਲਾਂ ਦੀ ਜਾਂਚ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

Bathinda ‘ਚ ਜ਼ਿਲ੍ਹਾ ਪ੍ਰੀਸ਼ਦ ਲਈ 87 ਤੇ ਬਲਾਕ ਸੰਮਤੀਆਂ ਲਈ 611 ਨਾਮਜਦਗੀਆਂ

👉ਭਲਕੇ ਹੋਵੇਗੀ ਪੜਤਾਲ, 14 ਨੂੰ ਵੋਟਾਂ ਤੇ 17 ਨੂੰ...

ਜਾਪਾਨ ਦੌਰੇ ਦੇ ਤੀਜੇ ਦਿਨ ਮੁੱਖ ਮੰਤਰੀ ਨੇ ਸੂਬੇ ਲਈ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ

👉ਪੰਜਾਬ ਵੱਲੋਂ ਟੋਇਟਾ ਦੀ ਸਟੀਲ ਕੰਪਨੀ ਆਈਚੀ ਸਟੀਲ ਕਾਰਪੋਰੇਸ਼ਨ...