ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਨਸ਼ਿਆਂ ਖਿਲਾਫ ਵੱਡੀ ਕਾਰਵਾਈ

0
59
+1

👉ਪੋਸਤ ਦੀ ਤਸਕਰੀ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਕੀਤਾ ਪਰਦਾਫਾਸ਼
👉27 ਕੁਇੰਟਲ ਡੋਡੇ ਚੂਰਾ ਪੋਸਤ ਅਤੇ ਇੱਕ ਟਰੱਕ ਸਮੇਤ 02 ਵਿਅਕਤੀਆਂ ਨੂੰ ਕੀਤਾ ਕਾਬੂ
Muktsar News:ਮਾਨਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ,ਗੋਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ. ਪੰਜਾਬ ਅਤੇ ਅਸ਼ਵਨੀ ਕਪੂਰ ਡੀ.ਆਈ.ਜੀ ਫਰੀਦਕੋਟ ਦੀਆਂ ਹਦਾਇਤਾਂ ਤਹਿਤ ਤੁਸ਼ਾਰ ਗੁਪਤਾ ਆਈ.ਪੀ.ਐਸ. ਐਸ.ਐਸ. ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਜਿਸ ਤਹਿਤ ਮਨਮੀਤ ਸਿੰਘ ਢਿੱਲੋਂ ਐਸ.ਪੀ. (ਡੀ) ਅਤੇ ਰਮਨਪ੍ਰੀਤ ਸਿੰਘ ਗਿੱਲ ਡੀ.ਐਸ.ਪੀ (ਡੀ) ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਪਾਰਟੀ ਵੱਲੋਂ ਇੱਕ ਟਰੱਕ ਵਿੱਚੋਂ 27 ਕੁਇੰਟਲ ਡੋਡੇ ਚੂਰਾ ਪੋਸਤ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਇਹ ਵੀ ਪੜ੍ਹੋ  ਖਨੌਰੀ ਮੋਰਚੇ ’ਤੇ ਮਹਾਂਪੰਚਾਇਤ ਅੱਜ, ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 79ਵੇਂ ਦਿਨ ’ਚ ਸ਼ਾਮਲ

ਜਿਲ੍ਹਾ ਪੁਲਿਸ ਮੁੱਖੀ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸ੍ਰੀ ਮੁਕਤਸਰ ਸਾਹਿਬ ਨੂੰ ਖਾਸ ਮੁਖਬਰ ਦੀ ਇਤਲਾਹ ਮਿਲੀ ਕਿ ਇੱਕ ਕੈਂਟਰ ਜਿਸ ਵਿੱਚ ਝਾਰਖੰਡ ਤੋਂ ਡੋਡਾ ਚੂਰਾ ਪੋਸਤ ਲੈਕੇ ਆ ਰਹੇ ਹਨ ਤਾਂ ਸੀ.ਆਈ.ਏ ਸਟਾਫ ਵੱਲੋਂ ਕੈਂਟਰ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਜਿਸ ਤੇ ਪੁਲਿਸ ਵੱਲੋਂ ਪਿੰਡ ਔਲਖ ਦੀ ਦਾਨਾ ਮੰਡੀ ਵਿੱਚ ਬਣੇ ਇੱਕ ਕਮਰੇ ਦੇ ਪਿਛਲੇ ਪਾਸੇ ਇੱਕ ਕੈਂਟਰ ਜਿਸ ਦਾ ਨੰਬਰ PB 03 BA 6751 ਖੜਾ ਦਿਖਾਈ ਦਿੱਤਾ ਜੋ ਤਰਪਾਲ ਨਾਲ ਢੱਕਿਆ ਹੋਇਆ ਸੀ, ਕੈਂਟਰ ਦੇ ਸ਼ੀਸੇ ਤੇ ON ARMY DUTY ਪ੍ਰਿਟ ਕਰਕੇ ਚਿੱਪਕਿਆ ਹੋਇਆ ਸੀ। ਜੱਦ ਪੁਲਿਸ ਵੱਲੋਂ ਕੈਂਟਰ ਵਿੱਚ ਸਵਾਰ ਨੌਜਵਾਨਾਂ ਤੋਂ ਉਨ੍ਹਾਂ ਦਾ ਨਾਮ ਪੁੱਛਿਆਂ ਤਾਂ ਡਰਾਇਵਰ ਸਾਇਡ ਬੇਠੈ ਨੌਜਵਾਨ ਨੇ ਆਪਣਾ ਨਾਮ ਮਨਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਦਾਨੇਵਾਲਾ ਅਤੇ ਕਡੰਕਟਰ ਸਾਈਡ ਤੇ ਬੇਠੈ ਨੌਜਵਾਨ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਕਾਲਾ ਸਿੰਘ ਵਾਸੀ ਵਾਰਡ ਨੰਬਰ 09 ਪਿਉਰੀ ਰੋਡ ਗਿੱਦੜਬਾਹਾ ਦੱਸਿਆ।

ਇਹ ਵੀ ਪੜ੍ਹੋ  ਮੋਗਾ ਪੁਲਿਸ ਵੱਲੋਂ 8 ਪੇਟੀਆਂ ਸਰਾਬ ਸਹਿਤ 1 ਵਿਅਕਤੀ ਕਾਬੂ

ਇਨ੍ਹਾਂ ਨੌਜਵਾਨਾਂ ਨੂੰ ਕੈਂਟਰ ਵਿੱਚ ਲੋਡ ਸਮਾਨ ਬਾਰੇ ਪੁੱਛਿਆ ਤਾਂ ਇਨ੍ਹਾਂ ਨੇ ਕਿਹਾ ਕਿ ਇਸ ਵਿੱਚ ਆਰਮੀ ਦੇ ਰੱਸ ਹਨ। ਜਿਸ ਤੇ ਸ੍ਰੀ ਰਮਨਪ੍ਰੀਤ ਸਿੰਘ ਗਿੱਲ ਡੀ.ਐ.ਪੀ (ਡੀ) ਦੀ ਹਾਜ਼ਰੀ ਵਿੱਚ ਇਸ ਕੈਂਟਰ ਦੀ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਤਾਂ 90 ਗੱਟੇ ਡੋਡੇ ਚੂਰਾ ਪੋਸਤ ਪਾਏ ਗਏ,ਜਿਸ ਦਾ ਵਜ਼ਨ 2700 ਕਿਲੋ (27 ਕੁਇੰਟਲ) ਡੋਡੇ ਚੂਰਾ ਪੋਸਤ ਹੋਣਾ ਪਾਇਆ ਗਿਆ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 07 ਮਿਤੀ 12.02.2025 ਅ/ਧ 15ਸੀ ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਲੋਟ, ਬਰਖਿਲਾਫ ਮਨਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਦਾਨੇਵਾਲਾ ਅਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਪੁੱਤਰ ਕਾਲਾ ਸਿੰਘ ਪਿਉਰੀ ਰੋਡ ਗਿੱਦੜਬਾਹਾ, ਤੇ ਦਰਜ ਰਜਿਸ਼ਟਰ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

 

+1

LEAVE A REPLY

Please enter your comment!
Please enter your name here