Punjabi Khabarsaar
ਖੇਡ ਜਗਤ

ਮੌੜ ਜੋਨ ਦੀਆਂ 68 ਵੀਆਂ ਸਰਦ ਰੁੱਤ ਖੇਡਾਂ ਐਥਲੈਟਿਕਸ ਦਾ ਅਗਾਜ਼

ਬਠਿੰਡਾ, 18 ਅਕਤੂਬਰ:ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜੋਨਲ ਟੂਰਨਾਮੈਂਟ ਕਮੇਟੀ ਮੌੜ ਦੇ ਪ੍ਰਧਾਨ ਹਰਸ਼ਦੇਵ ਸ਼ਰਮਾ ਦੀ ਅਗਵਾਈ ਵਿੱਚ ਸਕੂਲ ਆਫ਼ ਐਮੀਨਸ ਰਾਮਨਗਰ ਵਿਖੇ 68 ਵੀਆਂ ਸਰਦ ਰੁੱਤ ਖੇਡਾਂ ਐਥਲੈਟਿਕਸ ਦਾ ਅਗਾਜ਼ ਹੋਇਆ। ਇਹਨਾਂ ਖੇਡਾਂ ਵਿੱਚ ਪ੍ਰਿੰਸੀਪਲ ਰਜਿੰਦਰ ਸਿੰਘ ਸਕੂਲ ਆਫ ਐਮੀਨੈਸ ਰਾਮਨਗਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ:ਵਿਜੀਲੈਂਸ ਵੱਲੋਂ ਦੁਰਘਟਨਾ ਮਾਮਲੇ ‘ਚ ਕਾਰਵਾਈ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਜਨਰਲ ਸਕੱਤਰ ਅਵਤਾਰ ਸਿੰਘ ਮਾਨ ਨੇ ਦੱਸਿਆ ਕਿ ਅੰਡਰ 14 ਮੁੰਡੇ 600 ਮੀਟਰ ਵਿੱਚ ਅਨਮੋਲ ਦੀਪ ਸਿੰਘ ਨੇ ਪਹਿਲਾਂ, ਸਹਿਨੂਰ ਸਿੰਘ ਨੇ ਦੂਜਾ, 400 ਮੀਟਰ ਵਿੱਚ ਅਨਮੋਲ ਦੀਪ ਸਿੰਘ ਨੇ ਪਹਿਲਾਂ, ਪਰਮੀਤ ਸਿੰਘ ਨੇ ਦੂਜਾ,ਅੰਡਰ 17 ਮੁੰਡੇ 200 ਮੀਟਰ ਵਿੱਚ ਹਰਮਨਦੀਪ ਸਿੰਘ ਨੇ ਪਹਿਲਾਂ, ਮਨਪ੍ਰੀਤ ਸਿੰਘ ਨੇ ਦੂਜਾ, 100 ਮੀਟਰ ਵਿੱਚ ਦੀਪਇੰਦਰ ਸਿੰਘ ਨੇ ਪਹਿਲਾਂ, ਕਰਨਵੀਰ ਸਿੰਘ ਨੇ ਦੂਜਾ,ਅੰਡਰ 19

ਇਹ ਵੀ ਪੜ੍ਹੋ:BIG NEWS :ਸਿੱਖ ਆਗੂ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਪਿੱਛੇ ਅੰਮ੍ਰਿਤਪਾਲ ਸਿੰਘ ਦੀ ਭੂਮਿਕਾ ਸਾਹਮਣੇ ਆਈ:ਡੀਜੀਪੀ

ਮੁੰਡੇ 200 ਮੀਟਰ ਵਿੱਚ ਅਰਸ਼ਦੀਪ ਸਿੰਘ ਨੇ ਪਹਿਲਾਂ, ਗੁਰਜਿੰਦਰ ਸਿੰਘ ਨੇ ਦੂਜਾ, ਲੰਬੀ ਛਾਲ ਅੰਡਰ 17 ਮੁੰਡੇ ਵਿੱਚ ਹਰਮਿੰਦਰ ਸਿੰਘ ਨੇ ਪਹਿਲਾਂ, ਦੀਪਇੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਬਰਾੜ, ਹਰਜੀਤ ਪਾਲ ਸਿੰਘ, ਵਰਿੰਦਰ ਸਿੰਘ ਵਿਰਕ, ਹਰਪਾਲ ਸਿੰਘ, ਅਮਨਦੀਪ ਸਿੰਘ, ਭੁਪਿੰਦਰ ਸਿੰਘ ਤੱਗੜ, ਗੁਰਮੀਤ ਸਿੰਘ ਮਾਨ, ਰਜਿੰਦਰ ਸਿੰਘ ਢਿੱਲੋਂ, ਨਵਦੀਪ ਕੌਰ, ਸੋਮਾਵਤੀ, ਰਾਜਵੀਰ ਕੌਰ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ ਹਾਜ਼ਰ ਸਨ।

 

Related posts

ਮੀਤ ਹੇਅਰ ਨੇ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ਦੇ ਉਪ ਜੇਤੂ ਜੋਸ਼ਨੂਰ ਢੀਂਡਸਾ ਨੂੰ ਮਿਲ ਕੇ ਕੀਤੀ ਹੌਸਲਾ ਅਫ਼ਜ਼ਾਈ

punjabusernewssite

67 ਵੀਆ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ

punjabusernewssite

ਖੇਡਾਂ ਵਤਨ ਪੰਜਾਬ ਦੀਆਂ-2023: ਖਿਡਾਰੀਆਂ ਦੇ ਸੁਚਾਰੂ ਪ੍ਰਬੰਧਾਂ ਲਈ ਹਰ ਜ਼ਿਲੇ ਵਿੱਚ ਦੋ ਨੋਡਲ ਅਧਿਕਾਰੀ ਲਾਏ: ਮੀਤ ਹੇਅਰ

punjabusernewssite