ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਨੂੰ ਕੰਪਿਊਟਰ ਤੇ ਪ੍ਰਿੰਟਰ ਭੇਂਟ

0
11
115 Views

ਬਠਿੰਡਾ, 23 ਨਵੰਬਰ: ਸਟੇਟ ਬੈਂਕ ਆਫ਼ ਇੰਡੀਆ ਦੇ ਰੀਜਨਲ ਮੈਨੇਜਰ ਆਸ਼ੂਤੋਸ਼ ਕੁਮਾਰ ਸਿੰਘ ਅਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਾਂਚ ਦੇ ਬ੍ਰਾਂਚ ਮੈਨੇਜਰ ਅਭਿਸ਼ੇਕ ਸ਼ਰਮਾ, ਸਹਾਇਕ ਮੈਨੇਜਰ ਗੁਰਿੰਦਰ ਬਰਾੜ ਅਤੇ ਹਾਕਮ ਸਿੰਘ ਵੱਲੋਂ ਦਫ਼ਤਰ ਜਿਲ੍ਹਾ ਸਿੱਖਿਆ ਅਫਸਰ (ਸੈਸਿ) ਬਠਿੰਡਾ ਨੂੰ ਸੀ ਐਸ ਆਰ ਐਕਟੀਵਿਟੀ ਅਧੀਨ ਕੰਪਿਊਟਰ ਅਤੇ ਪ੍ਰਿੰਟਰ ਭੇਂਟ ਕੀਤੇ ਗਏ। ਇਸ ਮੌਕੇ ਜਿਲਾ ਸਿੱਖਿਆ ਅਫਸਰ (ਸੈਸਿ) ਸ਼ਿਵਪਾਲ ਗੋਇਲ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਆ ਦਾ ਪੱਧਰ ਲਗਾਤਾਰ ਉੱਚਾ ਚੁੱਕਿਆ ਜਾ ਰਿਹਾ। ਇਸ ਦੌਰਨ ਰੀਜਨਲ ਮੈਨੇਜਰ ਆਸ਼ੂਤੋਸ਼ ਕੁਮਾਰ ਸਿੰਘ ਜੀ ਵੱਲੋਂ ਵੱਧ ਰਹੀਆਂ ਆਨ-ਲਾਈਨ ਠੱਗੀਆਂ ਬਾਰੇ ਚਰਚਾ ਕੀਤੀ ਗਈ ਅਤੇ ਆਨ-ਲਾਈਨ ਫਰਾਡ ਤੋਂ ਬਚਣ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉੱਪ ਜਿਲਾ ਸਿੱਖਿਆ ਅਫਸਰ (ਸੈਸਿ) ਸਿਕੰਦਰ ਬਰਾੜ ਅਤੇ ਮਨੋਜ ਕੁਮਾਰ ਐਲ.ਏ. ਵੀ ਹਾਜਰ ਸਨ।

 

LEAVE A REPLY

Please enter your comment!
Please enter your name here