Haryana News:ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਅਪਰਾਧ ਦੇ ਲਈ ਜੀਰੋ ਟੋਲਰੇਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ। ਅਪਰਾਧਾਂ ਨਾਲ ਨਜਿਠਣ ਲਈ ਵਿਸ਼ੇਸ਼ ਇਕਾਈਆਂ ਦਾ ਗਠਨ ਕੀਤਾ ਹੈ ਅਤੇ ਪੁਲਿਸ ਫੋਰਸ ਦਾ ਆਫੁਨੀਕੀਕਰਣ ਕੀਤਾ ਜਾ ਰਿਹਾ ਹੈ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਹ ਜਾਣਕਾਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਇੱਕ ਸੁਆਲ ਦੇ ਜਵਾਬ ਵਿਚ ਦਿੱਤੀ।ਮੁੱਖ ਮੰਤਰੀ ਨੇ ਦਸਿਆ ਕਿ ਰਾਜ ਵਿਚ ਮਹਿਲਾਵਾਂ ਦੇ ਖਿਲਾਫ ਅਪਰਾਧ ਦੀ ਘਟਨਾਵਾਂ ਵਿਚ ਸਾਲ 2024 ਵਿਚ 19.6 ਫੀਸਦੀ ਦੀ ਗਿਰਾਵਟ ਆਈ ਹੈ। ਸਾਲ 2023 ਵਿਚ ਜਿੱਥੇ 11,814 ਮਾਮਲੇ ਦਰਜ ਕੀਤੇ ਗਏ, ਉੱਥੇ ਸਾਲ 2024 ਵਿਚ ਕੁੱਲ 9,488 ਮਾਮਲੇ ਦਰਜ ਕੀਤੇ ਗਏ। ਮਹਿਲਾਵਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਪਰਾਧਾਂ ਵਿਚ ਵਰਨਣਯੋਗ ਕਮੀ ਆਈ ਹੈ।ਉਨ੍ਹਾਂ ਨੇ ਦਸਿਆ ਕਿ ਜਬਰ-ਜਨਾਹ ਦੇ ਮਾਮਲਿਆਂ ਵਿਚ 23.3 ਫੀਸਦੀ ਦੀ ਕਮੀ ਆਈ ਹੈ। ਸਾਲ 2024 ਵਿਚ 1,388 ਮਾਮਲੇ ਦਰਜ ਕੀਤੇ ਗਏ, ਜਦੋਂ ਕਿ 2023 ਵਿਚ 1,811 ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ, ਸਮੂਹਿਕ ਜਬਰ-ਜਨਾਹ ਦੀ ਘਟਨਾਵਾਂ ਵਿਚ 19.8 ਫੀਸਦੀ ਦੀ ਗਿਰਾਵਟ ਦੇਖੀ ਗਈ। ਪਿਛਲੇ ਸਾਲ 141 ਮਾਮਲਿਆਂ ਦੇ ਮੁਕਾਬਲੇ ਸਾਲ 2024 ਵਿਚ 113 ਮਾਮਲੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ Punjab Vigilance ਨੂੰ ਮਿਲੇ 10 ਨਵੇਂ SSP, DGP ਨੇ ਜਾਰੀ ਕੀਤੇ ਹੁਕਮ
ਮੁੱਖ ਮੰਤਰੀ ਨੇ ਇਸ ਗੱਲ ‘ਤੇ ਵੀ ਚਾਨਣ ਪਾਇਆ ਕਿ ਸਾਲ 2024 ਵਿਚ ਹਤਿਆ ਦੇ ਮਾਮਲਿਆਂ ਦੀ ਗਿਣਤੀ ਘੱਟ ਕੇ 956 ਰਹਿ ਗਈ, ਜੋ 2023 ਵਿਚ 1,061 ਮਾਮਲੇ ਸਨ।ਇਸੀ ਤਰ੍ਹਾ, ਐਸਸੀ/ਐਸਟੀ ਐਕਟ ਤਹਿਤ ਮਾਮਲਿਆਂ ਵਿਚ 30.7 ਫੀਸਦੀ ਦਾ ਵਰਨਣਯੋਗ ਗਿਰਾਵਟ ਦੇਖੀ ਗਈ, ਜੋ ਸਾਲ 2023 ਵਿਚ ਹੋਏ 1,514 ਮਾਮਲਿਆਂ ਦੀ ਤੁਲਣਾ ਵਿਚ ਸਾਲ 2024 ਵਿਚ 1,049 ਮਾਮਲੇ ਹੋਏ।ਮੁੱਖ ਮੰਤਰੀ ਨੇ ਅਪਰਾਧ ਦਰ ਵਿਚ ਇਸ ਸਮੂਚੇ ਕਮੀ ਦਾ ਕ੍ਰੇਡਿਟ ਪੁਲਿਸ ਕਮਰਚਾਰੀਆਂ ਦੀ ਵਧੀ ਹੋਈ ਮੌਜੂਦਗੀ ਦੇ ਨਾਲ-ਨਾਲ ਚੌਕਸ ਨਿਗਰਾਨੀ ਅਤੇ ਕਾਨੂੰਨ ਪ੍ਰਬੰਧਨ ਏਜੰਸੀਆਂ ਵੱਲੋਂ ਪਬਲਿਕ ਸੁਰੱਖਿਆ ਯਕੀਨੀ ਕਰਨ ਦੇ ਲਈ ਕੀਤੇ ਗਏ ਅਣਥੱਕ ਯਤਨਾਂ ਨੂੰ ਦਿੱਤਾ। ਸਾਲ 2019 ਤੋਂ ਦਸੰਬਰ, 2024 ਦੇ ਵਿਚ, ਹਰਿਆਣਾ ਵਿਚ ਕੁੱਲ 119,011 ਐਫਆਈਆਰ ਦਰਜ ਕੀਤੀ ਗਈ, ਜਿਸ ਵਿਚ ਹਤਿਆ, ਜਬਰਜਨਾਹ , ਸਮੂਹਿਕ ਜਬਰਜਨਾਹ, ਕਿਡਨੈਪਿੰਗ, ਡਕੈਤੀ, ਲੁੱਟ, ਮਹਿਲਾ ਦੇ ਖਿਲਾਫ ਅਪਰਾਧ ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਨੂੰ ਨਿਸ਼ਾਨਾ ਬਨਾਉਣ ਵਾਲੇ ਅਪਰਾਧ ਸ਼ਾਮਿਲ ਹਨ। ਉਨ੍ਹਾਂ ਨੇ ਅੱਗੇ ਦਸਿਆ ਕਿ ਸਾਲ 2019 ਤੋਂ 2024 ਤੱਕ ਦਰਜ 6,338 ਹਤਿਆ ਦੇ ਮਾਮਲਿਆਂ ਵਿੱਚੋਂ 95.23 ਫੀਸਦੀ ਦਾ ਨਿਪਟਾਰਾ ਕੀਤਾ ਗਿਆ, ਜਿਸ ਵਿਚ 12,966 ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ।
ਇਸੀ ਤਰ੍ਹਾ ਇਸੀ ਸਮੇਂ ਦੌਰਾਨ ਦਰਜ 22,994 ਕਿਡਲੈਪਿੰਗ ਦੇ ਮਾਮਲਿਆਂ ਵਿੱਚੋਂ 97.67 ਫੀਸਦੀ ਦਾ ਹੱਲ ਕੀਤਾ ਗਿਆ। ਡਕੈਤੀ ਦੇ ਮਾਮਲਿਆਂ ਵਿਚ, ਪਿਛਲੇ ਪੰਜ ਸਾਲਾਂ ਵਿਚ 2,594 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 2,491 ਮਾਮਲਿਆਂ ਨੂੰ ਸੁਲਝਾਇਆ ਗਿਆ।ਇਸ ਤੋਂ ਇਲਾਵਾ, ਸਾਲ 2019 ਅਤੇ ਸਾਲ 2024 ਦੇ ਵਿਚ ਐਸਸੀ/ਐਸਟੀ ਐਕਟ ਤਹਿਤ ਦਰਜ 7,779 ਮਾਮਲਿਆਂ ਵਿੱਚੋਂ 97.15 ਫੀਸਦੀ ਦਾ ਵੀ ਨਿਪਟਾਰਾ ਕਰ ਦਿੱਤਾ ਗਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਅਪਰਾਧ ਲਈ ਜੀਰੋ ਟੋਲਰੇਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ। ਅਪਰਾਧ ਨੂੰ ਪ੍ਰਭਾਵੀ ਢੰਗ ਨਾਲ ਕੰਟਰੋਲ ਕਰਨ ਅਤੇ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਸਰਕਾਰ ਕਾਨੂੰਨ ਏਨਫੋਰਸਮੈਂਅ ਏਜੰਸੀਆਂ ਨੂੰ ਮਜਬੂਤ ਬਨਾਉਣ ਦਾ ਕੰਮ ਕਰ ਰਹੀ ਹੈ। ਸਰਕਾਰ ਨੇ ਵਪਾਰੀਆਂ ਸਮੇਤ ਸਾਰੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਅਨੇਕ ਜਰੂਰੀ ਕਦਮ ਚੁੱਕੇ ਹਨ। ਸੂਬਾ ਸਰਕਾਰ ਵੱਧਦੀ ਆਬਾਦੀ ਨੂੰ ਦੇਖਦੇ ਹੋਏ ਜਿੱਥੇ ਪੁਲਿਸ ਫੋਰਸ ਵਿਚ ਵਾਧਾ ਕਰ ਰਹੀ ਹੈ, ਉੱਥੇ ਗੰਭੀਰ ਅਤੇ ਉਭਰਦੇ ਅਪਰਾਧਾਂ ਨਾਲ ਨਜਿਠਣ ਲਈ ਵਿਸ਼ੇਸ਼ ਇਕਾਇਈਆਂ ਦਾ ਗਠਨ ਅਤੇ ਪੁਲਿਸ ਫੋਰਸ ਦਾ ਆਧੁਨੀਕੀਕਰਣ ਵੀ ਕਰ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਸੂਬਾ ਸਰਕਾਰ ਸੂਬੇ ਵਿਚ ਅਪਰਾਧ ਦੇ ਲਈ ਜੀਰੋ ਟੋਲਰੇਂਸ ਦੀ ਨੀਤੀ ‘ਤੇ ਕੰਮ ਕਰ ਰਹੀ ਹੈ-ਨਾਇਬ ਸਿੰਘ ਸੈਣੀ"