👉ਤਖ਼ਤ ਸਾਹਿਬਾਨਾਂ ਦੀ ਸਰਵਉਚੱਤਾ ਨੂੰ ਠੇਸ ਪਹੁੰਚਾਉਣ ਵਾਲੇ ਮਤਿਆਂ ਖਿਲਾਫ ਖੜਨ ਵਾਲੇ ਪੰਥਕ ਹਿਤੈਸ਼ੀਆਂ ਦਾ ਧੰਨਵਾਦ
Chandigarh News: ਸੁਧਾਰ ਲਹਿਰ ਨਾਲ ਸਬੰਧਤ ਰਹੇ ਅਕਾਲੀ ਆਗੂਆਂ ਵੱਲੋਂ ਸੋਮਵਾਰ ਨੂੰ ਚੰਡੀਗੜ ਵਿਖੇ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਥਕ ਰੌਸ਼ਨੀ ਵਿੱਚ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਸੱਤ ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਅੱਜ ਤਖ਼ਤ ਸ੍ਰੀ ਕੇਸਗੜ ਸਾਹਿਬ ਵਿਖੇ ਮਰਿਆਦਾ ਦਾ ਘਾਣ ਖ਼ਾਸ ਕਰ ਪੰਥਕ ਰਹੁ-ਰੀਤਾਂ ਤੇ ਪਹਿਰਾ ਦੇਣ ਵਾਲੀ ਸ੍ਰੋਮਣੀ ਕਮੇਟੀ ੳਥੇ ਪ੍ਰਬੰਧਕ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੱਡੀ ਉਲੰਘਣਾ ਕੀਤੀ ਹੈ ਜਿਸ ਨਾਲ ਸਿੱਖਾਂ ਦੇ ਮਨ ਗਹਿਰੀ ਚੋਟ ਵੱਜੀ ਹੈ ਇਸਦਾ ਨਿੰਦਾ ਮਤਾ ਪਾਸ ਕੀਤਾ ਗਿਆ ਹੈ। ਦੂਜਾ ਮਤਾ ਪਾਸ ਕਰਦਿਆਂ ਸਮੁੱਚੀ ਇਕੱਤਰਤਾ ਨੇ ਮੰਗ ਚੁੱਕੀ ਕਿ ਜੱਥੇਦਾਰ ਸਾਹਿਬਾਨ ਨੂੰ ਸੇਵਾ ਦੇਣ ਅਤੇ ਸੇਵਾ ਮੁਕਤੀ ਲਈ ਵਿਧੀ ਵਿਧਾਨ ਬਣਨਾ ਬਹੁੱਤ ਜਰੂਰੀ ਹੈ ਘੱਟੋ-ਘੱਟ ਜਨਰਲ ਇਜਲਾਸ ਵਿੱਚ ਪਾਸ ਹੋਣ ਉਪਰੰਤ ਸੇਵਾ ਦਿੱਤੀ ਜਾ ਸਕੇ ਤੇ ਸੇਵਾ ਮੁੱਕਤ ਕੀਤਾ ਜਾ ਸਕੇ। ਇਸੇ ਤਰ੍ਹਾਂ ਤੀਜ਼ੇ ਮਤੇ ਰਾਹੀਂ ਆਗੂਆਂ ਦੀ ਇਸ ਇਕੱਤਰਤਾ ਵੱਲੋਂ ਐਸਜੀਪੀਸੀ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ, ਅੰਤ੍ਰਿੰਗ ਕਮੇਟੀ ਵਿੱਚ, ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਜੀ, ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬਾਨ ਗਿਆਨੀ ਸੁਲਤਾਨ ਨੂੰ ਹਟਾਉਣ ਵਾਲੇ ਦੋਹੇਂ ਮਤਿਆਂ ਨੂੰ ਰੱਦ ਕਰਨ ਲਈ ਅੱਗੇ ਆਉਣ ਤਾਂ ਸਿੱਖ ਪੰਥ ਦੇ ਗੁੱਸੇ ਨੂੰ ਠੰਡਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ ‘ਯੁੱਧ ਨਸ਼ਿਆਂ ਵਿਰੁੱਧ’: ਪੰਜਾਬ ਪੁਲਿਸ ਵੱਲੋਂ 10ਵੇਂ ਦਿਨ 538 ਥਾਵਾਂ ‘ਤੇ ਛਾਪੇਮਾਰੀ; 112 ਨਸ਼ਾ ਤਸਕਰ ਕਾਬੂ
ਇੱਕ ਹੋਰ ਮਤਾ ਪਾਸ ਕਰਦਿਆਂ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਜੀ, ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਸੁਲਤਾਨ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਦੀ ਤੇ ਖ਼ਾਸ ਕਰ ਦੋ ਦਸੰਬਰ ਵਾਲੇ ਹੁਕਮਨਾਮੇ ਦੀ ਸ਼ਲਾਘਾ ਕੀਤੀ ਗਈ। ਇਸੇ ਤਰ੍ਹਾਂ ਪੰਜਵੇਂ ਮਤੇ ਰਾਹੀਂ ਸਿੱਖ ਜੱਥੇਬੰਦੀਆਂ,ਸਿੱਖ ਸੰਸਥਾਵਾਂ, ਬਾਬਾ ਬਲਬੀਰ ਸਿੰਘ,ਦਮਦਮੀ ਟਕਸਾਲ ਸਮੇਤ ਤਮਾਮ ਸੰਤ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਗਈ ਕਿ ਇੱਕਠੇ ਹੋਕੇ ਇਹਨਾ ਮਤਿਆਂ ਨੂੰ ਰੱਦ ਕਰਵਾਉਣ ਲਈ ਵੱਡੇ ਪੱਧਰ ਤੇ ਜੱਥੇਬੰਦੀਆਂ ਨੂੰ ਲਾਮਬੰਦ ਕਰਨ ਦੇ ਉਪਰਾਲੇ ਕੀਤੇ ਕਰਨ। ਛੇਵੇਂ ਮਤੇ ਰਾਹੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਬਰਾਂ ਵਲੋ ਅਰਦਾਸ ਵਿੱਚ 18 ਮਾਰਚ ਨੂੰ ਭਰਤੀ ਸ਼ੁਰੂ ਕਰਨੀ ਤਹਿ ਕੀਤੀ ਹੈ ਤੇ ਸਮੁੱਚੇ ਅਕਾਲੀ ਹਿਤੈਸ਼ੀ ਵਰਕਰਾਂ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਭਰਤੀ ਸ਼ੁਰੂ ਕਰਨ ਦੇ ਸਮਾਗਮ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ 11 ਵਜੇ ਪਹੁੰਚਣ। ਇਸੇ ਤਰ੍ਹਾਂ ਅਖੀਰਲੇ ਮਤੇ ਰਾਹੀਂ ਅੰਤ੍ਰਿੰਗ ਕਮੇਟੀ ਦੇ ਫੈਸਲੇ ਨੂੰ ਰੱਦ ਕਰਨ ਵਾਲੀ ਲੀਡਰਸ਼ਿਪ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ ਤੇ ਉਹਨਾ ਦੇ ਸਟੈਂਡ ਦੀ ਸ਼ਲਾਘਾ ਵੀ ਕੀਤੀ। ਇਸ ਦੇ ਨਾਲ ਹੀ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਵੀ ਅਪੀਲ ਕੀਤੀ ਅਤੇ ਸਮੁੱਚੀ ਲੀਡਰਸਿੱਪ ਨੇ ਵੀ ਅਹਿਦ ਲਿਆ ਕਿ ਅਜਿਹੇ ਪੰਥਕ ਹਿਤੈਸ਼ੀਆਂ ਲੀਡਰ ਸਹਿਬਾਨ ਜਿਨਾ ਨੇ ਅੰਤ੍ਰਿੰਗ ਕਮੇਟੀ ਦੇ ਮਤੇ ਨੂੰ ਰੱਦ ਕੀਤਾ ਹੈ, ਉਹਨਾਂ ਸਭ ਨਾਲ ਤਾਲਮੇਲ ਕਰਕੇ ਇੱਕ ਪਲੇਟਫਾਰਮ ਤੇ ਇੱਕਠਾ ਕੀਤਾ ਜਾਵੇ।
ਇਹ ਵੀ ਪੜ੍ਹੋ DGP ਗੌਰਵ ਯਾਦਵ ਨੇ ASI ਅਸ਼ੋਕ ਕੁਮਾਰ ਨੂੰ ਵਿਲੱਖਣ ਕਲਾ ਲਈ ਪ੍ਰਸ਼ੰਸਾ ਡਿਸਕ ਨਾਲ ਕੀਤਾ ਸਨਮਾਨਿਤ
ਇਕਤੱਰਤਾ ਵਿੱਚ ਪੰਥਕ ਹਲਕਿਆਂ ਦੀ ਘਟਨਾਵਾਂ ਤੇ ਜਿੱਥੇ ਨਜਰਸਾਨੀ ਕੀਤੀ ਗਈ ਉਥੇ ਹੀ ਸਮੁੱਚੇ ਪੰਥ ਅਤੇ ਸਮੁੱਚੀ ਕੌਮ ਵਿੱਚ ਫੈਲੀ ਨਿਰਾਸ਼ਾ ਨੂੰ ਦੂਰ ਕਰਨ ਲਈ ਅੱਗੇ ਹੋਕੇ ਖੜਨ ਦਾ ਅਹਿਦ ਵੀ ਲਿਆ ਗਿਆ। ਇਸ ਇਕਤੱਰਤਾ ਜਿਨ੍ਹਾਂ ਵਿੱਚ ਜਥੇ: ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਜਥੇ ਸੁੱਚਾ ਸਿੰਘ ਛੋਟੇਪੁਰ, ਚਰਨਜੀਤ ਸਿੰਘ ਬਰਾੜ, ਸਰਵਣ ਸਿੰਘ ਫਿਲੌਰ, ਪ੍ਰਕਾਸ਼ ਚੰਦ ਗਰਗ, ਜਸਟਿਸ ਨਿਰਮਲ ਸਿੰਘ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਪਰਮਜੀਤ ਕੌਰ ਗੁਲਸ਼ਨ, ਜਥੇ: ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਭਾਈ ਮਨਜੀਤ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਗਗਨਜੀਤ ਸਿੰਘ ਬਰਨਾਲਾ, ਬੀਬੀ ਕਿਰਨਜੋਤ ਕੌਰ, ਬੀਬੀ ਪਰਮਜੀਤ ਕੌਰ ਲਾਂਡਰਾ, ਕੁਲਦੀਪ ਕੌਰ ਟੌਹੜਾ, ਹਰਿੰਦਰ ਪਾਲ ਸਿੰਘ ਟੌਹੜਾ, ਭੁਪਿੰਦਰ ਸਿੰਘ ਸ਼ੇਖੂਪੁੱਰ, ਤੇਜਾ ਸਿੰਘ ਕਮਾਲਪੁੱਰ, ਜਥੇ: ਮਹਿਦਰ ਸਿੰਘ ਹੁਸੇਨਪੁੱਰ, ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਉ, ਸੁਖਵਿੰਦਰ ਸਿੰਘ ਔਲਖ, ਮਿੱਠੀ ਸਿੰਘ ਕਾਹਨੇਕੇ, ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੰਜੋਲੀ, ਰਣਧੀਰ ਸਿੰਘ ਰੱਖੜਾ, ਤੇਜਿੰਦਰਪਾ ਸਿੰਘ ਸੰਧੂ, ਭਾਈ ਕੰਵਰਚੜਤ ਸਿੰਘ, ਗੁਰਕਿਰਪਾਲ ਸਿੰਘ, ਗੁਰਦੇਵ ਸਿੰਪੀਆਰਓ, ਜਗਤਾਰ ਸਿੰਘ ਰਾਜਆਣਾ, ਕੁਲਵੀਰ ਸਿੰਘ ਮੱਤਾ, ਪਵਨਪ੍ਰੀਤ ਸਿੰਘ ਫਰੀਦਕੋਟ, ਬਨੀ ਜੌਲੀ, ਗੁਰਜਿੰਦਰ ਸਿੰਘ ਗਰੇਵਾਲ, ਹਰਜੀਤ ਕੌਰ ਤਲਵੰਡੀ, ਅਮਰਿੰਦਰ ਸਿੰਘ, ਮਨਜੀਤ ਸਿੰਘ ਬੱਪੀਆਣਾਂ, ਅਮਰਿੰਦਰ ਸਿੰਘ ਲਿਬੜਾ, ਸ ਸਿੰਘ ਢੱਟ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।





