Monday, February 9, 2026

ਹਰਿਆਣਾ ਦਿਵਸ ਮੌਕੇ ‘ਤੇ ਪੰਚਕੂਲਾ ਵਿੱਚ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ

Date:

spot_img

👉ਸੂਬਾ ਵਾਸੀਆਂ ਦੀ ਸਖਤ ਮਿਹਨਤ ਨਾਲ ਖੁਸ਼ਹਾਲ ਹੋਇਆ ਹਰਿਆਣਾ: ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼
👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਰਾਜਪਾਲ ਨੂੰ ਪੱਗ ਤੇ ਰਾਜ ਦੀ ਪ੍ਰਗਤੀ ਦੇ ਪ੍ਰਤੀਕਾਂ ਨੂੰ ਦਰਸ਼ਾਇਆ ਅਨੋਖਾ ਸਮ੍ਰਿਤੀ ਚਿੰਨ੍ਹ ਅਤੇ ਸ਼ਾਲ ਭੇਂਟ ਕਰ ਕੀਤਾ ਸਨਮਾਨਿਤ
Haryana News: ਹਰਿਆਣਾ ਦੇ ਰਾਜਪਾਲ ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਹਰਿਆਣਾ ਰਾਜ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਦੂਰਦਰਸ਼ੀ ਮਾਰਗਦਰਸ਼ਨ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸਮਰਪਿਤ ਯਤਨਾਂ ਨਾਲ, ਸਿਹਤ ਸੇਵਾ, ਸਿਖਿਆ, ਉਦਯੋਗਿਕ ਵਿਕਾਸ, ਨਿਵੇਸ਼ ਪ੍ਰੋਤਸਾਹਨ, ਬੁਨਿਆਦੀ ਢਾਂਚਾ ਦੇ ਅਪਗ੍ਰੇਡ ਅਤੇ ਕਾਨੂੰਨ-ਵਿਵਸਥਾ ਦੇ ਖੇਤਰ ਵਿੱਚ ਵਰਨਣਯੋਗ ਪ੍ਰਗਤੀ ਕੀਤੀ ਹੈ। ਸਮਾਜ ਦੇ ਹਰੇਕ ਵਰਗ, ਵਿਸ਼ੇਸ਼ਕਰ ਆਖੀਰੀ ਲਾਇਨ ਵਿੱਚ ਖੜੇ ਵਿਅਕਤੀ ਦੀ ਉਮੀਦਾਂ ‘ਤੇ ਖਰਾ ਉਤਰਦੇ ਹੋਏ, ਸੂਬਾ ਸਰਕਾਰ ਸੱਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ ਅਤੇ ਸੱਭਕਾ ਪ੍ਰਯਾਸ ਦੇ ਸਿਦਾਂਤ ਦੇ ਨਾਲ ਪੂਰਾ ਤਾਲਮੇਲ ਦੇ ਨਾਲ ਕੰਮ ਕਰ ਰਹੀ ਹੈ, ਜੋ ਵਿਕਸਿਤ ਭਾਰਤ ਤੇ ਵਿਕਸਿਤ ਹਰਿਆਣਾ ਦੇ ਵਿਜਨ ਨੂੰ ਸਾਕਾਰ ਕਰਨ ਦਾ ਰੋਡਮੈਪ ਹੈ।ਰਾਜਪਾਲ ਅੱਜ ਹਰਿਆਣਾ ਦੇ 60ਵੇਂ ਸਥਾਪਨਾ ਦਿਵਸ ਮੌਕੇ ‘ਤੇ ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਹਰਿਆਣਾ ਦਿਵਸ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਰਾਜਪਾਲ ਨੇ ਆਪਣੇ ਧਰਮ ਪਤਨੀ ਅਤੇ ਲੇਡੀ ਗਵਰਨਰ ਸ੍ਰੀਮਤੀ ਮਿਤਰਾ ਘੋਸ਼ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਹਰਿਆਣਾਂ ਦੇ ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਪ੍ਰਦਰਸ਼ਨੀ ਦਾ ਅਵਲੋਕਨ ਵੀ ਕੀਤਾ।

ਇਹ ਵੀ ਪੜ੍ਹੋ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦਿਵਸ ‘ਤੇ ਦਿੱਤੀ ਵੱਡੀ ਸੌਗਾਤ;ਪੂਰੇ ਸੂਬੇ ਵਿੱਚ ਪੇਪਰਲੈਸ ਰਜਿਸਟਰੀ ਪ੍ਰਣਾਲੀ ਦੀ ਸ਼ੁਰੂਆਤ

ਇਸ ਮੌਕੇ ‘ਤੇ ਸੈਰ-ਸਪਾਟਾ ਅਤੇ ਵਿਰਾਸਤ ਮੰਤਰੀ ਡਾ. ਅਰਵਿੰਦ ਸ਼ਰਮਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਤੇ ਸਾਬਕਾ ਵਿਧਾਨਸਭਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ ਵੀ ਉਨ੍ਹਾਂ ਦੇ ਨਾਲ ਸਨ। ਰਾਜਪਾਲ ਨੈ ਹਰਿਆਣਾ ਦੀ ਵਿਰਾਸਤ ‘ਤੇ ਲੱਗੀ ਪ੍ਰਦਰਸ਼ਨੀ ਤੇ ਸਭਿਆਚਾਰਕ ਪੇਸ਼ਗੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੰਨ੍ਹਾ ਪੇਸ਼ਗੀਆਂ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਹਰਿਆਣਾ ਦਾ ਸਭਿਆਚਾਰ ਅਤੇ ਵਿਰਾਸਤ ਦਾ ਭਵਿੱਖ ਬਹੁਤ ਸੁਨਹਿਰਾ ਹੈ।ਉਨ੍ਹਾਂ ਨੇ ਕਿਹਾ ਕਿ ਰਾਜਭਵਨ ਤੋਂ ਉਨ੍ਹਾਂ ਨੂੰ ਹਰਿਆਣਾ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਇਹ ਉਨ੍ਹਾਂ ਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ 1 ਨਵੰਬਰ, 1966 ਨੂੰ ਆਪਣੇ ਗਠਨ ਦੇ ਬਾਅਦ ਤੋਂ, ਹਰਿਆਣਾ ਸਾਰੇ ਖੇਤਰਾਂ ਵਿੱਚ ਵਰਨਣਯੋਗ ਉਪਲਬਧੀਆਂ ਦੇ ਨਾਲ ਵਿਕਾਸ ਅਤੇ ਤਰੱਕੀ ਦੇ ਨਾਲ ਤੇਜੀ ਨਾਲ ਵਿਕਾਸ ਦੇ ਰਾਹ ਦੇ ਵੱਧ ਰਿਹਾ ਹੈ। ਇਹ ਯਾਤਰਾ ਹਰਿਆਣਾ ਦੇ ਲੋਕਾਂ ਦੀ ਸਖਤ ਮਿਹਨਤ, ਦ੍ਰਿੜਤਾ ਅਤੇ ਉਦਮਸ਼ੀਲਤਾ ਨਾਲ ਸੰਭਵ ਹੋਈ ਹੈ। ਹੁਣ ਅਸੀਂ ਰਾਜ ਦੀ 59 ਸਾਲਾਂ ਦੀ ਵਿਕਾਸ ਯਾਤਰਾ ਦੇ ਇਤਿਹਾਸ ਦੀ ਸਮੀਖਿਆ ਕਰਦੇ ਹਨ, ਤਾਂ ਪਾਉਂਦੇ ਹਨ ਕਿ ਸੂਬੇ ਨੇ ਗਰੀਬੀ ਤੋਂ ਖੁਸ਼ਹਾਲੀ ਤੱਕ ਕਈ ਮੀਲ ਦੇ ਪੱਥਰ ਸਥਾਪਿਤ ਕੀਤੇ ਹਨ।ਹਰਿਆਣਾ ਦੇਸ਼ ਦੇ ਖੇਤਰਫੱਲ ਦਾ ਸਿਰਫ 1.34 ਫੀਸਦੀ ਅਤੇ ਆਬਾਦੀ ਦਾ 2.09 ਫੀਸਦੀ ਹੋਣ ਦੇ ਬਾਵਜੂਦ ਵੀ ਦੇਸ਼ ਦੇ ਸਕਲ ਘਰੇਲੂ ਉਤਪਾਦ ਵਿੱਚ 3.6 ਫੀਸਦੀ ਯੋਗਦਾਨ ਦੇ ਰਿਹਾ ਹੈ।

ਇਹ ਵੀ ਪੜ੍ਹੋ ਹਰਿਆਣਾ ਦੀ ਪਾਰਦਰਸ਼ੀ ਭਰਤੀ ਵਿਵਸਥਾ ਬਣੀ ਮਿਸਾਲ, ਹੁਣ ਤੱਕ 3 ਲੱਖ ਨੌਜੁਆਨਾਂ ਨੂੰ ਮਿਲਿਆ ਰੁਜ਼ਗਾਰ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਰਾਜ ਦੀ ਪ੍ਰਤੀ ਵਿਅਕਤੀ ਆਮਦਨ ਵੱਡੇ ਸੂਬਿਆਂ ਵਿੱਚ ਸੱਭ ਤੋਂ ਵੱਧ ਹੈ, ਜੋ ਲਗਭਗ 3 ਲੱਖ 53 ਹਜਾਰ ਹੈ, ਜਦੋਂ ਕਿ 1966 ਵਿੱਚ ਇਹ ਸਿਰਫ 343 ਰੁਪਏ ਸੀ। 1966 ਵਿੱਚ ਰਾਜ ਦਾ ਨਿਰਯਾਤ ਸਿਰਫ 4 ਕਰੋੜ 50 ਲੱਖ ਰੁਪਏ ਸੀ, ਜੋ ਹੁਣ ਵੱਧ ਕੇ 2 ਲੱਖ 75 ਹਜਾਰ ਰੁਪਏ ਤੋਂ ਵੱਧ ਹੋ ਗਿਆ ਹੈ। ਇਸੀ ਤਰ੍ਹਾਂ ਹਰਿਆਣਾ ਪ੍ਰਤੀ ਵਿਅਕਤੀ ਜੀਐਸਟੀ ਸੰਗ੍ਰਿਹ ਵਿੱਚ ਵੱਡੇ ਸੂਬਿਆਂ ਵਿੱਚ ਵੀ ਮੋਹਰੀ ਹੈ। ਦੁਨੀਆ ਦੀ 250 ਤੋਂ ਵੱਧ ਫਾਰਚੂਨ ਕੰਪਨੀਆਂ ਦੇ ਦਫਤਰ ਹਰਿਆਣਾ ਵਿੱਚ ਸਥਿਤ ਹਨ।ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ 24 ਫਸਲਾਂ ਦੀ ਖਰੀਦ ਐਮਐਸਪੀ ‘ਤੇ ਕੀਤੀ ਜਾਂਦੀ ਹੈ। ਦੇਸ਼ ਵਿੱਚ ਗੰਨੇ ਦਾ ਸੱਭ ਤੋਂ ਵੱਧ ਮੁੱਲ 415 ਰੁਪਏ ਪ੍ਰਤੀ ਕੁਇੰਟਲ ਦੇਣ ਵਾਲਾ ਸੂਬਾ ਵੀ ਹਰਿਆਣਾ ਹੀ ਹੈ। ਸੂਬੇ ਵਿੱਚ 3,200 ਰੁਪਏ ਪ੍ਰਤੀ ਮਹੀਨਾ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਦਿੱਤੀ ਜਾ ਰਹੀ ਹੈ, ਜੋ ਦੇਸ਼ ਵਿੱਚ ਸੱਭ ਤੋਂ ਵੱਧ ਹੈ। ਹਰਿਆਣਾ ਦਾ ਹਰ ਜਿਲ੍ਹਾ ਕੌਮੀ ਰਾਜਮਾਰਗ ਨਾਲ ਜੁੜਿਆ ਹੈ। ਪੰਚਾਇਤੀ ਰਾਜ ਅਦਾਰਿਆਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਪ੍ਰਤੀਨਿਧੀਤਵ ਦੇ ਕੇ ਹਰਿਆਣਾ ਦੇ ਦੇਸ਼ ਦੇ ਸਾਹਮਣੇ ਉਦਾਹਰਣ ਪੇਸ਼ ਕੀਤਾ ਹੈ। ਰਾਜਪਾਲ ਨੇ ਕਿਹਾ ਕਿ ਮਹਿਲਾਵਾਂ, ਬੱਚਿਆਂ, ਸੀਨੀਅਰ ਨਾਗਰਿਕਾਂ ਦੀ ਭਲਾਈ ਅਤੇ ਅਨੁਸੂਚਿਤ ਜਾਤੀਆਂ ਅਤੇ ਪਿਛੜਾ ਵਰਗਾਂ ਵਰਗੇ ਸਮਾਜ ਦੇ ਕਮਜੋਰ ਅਤੇ ਵਾਂਝੇ ਵਰਗਾਂ ਦੇ ਉਥਾਨ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਕੀਤੀ ਜਾ ਰਹੀ ਪਹਿਲ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ Big News; ਕ੍ਰਿਸ਼ਨੂ ਤੋਂ ਬਾਅਦ ਹੁਣ CBI ਨੇ DIG Bhullar ਦਾ ਵੀ ਹਾਸਲ ਕੀਤਾ ਪੁਲਿਸ ਰਿਮਾਂਡ, Vigilance ਵੀ ਕਰੇਗੀ ਜਾਂਚ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਹਰਿਆਣਾ ਦੇ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਸਹੀ ਅਤੇ ਲਗਾਤਾਰ ਵਿਕਾਸ ਤਾਂਹੀ ਪ੍ਰਾਪਤ ਕੀਤਾ ਜਾ ਸਕਦਾ ਹੈ, ੧ਦੋਂ ਹਰੇਕ ਭਲਾਈਕਾਰੀ ਯੋ੧ਨਾ ਅਤੇ ਸੇਵਾ ਦਾ ਲਾਭ ਆਖੀਰੀ ਛੋਰ ‘ਤੇ ਖੜੈ ਵਿਅਕਤੀ ਤੱਕ ਪਹੁੰਚੇ ਅਤੇ ਹਰਿਆਣਾ ਸਰਕਾਰ ਵੀ ਇਹ ਯਕੀਨੀ ਕਰਨ ‘ਤੇ ਅੜੀ ਹੈ ਕਿ ਵਿਕਾਸ ਦਾ ਲਾਭ ਹਰੇਕ ਨਾਗਰਿਕ ਨੂੰ ਮਿਲੇ।ਰਾਜਪਾਲ ਨੇ ਕਿਹਾ ਕਿ ਸਮੂਹਿਕ ਯਤਨਾਂ ਵਿੱਚ ਅਸੀਂ ਸਮਾਨਤਾ, ਸਮਤਾ, ਨਿਆਂ ਅਤੇ ਵਸੂਧੇਵ ਦੇ ਆਦੇਸ਼ਾਂ ਨੂੰ ਕਾਇਮ ਰੱਖਣਗੇ ਅਤੇ ਆਪਣੇ ਹਰਿਆਣਾ ਦੇ ਮਾਣ ਨੂੰ ਹੋਰ ਵੱਧ ਉਚਾਈਆਂ ‘ਤੇ ਲੈ ਜਾਵਾਂਗੇ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਰਾਜਪਾਲ ਨੂੰ ਹਰਿਆਣਾ ਦੀ ਆਨ-ਬਾਨ -ਸ਼ਾਨ ਦਾ ਪ੍ਰਤੀਕ ਪੱਗੜੀ ਤੇ ਕਿਸਾਨ, ਖਿਡਾਰੀ, ਮਹਿਲਾ ਸਸ਼ਕਤੀਕਰਣ ਵਿੱਚ ਰਾਜ ਦੀ ਪ੍ਰਗਤੀ ਦੇ ਪ੍ਰਤੀਕਾਂ ਨੂੰ ਦਰਸ਼ਾਉਂਦਾ ਅਨੋਖਾ ਸਮ੍ਰਿਤੀ ਚਿੰਨ੍ਹ ਅਤੇ ਸ਼ਾਲ ਭੈਂਟ ਕਰ ਸਨਮਾਨਿਤ ਕੀਤਾ। ਜਿਸ ਨੂੰ ਦੇਖ ਕੇ ਰਾਜਪਾਲ ਗਦਗਦ ਹੋ ਗਏ। ਪ੍ਰੋਗਰਾਮ ਦੌਰਾਨ ਰਾਜਪਾਲ ਨੇ 28 ਮਾਰਚ, 2025 ਨੂੰ ਅਪਣਾਏ ਗਏ ਰਾਜ ਗੀਤ ਜੈ ਜੈ ਜੈ ਹਰਿਆਣਾ, ਜੈ ਜੈ ਜੈ ਹਰਿਆਣ। ਪਾਵਨ ਧਰਤੀ ਵੇਦੋਂ ਕੀ, ਜਹਾਂ ਹੁਆ ਹਰਿਕਾ ਆਣਾ। ਦੇ ਫਿਲਮਾਂਕਨ ਦਾ ਰਿਮੋਟ ਨਾਲ ਬਟਨ ਦਬਾ ਕੇ ਉਦਘਾਟਨ ਵੀ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਕਾਲਜ਼ ਦੇ ਕਲਾਸਰੂਮ ‘ਚ ਵਿਦਿਆਰਥਣ ਦੇ ਕ+ਤ+ਲ ਤੋਂ ਬਾਅਦ ਨੌਜਵਾਨ ਵੱਲੋਂ ਆਤਮ+ਹੱਤਿਆ

Tarn Taran News: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਵਿਚ...

Delhi Public School Bathinda ‘ਚ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਲੁਹਾਏ ਜਾਣਾ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ-ਐਡਵੋਕੇਟ ਧਾਮੀ

👉ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ’ਚ...

Bathinda ‘ਚ ਬਿਨ੍ਹਾਂ ਮੰਨਜੂਰੀ ਪੀ.ਜੀ ਚਲਾਉਣ ਵਾਲਿਆਂ ਵਿਰੁਧ Police ਦੀ ਸਖ਼ਤੀ, ਪਰਚੇ ਦਰਜ਼

Bathinda News: Bathinda ਸ਼ਹਿਰ 'ਚ ਧੜਾ-ਧੜ ਖੁੱਲੇ ਪੇਇੰਗ ਗੇਸਟ...

Punjab ਦੇ ਦੋ ਹੋਰ ਨੌਜਵਾਨਾਂ ਦੀ ਵਿਦੇਸ਼ਾਂ ‘ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

Punjab News: ਚੰਗੇ ਭਵਿੱਖ ਦੀ ਉਮੀਦ ਨੂੰ ਲੈ ਕੇ...