2018 ਵਿਚ ਬਣੇ ਰੂਲਾਂ ਨੂੰ ਲਾਗੂ ਕਰਨ ਵਿਚ ਸਫ਼ਲ ਰਹੀ ਆਪ ਸਰਕਾਰ
ਚੰਡੀਗੜ੍ਹ, 26 ਜਨਵਰੀ : ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਪਹਿਲੀ ਵਾਰ ਸਿੱਖਿਆ ਵਿਭਾਗ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ , ਸਹਾਇਕ ਡਾਇਰੈਕਟਰ ਦੀਆਂ ਆਸਾਮੀਆਂ ਲਈ ਸਾਲ 2018 ਵਿਚ ਬਣੇ ਰੂਲਾਂ ਨੂੰ ਲਾਗੂ ਕਰਕੇ ਇੰਨ੍ਹਾਂ ਪੋਸਟਾਂ ’ਤੇ ਤੈਨਾਤੀਆਂ ਲਈ ਸਿਆਸੀ ਦਖਲਅੰਦਾਜ਼ੀ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਹ ਕੇਡਰ ਬਣਨ ਤੋਂ ਬਾਅਦ ਹੁਣ ਸਿਰਫ਼ ਸੀਨੀਅਰਤਾ ਦੇ ਆਧਾਰ ’ਤੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਲੱਗਣਗੇ। ਵੱਡੀ ਗੱਲ ਇਹ ਵੀ ਹੈ ਕਿ ਇਸ ਨਵੀਂ ਪਾਲਿਸੀ ਤਹਿਤ ਹੁਣ ਕਿਸੇ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮੁੜ ਪ੍ਰਿਸੰੀਪਲ ਨਹੀਂ ਲਗਾਇਆ ਜਾ ਸਕੇਗਾ। ਨਵੇਂ ਰੂਲਾਂ ਤਹਿਤ ਕੇਡਰ ਬਣਨ ਤੋਂ ਬਾਅਦ ਹੁਣ ਨਾ ਸਿਰਫ਼ ਸਿੱਖਿਆ ਅਧਿਕਾਰੀਆਂ ਦੀ ਸੀਨੀਅਰਤਾ ਫ਼ਿਕਸ ਹੋਵੇਗੀ,ਬਲਕਿ ਉਨ੍ਹਾਂ ਨੂੰ ਇੱਕ ਇੰਕਰੀਮੈਂਟ ਵੀ ਵੱਧ ਮਿਲੇਗਾ, ਜਿਸਦਾ ਪੈਨਸ਼ਨ ਪ੍ਰਾਪਤੀ ਵੇਲੇ ਵੀ ਲਾਭ ਹੋਵੇਗਾ।
CM ਨੇ ਦੱਸੀ Good News: ਦੋ ਮਹੀਨਿਆਂ ਬਾਅਦ ਮੁੜ ਬਣਨਗੇ ਪਿਤਾ
ਨਵੇਂ ਨਿਯਮਾਂ ਮੁਤਾਬਕ ਹੁਣ ਪੰਜ ਸਾਲ ਰੈਗੂਲਰ ਪ੍ਰਿੰਸੀਪਲ ਰਹਿਣ ਵਾਲੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਜਾਂ ਸਹਾਇਕ ਡਾਇਰੈਕਟਰ ਵਜੋਂ ਤਰੱਕੀ ਲਈ ਯੋਗ ਹੋਣਗੇ। ਤਰੱਕੀ ਮਿਲਣ ’ਤੇ ਇੰਨ੍ਹਾਂ ਨੂੰ ਪ੍ਰਿੰਸੀਪਲ ਨਾਲੋਂ ਇੱਕ ਇੰਕਰੀਮੈਂਟ ਵੀ ਵੱਧ ਮਿਲੇਗਾ। ਇਸੇ ਤਰ੍ਹਾਂ ਦੋ ਸਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਜਾਂ ਸਹਾਇਕ ਡਾਇਰੈਕਟਰ ਦੇ ਤੌਰ ’ਤੇ ਕੰਮ ਕਰਨ ਵਾਲੇ ਸਿੱਖਿਆ ਅਧਿਕਾਰੀ ਡਿਪਟੀ ਡਾਇਰੈਕਟਰ ਲਈ ਤਰੱਕੀ ਵਾਸਤੇ ਯੋਗ ਹੋਣਗੇ ਅਤੇ ਇੱਕ ਸਾਲ ਡਿਪਟੀ ਡਾਇਰੈਕਟਰ ਵਜੋਂ ਕੰਮ ਕਰਨ ਵਾਲੇ ਅਧਿਕਾਰੀ ਜੁਆਇੰਟ ਡਾਇਰੈਕਟਰ ਬਣ ਸਕਣਗੇ। ਇੱਕ ਸਾਲ ਜੁਆਇੰਟ ਡਾਇਰੈਕਟਰ ਵਜੋਂ ਕੰਮ ਕਰਨ ਵਾਲਾ ਅਧਿਕਾਰੀ ਐਲੀਮੈਂਟਰੀ ਵਿੰਗ ਦਾ ਡਾਇਰੈਕਟਰ ਵੀ ਬਣ ਸਕੇਗਾ। ਸਿੱਖਿਆ ਅਧਿਕਾਰੀਆਂ ਦਾ ਮੰਨਣਾ ਹੈ ਕਿ ਤਰੱਕੀਆਂ ਦਾ ਇੱਕ ਸਿਸਟਮ ਬਣਨ ਦੇ ਨਾਲ ਹੁਣ ਮਿਹਨਤ ਤੇ ਤਜਰਬੇ ਵਾਲੇ ਅਧਿਕਾਰੀ ਆਪਣੇ ਆਪ ਅੱਗੇ ਵਧਦੇ ਜਾਣਗੇ।
ਦੋਸਤ ਨਾਲ ਦੋਸਤੀ ਟੁੱਟਣ ਦੇ ‘ਗੁੱਸੇ’ ’ਚ ਦੂਜੇ ਦੋਸਤ ਦਾ ਕੀਤਾ ਕਤਲ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਚੱਲ ਰਹੇ ਸਿਸਟਮ ਮੁਤਾਬਕ ਕਿਸੇ ਵੀ ਪ੍ਰਿੰਸੀਪਲ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਲਗਾ ਦਿੱਤਾ ਜਾਂਦਾ ਸੀ ਤੇ ਦੋ-ਦੋ, ਤਿੰਨ-ਤਿੰਨ ਸਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਤੌਰ ‘ਤੇ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਜਦ ਮਰਜ਼ੀ ਸਰਕਾਰ ਵਲੋਂ ਮੁੜ ਸਕੂਲ ਵਿਚ ਪ੍ਰਿੰਸੀਪਲ ਬਣਾ ਕੇ ਭੇਜ ਦਿੱਤਾ ਜਾਂਦਾ ਸੀ ਪ੍ਰੰਤੂ ਹੁਣ ਅਜਿਹਾ ਨਹੀਂ ਹੋਵੇਗਾ। ਉਧਰ ਇੰਨ੍ਹਾਂ ਨਵੇਂ ਰੂਲਾਂ ਤਹਿਤ ਮਿਲੀਆਂ ਤਰੱਕੀਆਂ ਤੋਂ ਬਾਅਦ 25 ਜਨਵਰੀ ਨੂੰ 41 ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ 10 ਨੂੰ ਸਹਾਇਕ ਡਾਇਰੈਕਟਰ ਵਜੋਂ ਤਰੱਕੀਆਂ ਦਿੱਤੀਆਂ ਗਈਆਂ ਸਨ ਤੇ ਹੁਣ ਇੰਨ੍ਹਾਂ ਨੂੰ ਸਟੇਸ਼ਨ ਵੀ ਅਲਾਟ ਕਰ ਦਿੱਤੇ ਗਏ ਹਨ। ਉਧਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਦਹਾਕੇ-ਦਹਾਕੇ ਤੋਂ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਡਿਪਟੀ ਡਾਇਰੈਕਟਰ ਵਜੋਂ ਵੀ ਪਦਉੱਨਤ ਕਰਕੇ ਉਨ੍ਹਾਂ ਦੇ ਤਜਰਬੇ ਦਾ ਲਾਹਾ ਖੱਟਿਆ ਜਾ ਸਕਦਾ ਹੈ।
ਡੇਰਾ ਮੁੱਖੀ ਰਾਮ ਰਹੀਮ ਦੀ ਪੈਰੋਲ ‘ਚ ਵਾਧਾ
ਨਵੇਂ ਸਟੇਸ਼ਨ ਅਲਾਟ ਕਰਨ ਵਾਲੀ ਲਿਸਟ ਹੇਠਾਂ ਨੱਥੀ ਹੈ।