ਫਾਜਲਿਕਾ, 13 ਜੁਲਾਈ:ਅਬੋਹਰ ਦੇ ਮੌਜਗੜ੍ਹ ਹਾਈਵੇਅ ’ਤੇ ਨੌਜਵਾਨਾਂ ਤੋਂ ਢਾਈ ਲੱਖ ਰੁਪਏ ਲੁੱਟਣ ਦੀ ਕਹਾਣੀ ਝੂਠੀ ਨਿਕਲੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਸਿਕਾਇਤਕਰਤਾ ਵੱਲੋਂ ਕਿਸੇ ਨਾਲ ਅਣਬਣ ਹੋਣ ਕਾਰਨ ਉਸਨੂੰ ਫ਼ਸਾਉਣ ਦੇ ਲਈ ਇਹ ਕਹਾਣੀ ਝੂਠੀ ਘੜੀ ਗਈ ਸੀ। ਖੋਹ ਕਰਨ ਦੇ ਮਾਮਲੇ ਵਿੱਚ ਜਾਂਚ ਕਰਨ ਤੇ ਇਹ ਮਾਮਲਾ ਝੂਠਾ ਪਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਅਬੋਹਰ ਸ਼ਹਿਰੀ ਅਰੁਨ ਮੁੰਡਨ ਨੇ ਦੱਸਿਆ ਕਿ ਕੱਲ ਥਾਣਾ ਖੂਈਆਂ ਸਰਵਰ ਅਧੀਨ ਮੌਜਗੜ ਹਾਈਵੇਅ ’ਤੇ ਇੱਕ ਲੁੱਟ ਹੋਣ ਦੀ ਸਿਕਾਇਤ ਮਿਲੀ ਸੀ। ਇਸ ਮਾਮਲੇ ਵਿਚ ਸਿਕਾਇਤਕਰਤਾ ਪ੍ਰੇਮ ਕੁਮਾਰ ਤੇ ਰਾਮ ਕੁਮਾਰ ਜੋ ਕਿ ਮੌਜਗੜ ਦੇ ਹੀ ਰਹਿਣ ਵਾਲੇ ਹਨ, ਨੇ ਦੱਸਿਆ ਸੀ ਕਿ ਉਹਨਾਂ ਪਾਸੋਂ ਤਿੰਨ ਮੋਟਰਸਾਈਕਲ ਸਵਾਰਾਂ ਨੌਜਵਾਨਾਂ ਵੱਲੋਂ ਢਾਈ ਲੱਖ ਰੁਪਏ ਦੀ ਨਗਦੀ ਖੋਹ ਲਈ ਗਈ ਹੈ।
ਪੰਜਾਬ ਵਿੱਚ ਨਕਲੀ ਖਾਦ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ; ਦੋ ਖਾਦ ਕੰਪਨੀਆਂ ਦੇ ਲਾਇਸੈਂਸ ਰੱਦ
ਸੂਚਨਾ ਮਿਲਣ ’ਤੇ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਇੰਸਪੈਕਟਰ ਰਮਨ ਕੁਮਾਰ ਤੇ ਚੌਕੀ ਇੰਚਾਰਜ ਦੀ ਅਗਵਾਈ ਹੇਠ ਪੁਲਿਸ ਟੀਮਾਂ ਮੌਕੇ ’ਤੇ ਪੁੱਜੀਆਂ, ਜਿਸਤੋਂ ਬਾਅਦ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫ਼ਤੀਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਿਕਾਇਤਕਰਤਾ ਵੱਲੋਂ ਜਿੰਨ੍ਹਾਂ ਉਪਰ ਸ਼ੱਕ ਕੀਤਾ ਜਾ ਰਿਹਾ ਸੀ, ਉਨ੍ਹਾਂ ਦੀ ਕਿਸੇ ਘਰੇਲੂ ਮਸਲੇ ਦੇ ਕਾਰਨ ਆਪਸ ਵਿੱਚ ਪਹਿਲਾਂ ਹੀ ਲੜਾਈ ਚੱਲ ਰਹੀ ਸੀ। ਜਿਸਦੇ ਚਲਦਿਆਂ ਪ੍ਰੇਮ ਕੁਮਾਰ ਤੇ ਰਾਮ ਕੁਮਾਰ ਨੇ ਜਾਣ ਬੁੱਝ ਕੇ ਇਹ ਢਾਈ ਲੱਖ ਰੁਪਏ ਦੀ ਖੋਹ ਕਰਨ ਦਾ ਝੂਠਾ ਵਾਕਿਆ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਮਨਮੀਤ ਉਰਫ ਬਿੱਟੂ ਨੂੰ ਇੱਕ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਸਕੇ।
Share the post "ਅਬੋਹਰ ਦੇ ਮੌਜਗੜ੍ਹ ਹਾਈਵੇਅ ’ਤੇ ਢਾਈ ਲੱਖ ਰੁਪਏ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ"