ਬਠਿੰਡਾ, 13 ਜੁਲਾਈ : ਪਿਛਲੇ ਦਿਨੀਂ ਵਿਜੀਲੈਂਸ ਵੱਲੋਂ ਟਰੈਪ ਲਗਾ ਕੇ ਕਾਬੂ ਕੀਤੀ ਗਈ ਪੀਐਨਡੀਟੀ ਦੀ ਟੀਮ ਦੀ ਗ੍ਰਿਫਤਾਰੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ। ਇਸ ਟੀਮ ਵਿਚ ਸ਼ਾਮਲ ਬਠਿੰਡਾ ਸਿਵਲ ਸਰਜਨ ਦਫ਼ਤਰ ਦੇ ਦਰਜ਼ਾ ਚਾਰ ਕਰਮਚਾਰੀ ਰਾਜ ਸਿੰਘ ਦੀ ਰਿਹਾਈ ਨੂੰ ਲੈ ਕੇ ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋਂ ਵਿੱਢਿਆ ਗਿਆ ਸੰਘਰਸ਼ ਹੁਣ ਚੌਥੇ ਦਿਨ ਵਿਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਸਿਹਤ ਮੁਲਾਜਮ ਜੱਥੇਬੰਦੀਆਂ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਰਾਜ ਸਿੰਘ ਅਪਣੇ ਅਫਸਰਾਂ ਦੇ ਹੁਕਮ ’ਤੇ ਹੀ ਪਾਤੜਾਂ ਗਿਆ ਸੀ ਜਿੱਥੇ ਉਸ ਦੀ ਗਿਰਫਤਾਰੀ ਹੋਈ ਹੈ ।
ਸ਼ੰਭੂ ਬਾਰਡਰ: ਹਾਈਕੋਰਟ ਦੇ ਫੈਸਲੇ ਵਿਰੁਧ ਹਰਿਆਣਾ ਸਰਕਾਰ ਸੁਪਰੀਮ ਕੋਰਟ ਪੁੱਜੀ
ਪਰ ਸਿਹਤ ਵਿਭਾਗ ਦੇ ਅਫਸਰਾਂ ਵੱਲੋਂ ਉਸ ਦੀ ਪਿੱਠ ’ਤੇ ਖੜ੍ਹਣ ਦੀ ਬਜਾਏ ਉਸਨੂੰ ਇਕੱਲਿਆਂ ਵਿਜੀਲੈਂਸ ਦੇ ਹਵਾਲੇ ਕਰ ਦਿੱਤਾ ਗਿਆ। ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਕਿ ਬਠਿੰਡਾ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਉੱਚ ਅਧਿਕਾਰੀਆਂ ਨੂੰ ਭੇਜੀ ਰੀਪੋਰਟ ਵਿੱਚ ਅਹਿਮ ਤੱਥਾਂ ਨੂੰ ਲਕੋਇਆ ਜਾ ਰਿਹਾ ਹੈ। ਸਿਹਤ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਰਾਜ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤਦ ਤੱਕ ਪੂਰੇ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਦਾ ਕੰਮ ਮੁਕੰਮਲ ਤੌਰ ’ਤੇ ਬੰਦ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ।
ਹਿਮਾਚਲ ਦੀ ਵਿਧਾਨ ਸਭਾ ’ਚ ਪਹੁੰਚਿਆਂ ਹਰਦੀਪ ਸਿੰਘ ਬਾਵਾ, ਕਾਂਗਰਸ ਦੀ ਟਿਕਟ ’ਤੇ ਪ੍ਰਾਪਤ ਕੀਤੀ ਜਿੱਤ
ਇਸ ਮੌਕੇ ਪ੍ਰਧਾਨ ਦਰਜਾ ਚਾਰ ਯੂਨੀਅਨ ਗੁਰਪ੍ਰੀਤ ਸਿੰਘ, ਪ੍ਰਧਾਨ ਐਮ.ਐਲ.ਟੀ ਯੂਨੀਅਨ ਹਾਕਮ ਸਿੰਘ, ਬਲਦੇਵ ਸਿੰਘ ਰੋਮਾਣਾ,ਪ੍ਰਧਾਨ ਡਾਕਟਰ ਯੂਨੀਅਨ ਡਾ ਗੁਰਮੇਲ ਸਿੰਘ, ਪ੍ਰਧਾਨ ਮਨਿਸਟਰੀਅਲ ਯੂਨੀਅਨ ਅਮਿਤ ਕੁਮਾਰ, ਪ੍ਰਧਾਨ ਡਰਾਵਿਰ ਯੂਨੀਅਨ ਜਸਕਰਨ ਸਿੰਘ, ਪ੍ਰਧਾਨ ਪੈਰਾ-ਮੈਡੀਕਲ ਯੂਨੀਅਨ ਗਗਨਦੀਪ ਸਿੰਘ, ਜਸਵਿੰਦਰ ਸ਼ਰਮਾ, ਨਰਸਿੰਗ ਐਸ਼ੋਸੀਏਸ਼ਨ ਬਠਿੰਡਾ ਵੱਲੋਂ ਖੁਸ਼ਪ੍ਰੀਤ ਕੌਰ, ਕੁਲਵਿੰਦਰ ਸਿੰਘ ਪ੍ਰਧਾਨ ਫਾਰਮੇਸੀ ਐਸ਼ੋਸੀਏਸ਼ਨ ਬਠਿੰਡਾ, 108 ਐਬੂਲੈਂਸ ਯੂਨੀਅਨ ਜਥੇਬੰਦੀ, ਡਾ ਪੋਮਲਪ੍ਰੀਤ ਬੁੱਟਰ ਹੋਮਿਉਪੈਥਿਕ ਯੂਨੀਅਨ, ਵੀਰ ਭਾਨ ਬਲਾਕ ਸਕੱਤਰ ਕਲਾਸ ਫੋਰ ਯੂਨੀਅਨ, ਪ੍ਰਧਾਨ ਵਾਰਡ ਅਟੈਡੈਂਟ ਯੂਨੀਅਨ ਮੋਗਾ ਹੇਮ ਸਿੰਘ ਆਦਿ ਨੇ ਸੰਬੋਧਨ ਕੀਤਾ।
Share the post "ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ‘ਰਾਜ’ ਦੀ ਰਿਹਾਈ ਨੂੰ ਲੈ ਕੇ ਸਿਹਤ ਕਾਮਿਆਂ ਦਾ ਸੰਘਰਸ਼ ਚੌਥੇ ਦਿਨ ‘ਚ ਸ਼ਾਮਲ"