👉ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀ ਦੇ ਯਤਨਾਂ ਦੀ ਕੀਤੀ ਗਈ ਸ਼ਲਾਘਾ, ਕਿਹਾ ਹੋਰਨਾਂ ਵਿਦਿਆਰਥੀਆਂ ‘ਚ ਵਧੇਗੀ ਲਿਖਣ ਪ੍ਰਤੀ ਦਿਲਚਸਪੀ
Bathinda News : ਸਥਾਨਕ ਜ਼ਿਲ੍ਹਾ ਪਬਲਿਕ ਲਾਇਬ੍ਰੇਰੀ ਵਿਖੇ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਧਰਮਪ੍ਰੀਤ ਸਿੰਘ ਨੇ ਆਪਣੀ ਕਿਤਾਬ “ਕੁਰਸੀ ਤੋਂ ਕੁਰਸੀ ਤੱਕ” ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਭੇਂਟ ਕੀਤੀ ।ਇਸ ਮੌਕੇ ਵਿਦਿਆਰਥੀ ਧਰਮਪ੍ਰੀਤ ਸਿੰਘ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਬਹਿਮਣ ਜੱਸਾ ਸਿੰਘ ਦਾ ਇਹ ਨੌਜਵਾਨ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ ਅਤੇ ਲਾਇਬ੍ਰੇਰੀ ਦੀ ਕੁਰਸੀ ਉੱਤੇ ਬਹਿ ਕੇ ਪੜ੍ਹਨ ਤੋਂ ਲੈਕੇ ਨੌਕਰੀ ਲੱਗਣ ‘ਤੇ ਉਸ ਕੁਰਸੀ ਉੱਤੇ ਬੈਠਣ ਦੇ ਸਫਰ ਦੇ ਵੇਰਵੇ ਵਿਦਿਆਰਥੀ ਵੱਲੋਂ ਇਸ ਕਿਤਾਬ ਵਿਚ ਲਿਖੇ ਗਏ ਹਨ।
ਇਹ ਵੀ ਪੜ੍ਹੋ 👉ਸਕੂਲ ਦੇ ਵਿਦਿਆਰਥੀਆਂ ਲੱਗੀਆਂ ਮੌਜਾਂ, 10 ਦਿਨਾਂ ਦੀਆਂ ਪੈ ਗਈਆਂ ਛੁੱਟੀਆਂ !
ਉਨ੍ਹਾਂ ਕਿਹਾ ਕਿ ਇਹ ਕਿਤਾਬ ਬਹੁਤ ਪ੍ਰੇਰਣਾਦਾਇਕ ਹੈ। ਅਜਿਹੇ ਵਿਦਿਆਰਥੀ ਸਾਡੇ ਸਮਾਜ ਅਤੇ ਜ਼ਿਲ੍ਹੇ ਦਾ ਮਾਣ ਹਨ, ਜੋ ਪੜ੍ਹਾਈ ਦੇ ਨਾਲ-ਨਾਲ ਸਾਹਿਤਕ ਖੇਤਰ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਇਹ ਕਿਤਾਬ ਹਮੇਸ਼ਾ ਹੀ ਸਮਾਜ ਨੂੰ ਨਵੀਂ ਦਿਸ਼ਾ ਦਿੰਦਿਆਂ ਹੋਰਨਾਂ ਵਿਦਿਆਰਥੀਆਂ ‘ਚ ਲਿਖਣ ਦੀ ਕਲਾ ਪ੍ਰਤੀ ਦਿਲਚਸਪੀ ਵਧਾਏਗੀ।ਵਿਦਿਆਰਥੀ ਦੀ ਇਸ ਅਣਥੱਕ ਮਿਹਨਤ ਅਤੇ ਸਾਹਿਤਕ ਪ੍ਰਾਪਤੀ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਧਰਮਪ੍ਰੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਬਠਿੰਡਾ ਦੇ ਇੰਚਾਰਜ ਮੈਡਮ ਸਵਰਨਜੀਤ ਕੌਰ ਵੀ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



