ਤਲਵੰਡੀ ਸਾਬੋ, 18 ਅਪ੍ਰੈਲ : ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਦਯੋਗਾਂ ਦੀ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨਿਅਰਿੰਗ ਐਂਡ ਟੈਕਨਾਲੋਜੀ ਦੇ 40 ਵਿਦਿਆਰਥੀਆਂ ਨੇ ਡਾ. ਹਰਸਿਮਰਨ ਦੀ ਦੇਖ-ਰੇਖ ਹੇਠ ਪੈਨਕਾਰਬੋ ਗਰੀਨ ਫਿਉਲ ਪ੍ਰਾਈਵੇਟ ਲਿਮਿਟੇਡ ਦੇ ਬਾਇਓ ਇਥਨਾਲ ਪਲਾਂਟ ਦਾ ਦੌਰਾ ਕੀਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਿਤ ਟੁਟੇਜਾ, ਡੀਨ ਨੇ ਦੱਸਿਆ ਕਿ ਊਰਜਾ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ ਅਤੇ ਵਿਸ਼ਵੀ ਪੱਧਰ ‘ਤੇ ਵਾਤਾਵਰਣ ਨੂੰ ਰਵਾਇਤੀ ਊਰਜਾ ਸ੍ਰੋਤਾਂ ਦੁਆਰਾ ਹੋ ਰਹੇ ਪ੍ਰਦੂਸ਼ਣ ਤੋਂ ਰੋਕਣ ਲਈ ਨਵੀਆਂ ਕਾਢਾਂ ਹੋ ਰਹੀਆਂ ਹਨ।
ਰਿਹਾਈਆਂ ਦਾ ਮਸਲਾ: ਤੀਜ਼ੇ ਦਿਨ ਵੀ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਲਾਈਨ ‘ਤੇ ਧਰਨਾ ਜਾਰੀ
ਇਸ ਖੇਤਰ ਵਿੱਚ ਨਵੀਆਂ ਖੋਜਾਂ ਨੂੰ ਪ੍ਰੋਤਸਾਹਿਤ ਕਰਨ ਲਈ ਜੀ.ਕੇ.ਯੂ. ਦੇ ਵਿਦਿਆਰਥੀਆਂ ਨੇ ਇਥਨਾਲ ਪਲਾਂਟ ਦਾ ਦੌਰਾ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਗਰੇਵਾਲ, ਵਾਈਸ ਪ੍ਰੈਸੀਡੈਂਟ, ਪੈਨਕਾਰਬੋ ਗਰੀਨ ਫਿਉਲ ਪ੍ਰਾਈਵੇਟ ਲਿਮਿਟੇਡ ਨੇ ਵਿਦਿਆਰਥੀਆਂ ਨੂੰ ਗਰੀਨ ਊਰਜਾ ਦੇ ਉਤਪਾਦਨ ਵਿੱਚ ਆ ਰਹੀਆਂ ਚੁਣੌਤੀਆਂ ਤੇ ਉਨਾਂ ਦੇ ਸਮਾਧਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਸ ਖੇਤਰ ਵਿੱਚ ਉਪਲਬਧ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਚਾਨਣਾ ਪਾਇਆ। ਵਿਦਿਆਰਥੀਆਂ ਨੇ ਇਸ ਦੌਰੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਟੂਰ ਨਾਲ ਵਾਤਾਵਰਣ ਪੱਖੀ ਊਰਜਾ ਉਤਪਾਦਨ ਦੇ ਸਰੋਤ ਪੈਦਾ ਕਰਨ ਲਈ ਜਾਗਰੂਕਤਾ ਆਵੇਗੀ।