Punjabi Khabarsaar
ਪਟਿਆਲਾ

ਪਦਮ ਸ਼੍ਰੀ ਉਸਤਾਦ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਦੇ ਸੂਫ਼ੀਆਨਾ ਗੀਤਾਂ ਨੇ ਝੂਮਣ ਲਾ ਦਿੱਤੇ ਪਟਿਆਲਵੀ

ਪਟਿਆਲਾ, 19 ਅਕਤੂਬਰ: ਨਿਊ ਮਹਿਕ ਸੱਭਿਆਚਾਰਕ ਮੰਚ ਦੇ 26ਵੇਂ ਸਥਾਪਨਾ ਦਿਵਸ ਮੌਕੇਂ ਨਰੇਸ਼ ਰਾਜ ਦੀ ਪ੍ਰਧਾਨਗੀ ਹੇਠ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਪੁਰਾਤਨ ਸੱਭਿਆਚਾਰ ਨਾਲ ਭਰਪੂਰ ਇੱਕ ਸੁਹਾਵਣਾ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ, ਜੈਪੁਰ ਘਰਾਣੇ ਦੇ ਪਦਮਸ਼੍ਰੀ ਉਸਤਾਦ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਦੀ ਜੋੜੀ ਨੇ “ਆਯਾ ਤੇਰੇ ਦਰ ਪੇ ਦੀਵਾਨਾ”, “ਇਸੀ ਕੋ ਪਿਆਰ ਕਹਤੇ ਹੈਂ” ਆਦਿ ਵਰਗੇ ਆਪਣੇ ਕਈ ਫਿਲਮੀ ਅਤੇ ਗੈਰ-ਫਿਲਮੀ ਸੂਫੀ ਗੀਤ ਪੇਸ਼ ਕੀਤੇ।’ਮੌਸਮ ਆਤੇ ਹੈ’ ਗੀਤ ਪ੍ਰੋਗਰਾਮ ਦਾ ਥੀਮ ਗੀਤ ਸੀ। ਪ੍ਰੋਗਰਾਮ ਵਿੱਚ ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ ਵਿਕਾਸ ਸੱਭਰਵਾਲ, ਅੰਤਰਰਾਸ਼ਟਰੀ ਸੂਫੀ ਗਾਇਕ ਅਤੇ ਕੱਵਾਲ ਉਸਤਾਦ ਨੀਲੇ ਖਾਨ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।

ਇਹ ਵੀ ਪੜ੍ਹੋ: ਝੋਨੇ ਦੀ ਖ਼ਰੀਦ ਲਈ ਕਿਸਾਨ ਜਥੇਬੰਦੀ ਉਗਰਾਹਾ ਵੱਲੋਂ ਆਪ ਵਿਧਾਇਕਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਸ਼ੁਰੂ

ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਤੇ ਲੇਖਕ,ਵਾਤਾਵਰਣ ਅਤੇ ਕਲਾ ਪ੍ਰੇਮੀ ਰੋਟੇਰੀਅਨ ਭਗਵਾਨ ਦਾਸ ਗੁਪਤਾ, ਵੀ.ਕੇ.ਮੋਗਾਂ ਪ੍ਰਧਾਨ ਸੀਨੀਅਰ ਸਿਟੀਜ਼ਨ ਸੁਸਾਇਟੀ ਪਟਿਆਲਾ, ਸੀ.ਏ ਰਾਜੀਵ ਗੋਇਲ ਟਰੱਸਟੀ ਮਾਂ ਕਾਲੀ ਚੈਰੀਟੇਬਲ ਟਰੱਸਟ, ਸਾਬਕਾ ਕੌਂਸਲਰ ਗੋਪਾਲ ਸਿਗਲਾ, ਗਾਇਕਾ ਅਰਵਿੰਦ ਕੌਰ, ਜਸਪ੍ਰੀਤ ਸਿੰਘ ਮਹਾਜਨ, ਨਰਿੰਦਰ ਅਰੋੜਾ, ਰਮਨਜੀਤ ਅਰੋੜਾ, ਉਜਵਲ ਅਰੋੜਾ, ਪ੍ਰੇਮ ਸੇਠੀ, ਕਮਲਜੀਤ ਸੇਠੀ ਸਮੇਤ ਸ਼ਹਿਰ ਦੇ ਕਈ ਪਤਵੰਤੇ ਅਤੇ ਸਾਹਿਤ ਤੇ ਕਲਾ ਪ੍ਰੇਮੀ ਹਾਜ਼ਰ ਸਨ। ਰੋਟੇਰੀਅਨ ਜਸਪ੍ਰੀਤ ਸਿੰਘ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ।

 

Related posts

ਪਾਵਰ ਕਾਰਪੋਰੇਸਨ ਦੀ ਪੱਕੀ ਭਰਤੀ ਲਈ ਵਿਤਕਰੇ ਭਰਭੂਰ ਨੀਤੀ ਵਿਰੁੱਧ ਸੰਘਰਸ਼ ਦਾ ਦਿੱਤਾ ਸੱਦਾ

punjabusernewssite

ਕਈ ਦਿਨਾਂ ਦੀ ‘ਚੁੱਪੀ’ ਤੋਂ ਬਾਅਦ ਨਵਜੋਤ ਸਿੱਧੂ ਨੇ ਸਮਰਥਕਾਂ ਨਾਲ ਪਟਿਆਲਾ ’ਚ ਕੀਤੀ ਮੀਟਿੰਗ

punjabusernewssite

ਪ੍ਰੇਮੀ ਜੋੜਾ 1 ਕਿਲੋ ਅਫ਼ੀਮ ਸਹਿਤ ਕਾਬੂ

punjabusernewssite