ਸ਼੍ਰੀ ਅੰਮ੍ਰਿਤਸਰ ਸਾਹਿਬ, 16 ਜੁਲਾਈ: ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀਨਾਮਾ ਦੇਣ ਦੇ ਮਾਮਲੇ ਵਿਚ ਆਪਣਿਆਂ ਦੇ ਹੀ ਨਿਸ਼ਾਨੇ ’ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਦ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣਗੇ। ਇਸਦਾ ਐਲਾਨ ਉਨ੍ਹਾਂ ਵੱਲੋਂ ਅੱਜ ਖ਼ੁਦ ਆਪਣੇ ਸੋਸਲ ਮੀਡੀਆ ’ਤੇ ਪਾਏ ਇੱਕ ਸੁਨੇਹੇ ਵਿਚ ਕੀਤਾ ਹੈ। ਉਨ੍ਹਾਂ ਲਿਖਿਆ ਹੈਕਿ ਇੱਕ ਨਿਮਾਣੇ ਸਿੱਖ ਵਜੋਂ ਮੇਰਾ ਰੋਮ ਰੋਮ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਅਥਾਹ ਸ਼ਰਧਾ ਤੇ ਨਿਮਰਤਾ ਸਹਿਤ ਸਰਵਉੱਚ ਅਸਥਾਨ ‘ਤੇ ਪੇਸ਼ ਹੋਵੇਗਾ।
ਜਲ ਤੋਪਾਂ ਦਾ ਮੁੂੰਹ ਮੋੜਣ ਵਾਲੇ ਨਵਦੀਪ ਜਲਵੇੜਾ ਨੂੰ ਹਾਈਕੋਰਟ ਨੇ ਦਿੱਤੀ ਜਮਾਨਤ
ਦਸਣਾ ਬਣਦਾ ਹੈ ਕਿ ਸੁਖਬੀਰ ਤੋਂ ਪ੍ਰਧਾਨਗੀ ਦਾ ਅਸਤੀਫ਼ਾ ਮੰਗ ਰਹੇ ਬਾਗੀ ਧੜੇ ਵੱਲੋਂ ਲੰਘੀ 1 ਜੁਲਾਈ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਪਿਛਲੀ ਅਕਾਲੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਦੀ ਮੁਆਫ਼ੀ ਲਈ ਲਿਖ਼ਤੀ ਤੌਰ ‘ਤੇ ਮੁਆਫ਼ੀਨਾਮਾ ਦਿੱਤਾ ਸੀ, ਜਿਸਦੇ ਵਿਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਤੇ ਇਸ ਮੁਆਫ਼ੀ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ 90 ਲੱਖ ਦੇ ਇਸਤਿਹਾਰ ਦੇਣ ਤੋਂ ਇਲਾਵਾ ਸੁਮੈਧ ਸਿੰਘ ਸੈਣੀ ਵਰਗੇ ਵਿਅਕਤੀ ਨੂੰ ਡੀਜੀਪੀ ਲਗਾਉਣ ਸਹਿਤ ਕਈ ਹੋਰ ਭੁੱਲਾਂ ਦਾ ਜਿਕਰ ਕੀਤਾ ਸੀ। ਹਾਲਾਂਕਿ ਇਸ ਮੁਆਫ਼ੀਨਾਮੇ ਵਿਚ ਇਸ ਧੜੇ ਵੱਲੋਂ ਅਸਿੱਧੇ ਢੰਗ ਨਾਲ ਇੰਨ੍ਹਾਂ ਸਾਰੀਆਂ ਗਲਤੀਆਂ ਤੇ ਭੁੱਲਾਂ ਲਈ ਤਤਕਾਲੀ ਡਿਪਟੀ ਮੁੱਖ ਮੰਤਰੀ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਇਆ ਸੀ ਤੇ ਨਾਲ ਹੀ ਖ਼ੁਦ ਲਈ ਵੀ ਖਿਮਾ ਮੰਗਦਿਆਂ ਦਾਅਵਾ ਕੀਤਾ ਸੀ ਕਿ ਉਹ ਇੰਨ੍ਹਾਂ ਬੱਜ਼ਰ ਗਲਤੀਆਂ ਦੌਰਾਨ ਕੁੱਝ ਨਹੀਂ ਕਰ ਪਾਏ।
ਈਡੀ ਵੱਲੋਂ ਉੱਘੇ ਸਰਾਬ ਕਾਰੋਬਾਰੀ ਦੀਪ ਮਲਹੋਤਰਾ ਦੇ ਘਰ ਤੇ ਦਫ਼ਤਰ ਮੁੜ ਛਾਪੇਮਾਰੀ
ਬਾਗੀ ਧੜੇ ਵੱਲੋਂ ਹੁਣ ਬੀਤੇ ਕੱਲ ਇੱਕ ਮੀਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਲਹਿਰ ਦਾ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਣਾਇਆ ਗਿਆ ਹੈ। ਇਸਦੇ ਨਾਲ ਹੀ ਪੰਚ ਪ੍ਰਧਾਨੀ ਸਿਸਟਮ ਤਹਿਤ ਅਕਾਲੀ ਦਲ ਵਿਚ ਸੁਧਾਰ ਲਿਆਉਣ ਲਈ ਇੱਕ 11 ਮੈਂਬਰੀ ਪ੍ਰੀਜੀਡੀਅਮ ਬਣਾਉਣ ਦਾ ਵੀ ਫੈਸਲਾ ਲਿਆ ਹੈ। ਇਸ ਧੜੇ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਹੁਣ ਤੱਕ ਅਕਾਲੀ ਦਲ ਵਿਚ ਆਏ ਨਿਘਾਰ ਲਈ ਸੁਖ਼ਬੀਰ ਸਿੰਘ ਬਾਦਲ ਜਿੰਮੇਵਾਰ ਹਨ,ਜਿਸਦੇ ਚੱਲਦੇ ਉਨ੍ਹਾਂ ਨੂੰ ਲੋਕ ਭਾਵਨਾਵਾਂ ਦੇ ਮੁਤਾਬਕ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
Share the post "ਸੁਖਬੀਰ ਬਾਦਲ ਨੇ ਕੀਤਾ ਐਲਾਨ, ਇੱਕ ਨਿਮਾਣੇ ਸਿੱਖ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਵਾਂਗਾ ਪੇਸ਼"