ਬਗਾਵਤੀ ਸੁਰਾਂ ਦੌਰਾਨ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਢਾਂਚਾ ਭੰਗ ਕਰਨ ਦੀ ਤਿਆਰੀ!

0
37

ਵਰਕਿੰਗ ਕਮੇਟੀ ’ਚ ਹੋਇਆ ਫੈਸਲਾ, ਸੁਖਬੀਰ ਵੱਲੋਂ ਕੀਤੀ ਅਸਤੀਫ਼ੇ ਦੀ ਪੇਸ਼ਕਸ਼ ਨੂੰ ਕਮੇਟੀ ਨੇ ਕੀਤਾ ਰੱਦ
ਚੰਡੀਗੜ੍ਹ, 26 ਜੂਨ: ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁਧ ਉੱਠੀ ਵੱਡੀ ਬਗਾਵਤ ਦੌਰਾਨ ਹੁਣ ਪਾਰਟੀ ਨੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧ ਵਿਚ ਅੱਜ ਚੰਡੀਗੜ੍ਹ ਵਿਖੇ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਪ੍ਰਧਾਨ ਨੂੰ ਅਧਿਕਾਰ ਦਿੱਤਾ ਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਪਾਰਟੀ ਦਾ ਪੁਨਰਗਠਨ ਕੀਤਾ ਜਾਵੇ। ਚਰਚਾ ਮੁਤਾਬਕ ਬਾਗੀ ਧੜੇ ਵਿਚ ਸ਼ਾਮਲ ਆਗੂਆਂ ਦੇ ‘ਖੰਬ’ ਕੁਤਰਨ ਦੇ ਲਈ ਇਹ ਰਣਨੀਤੀ ਅਪਣਾਈ ਜਾ ਰਹੀ ਹੈ। ਪਾਰਟੀ ਦੇ ਇੱਕ ਆਗੂ ਨੇ ਖ਼ੁਲਾਸਾ ਕੀਤਾ ਕਿ ਹੁਣ ਇੰਨੇਂ ਸਾਰੇ ਆਗੂਆਂ ਨੂੰ ਕੱਢਣ ਦੀ ਬਜਾਏ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ‘ਬਾਗੀਆਂ’ ਨੂੰ ਅਹੁੱਦੇ ਵਿਹੂਣੇ ਕਰ ਦਿੱਤਾ ਜਾਵੇਗਾ। ਇਸਤੋਂ ਇਲਾਵਾ ਇਹ ਵੀ ਪਤਾ ਚੱਲਿਆ ਹੈ ਕਿ ਅੱਜ ਦੀ ਮੀਟਿੰਗ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ, ਜਿਸਨੂੰ ਵਰਕਿੰਗ ਕਮੇਟੀ ਨੇ ਅਸਵੀਕਾਰ ਦਿੱਤਾ। ਇਸੇ ਤਰ੍ਹਾਂ ਪਾਰਟੀ ਦੀ ਅੰਦਰੂਨੀ ਫੁੱਟ ਲਈ ਭਾਜਪਾ ਨੂੰ ਜਿੰਮੇਵਾਰ ਠਹਿਰਾਉਣ ਦੇ ਦੋਸ਼ ਮੁੜ ਲਗਾਏ ਗਏ।

ਹੁਣ ਗਿੱਦੜਵਾਹਾ ਹਲਕੇ ਤੋਂ ਚੋਣ ਲੜ ਸਕਦੇ ਪ੍ਰਧਾਨ ਮੰਤਰੀ ਬਾਜੇ ਕੇ !

ਜਿਕਰਯੋਗ ਹੈ ਕਿ ਪਾਰਟੀ ਨੂੰ ਲਗਾਤਾਰ ਪਿਛਲੇ ਇੱਕ ਦਹਾਕੇ ਤੋਂ ਮਿਲ ਰਹੀਆਂ ਕਰਾਰੀਆਂ ਹਾਰਾਂ ਤੋਂ ਬਾਅਦ ਹੁਣ ਪੰਜ ਦਰਜ਼ਨ ਦੇ ਕਰੀਬ ਆਗੂਆਂ ਵੱਲੋਂ ਇਕੱਠੇ ਹੋ ਕੇ ਸੁਖਬੀਰ ਬਾਦਲ ਵਿਰੁਧ ਮੋਰਚਾ ਖ਼ੋਲ ਦਿੱਤਾ ਗਿਆ ਹੈ ਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਢਸਾ ਅਤੇ ਸੀਨੀਅਰ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਜਲੰਧਰ ਵਿਚ ਦੋ ਮੀਟਿੰਗਾਂ ਹੋ ਚੂੱਕੀਆਂ ਹਨ। ਜਿਸਤੋਂ ਬਾਅਦ ਹੁਣ ਇੰਨ੍ਹਾਂ ਮੀਟਿੰਗਾਂ ਵਿਚ ਲਏ ਫੈਸਲੇ ਮੁਤਾਬਕ 1 ਜੁਲਾਈ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਜਾ ਰਹੀ ਹੈ। ਅਜਿਹੇ ਹਾਲਾਤ ਵਿਚ ਪਹਿਲਾਂ ਹੀ ਨਿਘਾਰ ਵੱਲ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਇਸਦੇ ਪ੍ਰਧਾਨ ਲਈ ਵੱਡੀਆਂ ਮੁਸੀਬਤਾਂ ਖੜੀਆਂ ਹੋਣ ਦੀਆਂ ਸੰਭਾਵਨਾ ਹਨ।

ਭਾਜਪਾ ਆਗੂਆਂ ਦਾ ਹਰਸਿਮਰਤ ’ਤੇ ਤੰਜ਼: ‘‘ਉੱਠਿਆ ਆਪ ਤੋਂ ਨਾ ਜਾਵੇ, ਫਿੱਟੇ ਮੂੰਹ ਗੋਡਿਆਂ ਦੇ’’

ਗੌਰਤਲਬ ਹੈ ਕਿ ਵਿਰੋਧੀਆਂ ਵੱਲੋਂ ਪਾਰਟੀ ਪ੍ਰਧਾਨ ਨੂੰ ਘੇਰਣ ਦੀ ਅਪਣਾਈ ਪੈਂਤੜੇਬਾਜ਼ੀ ਦੇ ਜਵਾਬ ਵਿਚ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਮੋਰਚੇ ਨੂੰ ਮਜਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਜਿੱਥੇ ਬੀਤੇ ਕੱਲ ਆਨਨ-ਫ਼ਾਨਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਹਲਕਾ ਇੰਚਾਰਜ਼ਾਂ ਦੀ ਮੀਟਿੰਗ ਬੁਲਾਈ ਗਈ, ਉਥੇ ਅਕਾਲੀ ਦਲ ਦੀ ਸਭ ਤੋਂ ਤਾਕਤਵਾਰ ਕਮੇਟੀ ਮੰਨੀ ਜਾਂਦੀ ‘ਵਰਕਿੰਗ ਕਮੇਟੀ’ ਦੀ ਵੀ ਇਕੱਤਰਤਾ ਕੀਤੀ ਗਈ। ਬੀਤੇ ਕੱਲ ਦੀਆਂ ਮੀਟਿੰਗਾਂ ਦੀ ਤਰ੍ਹਾਂ ਅੱਜ ਦੀ ਮੀਟਿੰਗ ਵਿਚ ਵੀ ਸਰਬਸੰਮਤੀ ਨਾਲ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਪੂਰਨ ਭਰੋਸਾ ਪ੍ਰਗਟ ਕੀਤਾ ਗਿਆ। ਇਸ ਦੌਰਾਨ ਕਈ ਮਤੇ ਪਾਸ ਕਰਕੇ ਦਾਅਵਾ ਕੀਤਾ ਗਿਆ ਕਿ ਪੰਜਾਬ ਵਿਚ ਸੌੜੇ ਸਿਆਸੀ ਹਿੱਤਾਂ ਵਾਸਤੇ ਫਿਰਕੂ ਧਰੁਵੀਕਰਨ ਕਰਨ ਲਈ ਖ਼ਤਰਨਾਕ ਤੇ ਡੂੰਘੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸੇ ਤਰ੍ਹਾਂ ਇੱਕ ਮਤਾ ਪਾਸ ਕਰਕੇ ਮੈਂਬਰਾਂ ਨੇ ਬਾਗੀ ਧੜੇ ਪ੍ਰਤੀ ਸਖ਼ਤ ਸੁਰ ਅਪਣਾਉਂਦਿਆਂ ਪੰਥ ਤੇ ਪੰਜਾਬ ਦੇ ਦੁਸ਼ਮਣਾਂ ਦੇ ਹੱਥਾਂ ਵਿਚ ਖੇਡ ਰਹੇ ਕੁਝ ਆਗੂਆਂ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਦੀ ਜ਼ੋਰਦਾਰ ਮੰਗ ਵੀ ਕੀਤੀ।

 

LEAVE A REPLY

Please enter your comment!
Please enter your name here