Punjabi Khabarsaar
ਚੰਡੀਗੜ੍ਹ

ਸੁਖਬੀਰ ਬਾਦਲ ਦਾ ਦੁਹਰਾ ਮਾਪਦੰਡ: ਜੀਜੇ ਨੂੰ ਪਾਰਟੀ ਚੋਂ ਕੱਢਿਆ ਪਰ ਮਲੂਕਾ ਤੇ ਢੀਂਡਸਿਆਂ ਬਾਰੇ ਧਾਰੀ ਚੁੱਪ

ਚੰਡੀਗੜ੍ਹ, 26 ਮਈ: ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਇਸ ਦੁਨੀਆਂ ਵਿੱਚ ਨਾ ਰਹਿਣ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਥ ਛੱਡਣ ਤੋਂ ਬਾਅਦ ਹੁਣ ਇਕੱਲਿਆਂ ਹੀ ਚੋਣ ਮੈਦਾਨ ਵਿੱਚ ਜੂਝ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੀ ਸ਼ਾਮ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਰੁੱਧ ਕੀਤੀ ਸਖਤ ਕਾਰਵਾਈ ਸੂਬੇ ਦੇ ਸਿਆਸੀ ਹਲਕਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਦਾਰ ਕੈਰੋ ਵਿਰੁੱਧ ਸ੍ਰੀ ਖੰਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਜਿਸਦੇ ਵਿੱਚ ਉਹਨਾਂ ਕੈਰੋ ਉੱਪਰ ਪਾਰਟੀ ਚੋਣ ਮੈਦਾਨ ਤੋਂ ਦੂਰ ਰਹਿਣ ਦੇ ਦੋਸ਼ ਲਗਾਏ ਗਏ ਸਨ। ਆਦੇਸ਼ ਪ੍ਰਤਾਪ ਸਿੰਘ ਕੈਰੋ ਨਾ ਸਿਰਫ ਚਾਰ ਵਾਰ ਦੇ ਵਿਧਾਇਕ ਅਤੇ ਤਿੰਨ ਵਾਰ ਦੇ ਕੈਬਨਿਟ ਮੰਤਰੀ ਹਨ ਬਲਕਿ ਉਹ ਪੰਜਾਬ ਦੇ ਉਸ ਮਹਾਨ ਮੁੱਖ ਮੰਤਰੀ ਮਰਹੂਮ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਵੀ ਹਨ, ਜਿਨਾਂ ਦਾ ਨਾਮ ਅੱਜ ਵੀ ਪੰਜਾਬ ਦੇ ਵਿੱਚ ਸਤਿਕਾਰ ਨਾਲ ਲਿਆ ਜਾਂਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇ ਵਿੱਚ ਜੀਜਾ ਵੀ ਲੱਗਦੇ ਹਨ। ਆਪਣੇ ਹੀ ਜੀਜੇ ਵਿਰੁੱਧ ਏਡੀ ਵੱਡੀ ਕਾਰਵਾਈ ਆਮ ਲੋਕਾਂ ਦੀ ਵੀ ਸਮਝ ਤੋਂ ਬਾਹਰ ਜਾਪ ਰਹੀ ਹੈ।

ਦਿੱਲੀ ‘ਚ ਅੱਗ ਦਾ ਕਹਿਰ, 6 ਨਵਜੰਮੇ ਬੱਚੇ ਅੱਗ ਦੀ ਲਪੇਟ ‘ਚ

ਹਾਲਾਂਕਿ ਸੁਖਬੀਰ ਸਿੰਘ ਬਾਦਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਵਿਚਕਾਰ ਪਹਿਲਾਂ ਹੀ ਸਾਰਾ ਕੁਝ ਸਹੀ ਨਾ ਹੋਣ ਦੀਆਂ ਚਰਚਾਵਾਂ ਚਲਦੀਆਂ ਰਹਿੰਦੀਆਂ ਸਨ ਪਰੰਤੂ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਰਹੇ ਸਭ ਕੁਝ ਠੀਕ ਚਲਦਾ ਰਿਹਾ। ਪੰਜਾਬ ਦੇ ਵਿੱਚ ਅੱਜ ਵੀ ਸਤਿਕਾਰਤ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਨੂੰ ਇਸ ਤਰ੍ਹਾਂ ਪਾਰਟੀ ਵਿੱਚੋਂ ਕੱਢਣਾ ਸਿਆਸੀ ਮਾਹਰਾਂ ਦੇ ਹਜਮ ਨਹੀਂ ਹੋ ਰਿਹਾ, ਕਿਉਂਕਿ ਜੇਕਰ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਨਾ ਕਰਨ ਦਾ ਹੀ ਮਾਪਦੰਡ ਸਰਦਾਰ ਕੈਰੋ ਨੂੰ ਪਾਰਟੀ ਵਿੱਚੋਂ ਕੱਢਣ ਲਈ ਰੱਖਿਆ ਗਿਆ ਹੈ ਤਾਂ ਪੰਜਾਬ ਦੇ ਸਿਆਸੀ ਮਾਹਰ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਸੁਖਬੀਰ ਸਿੰਘ ਬਾਦਲ ਸੰਗਰੂਰ ਲੋਕ ਸਭਾ ਹਲਕੇ ਤੋਂ ਢੀਂਡਸਿਆਂ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਸਿਕੰਦਰ ਸਿੰਘ ਮਲੂਕਾ ਦੇ ਬਾਰੇ ਫ਼ਿਰ ਕਿਉਂ ਚੁੱਪ ਹਨ ? ਜਿਹੜੇ ਨਾ ਸਿਰਫ ਪਾਰਟੀ ਉਮੀਦਵਾਰਾਂ ਦੀ ਚੋਣ ਮੁਹਿੰਮ ਤੋਂ ਕੋਹਾਂ ਦੂਰ ਹਨ ਬਲਕਿ ਉਹਨਾਂ ਵੱਲੋਂ ਗਾਹੇ ਬਗਾਹੇ ਸਿੱਧਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵੀ ਉਂਗਲਾਂ ਉਠਾਈਆਂ ਗਈਆਂ ਹਨ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਬਲਕਿ ਸਿਕੰਦਰ ਸਿੰਘ ਮਲੂਕਾ ਦੀ ਤਾਂ ਨੂੰਹ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੀ ਹੈ। ਇਸ ਤੋਂ ਇਲਾਵਾ ਸਰਦਾਰ ਮਲੂਕਾ ਵੱਲੋਂ ਪਾਰਟੀ ਦੇ ਸਟੈਂਡ ਦੇ ਉਲਟ ਲਗਾਤਾਰ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਰੀਫਾਂ ਕਰਕੇ ਅਕਾਲੀ ਦਲ ਨੂੰ ਕਸੂਤੀ ਸਥਿਤੀ ਵਿੱਚ ਲਗਾਤਾਰ ਫਸਾਇਆ ਜਾ ਰਿਹਾ ਹੈ। ਪ੍ਰੰਤੂ ਸਰਦਾਰ ਮਲੂਕਾ ਦੀ ਇਹਨਾਂ ਗਤੀਵਿਧੀਆਂ ਨੂੰ ਬਾਦਲ ਪਰਿਵਾਰ ਅੱਖਾਂ ਮੀਚ ਕੇ ਦੇਖ ਰਿਹਾ ਹੈ।

Related posts

ਜੰਗਲਾਤ ਹੇਠਲੇ ਰਕਬੇ ਵਿੱਚ ਵਾਧਾ ਕਰਨਾ ਸੂਬਾ ਸਰਕਾਰ ਦੀ ਤਰਜੀਹ:ਲਾਲ ਚੰਦ ਕਟਾਰੂਚੱਕ

punjabusernewssite

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ

punjabusernewssite

ਪੰਜਾਬ ਸਰਕਾਰ ਫ਼ਰਵਰੀ 2024 ‘ਚ ਚਾਰ ‘ਐਨ.ਆਰ.ਆਈ. ਪੰਜਾਬੀਆਂ ਨਾਲ ਮਿਲਣੀ’ ਸਮਾਗਮ ਕਰਵਾਏਗੀ: ਧਾਲੀਵਾਲ

punjabusernewssite