ਬਠਿੰਡਾ, 8 ਜਨਵਰੀ : ਸਥਾਨਕ ਨੈਸ਼ਨਲ ਫਰਟੀਲਾਈਜਰ ਲਿਮਟਿਡ ਵਿਖੇ ਬਣੇ ਸੁਕਰਿਤੀ ਮਹਿਲਾ ਮੰਚ ਵੱਲੋਂ ਰੈਡ ਕਰਾਸ ਸੁਸਾਇਟੀ ਬਠਿੰਡਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਲਈ ਪੰਜਾਹ ਹਜ਼ਾਰ ਰੁਪਏ ਦਾ ਚੈਕ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ਼ੌਕਤ ਅਹਿਮਦ ਪਰੇ ਨੂੰ ਭੇਂਟ ਕੀਤਾ ਗਿਆ।
ਇਹ ਵੀ ਪੜ੍ਹੋ ਪੰਜਾਬ ਵਾਸੀ ਐਚ.ਐਮ.ਪੀ. ਵਾਇਰਸ ਤੋਂ ਨਾ ਘਬਰਾਉਣ-ਡਾ. ਬਲਬੀਰ ਸਿੰਘ
ਡਿਪਟੀ ਕਮਿਸ਼ਨਰ ਨੇ ਸੁਕਰਿਤੀ ਮਹਿਲਾ ਮੰਚ ਵੱਲੋਂ ਇਸ ਭੇਂਟ ਕੀਤੀ ਰਾਸ਼ੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਹ ਵਿੱਤੀ ਮੱਦਦ ਲੋੜਵੰਦਾਂ ਦੀ ਸੇਵਾ ਲਈ ਵਰਤੀ ਜਾਵੇਗੀ।ਇਸ ਮੌਕੇ ਸੁਕਰਿਤੀ ਮਹਿਲਾ ਮੰਚ ਦੀ ਪ੍ਰਧਾਨ ਮੈਡਮ ਸੰਧਿਆ ਬਤਰਾ, ਜੁਆਇੰਟ ਸਕੱਤਰ ਮੈਡਮ ਅੰਜਲੀ ਮੰਦਪੇ, ਮੈਡਮ ਰੇਖਾ ਕੁਮਾਰੀ, ਮੈਡਮ ਸੋਨੀਆ ਗਿੱਲ ਅਤੇ ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਸੁਕਰਿਤੀ ਮਹਿਲਾ ਮੰਚ ਵੱਲੋਂ ਰੈਡ ਕਰਾਸ ਸੁਸਾਇਟੀ ਲਈ ਡਿਪਟੀ ਕਮਿਸ਼ਨਰ ਨੂੰ 50 ਹਜ਼ਾਰ ਦਾ ਕੀਤਾ ਚੈਕ ਭੇਂਟ"