ਨਵੀਂ ਦਿੱਲੀ, 15 ਅਪ੍ਰੈਲ: ਲੰਘੀ 21 ਮਾਰਚ ਦੀ ਦੇਰ ਸ਼ਾਮ ਨੂੰ ਈਡੀ ਵੱਲੋਂ ਕਥਿਤ ਸਰਾਬ ਘੁਟਾਲੇ ਵਿਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਦੇ ਮਾਮਲੇ ਚ ਦੇਸ ਦੀ ਸਰਾਬ ਉੱਚ ਅਦਾਲਤ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗੀ। ਸ਼੍ਰੀ ਕੇਜ਼ਰੀਵਾਲ ਨੇ ਅਪਣੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਐਲਾਨਦਿਆਂ ਇਸਦੇ ਵਿਰੁਧ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪ੍ਰੰਤੂ ਹਾਈਕੋਰਟ ਨੇ ਕੇਜਰੀਵਾਲ ਦੁਆਰਾ ਦਾਇਰ ਕੀਤੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਜਿਸਤੋਂ ਬਾਅਦ ਉਹਨਾਂ ਦੇ ਵਕੀਲਾਂ ਨੇ ਸੁਪਰੀਮ ਕੋਰਟ ਦਾ ਰੁੱਖ ਕੀਤਾ ਸੀ। ਹੁਣ ਸਾਰਿਆਂ ਦੀਆਂ ਨਜ਼ਰਾਂ ਸੁਪਰੀਮ ਕੋਰਟ ’ਤੇ ਟਿਕੀਆਂ ਹੋਈਆਂ ਹਨ।
ਕਾਂਗਰਸ ਵੱਲੋਂ ਪੰਜਾਬ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ, ਦੇਖੋ ਕੌਣ, ਕਿੱਥੋਂ ਲੜੇਗਾ ਚੋਣ!
ਉਧਰ ਅੱਜ ਹੀ ਸ਼੍ਰੀ ਕੇਜ਼ਰੀਵਾਲ ਦੀ ਨਿਆਂਇਕ ਹਿਰਾਸਤ ਵਿਚ ਵੀ ਖ਼ਤਮ ਹੋ ਰਹੀ ਹੈ,ਜਿਸਦੇ ਚੱਲਦੇ ਉਨ੍ਹਾਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਦਿੱਲੀ ਦੀ ਰਾਊਜ ਰੈਵਨਿਊ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਸੰਭਾਵਨਾ ਇਹ ਪ੍ਰਗਟਾਈ ਜਾ ਰਹੀ ਹੈ ਕਿ ਅਦਾਲਤ ਦਿੱਲੀ ਦੇ ਮੁੱਖ ਮੰਤਰੀ ਨੂੰ ਨਿਆਂਇਕ ਹਿਰਾਸਤ ਤਹਿਤ ਮੁੜ ਤਿਹਾੜ ਜੇਲ੍ਹ ਭੇਜ ਸਕਦੀ ਹੈ ਪ੍ਰੰਤੂ ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਸੀਬੀਆਈ ਕਥਿਤ ਸਰਾਬ ਘੁਟਾਲੇ ਵਿਚ ਪੁਛਗਿਛ ਲਈ ਅਦਾਲਤ ਵਿਚ ਅਰਜੀ ਦਾਈਰ ਕਰ ਸਕਦੀ ਹੈ। ਜਿਸਦੇ ਚੱਲਦੇ ਅੱਜ ਦੀ ਸੁਣਵਾਈ ਕਾਫ਼ੀ ਅਹਿਮ ਰਹਿਣ ਦੀ ਉਮੀਦ ਹੈ। ਦਸਣਾ ਬਣਦਾ ਹੈ ਕਿ ਇਸ ਸਰਾਬ ਘੁਟਾਲੇ ਵਿਚ ਦੱਖਣ ਦੀ ਆਗੂ ਕੇ. ਕਵਿਤਾ ਤੋਂ ਇਲਾਵਾ ਈਡੀ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।