Breaking; ਹੈਰਾਨੀਜਨਕ ਮਾਮਲਾ: ਇੱਕ ਸਾਲ ਬਾਅਦ ਬਠਿੰਡਾ ਜ਼ਿਲ੍ਹੇ ਦੇ ਇਸ ਪਿੰਡ ਵਿਚ ਦੂਜੀ ਵਾਰ ਮਿਲਿਆ ਨਵਜੰਮਿਆ ਲੜਕਾ

Date:

spot_img

Bathinda News: ਬਠਿੰਡਾ ਦੇ ਨੇੜਲੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿੱਚ ਸ਼ੁੱਕਰਵਾਰ ਸਵੇਰੇ ਫਿਰ ਇਕ ਨਵਜੰਮਿਆ ਬੱਚਾ ਮਿਲਿਆ ਹੈ। ਪਿੰਡ ਦੇ ਸਰਪੰਚ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਪੰਚਾਇਤ ਵੱਲੋਂ ਬੱਚੇ ਨੂੰ ਤੁਰੰਤ ਸਰਕਾਰੀ ਹਸਪਤਾਲ ਬਠਿੰਡਾ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਤੰਦਰੁਸਤ ਦੱਸਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੱਡੀ ਗੱਲ ਇਹ ਹੈ ਕਿ ਇਹ ਮਾਮਲਾ ਕੋਈ ਪਹਿਲੀ ਵਾਰ ਨਹੀਂ ਹੈ, ਬਲਕਿ ਬੀਤੇ ਵਰ੍ਹੇ 23 ਅਕਤੂਬਰ ਨੂੰ ਵੀ ਇਸੇ ਪਿੰਡ ਦੀ ਇਸ ਥਾਂ ਕੋਲੋਂ ਇੱਕ ਨਵਜੰਮਿਆ ਬੱਚਾ ਮਿਲਿਆ ਸੀ ਜੋ ਕਿ ਲੜਕਾ ਸੀ।

ਇਹ ਵੀ ਪੜ੍ਹੋ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਦੀ ‘ਬਲੀ’ ਲੈਣ ਵਾਲਾ ਤਿਲਕ ਰਾਜ਼ ਇੱਕ ਹਫ਼ਤੇ ਬਾਅਦ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ

ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਵੀ 3 ਅਕਤੂਬਰ ਨੂੰ ਜਿਉਂਦੀ ਹਾਲਤ ਵਿੱਚ ਲੜਕਾ ਹੀ ਮਿਲਿਆ ਹੈ।ਖਾਸ ਗੱਲ ਇਹ ਹੈ ਕਿ ਦੋਵੇਂ ਵਾਰ ਇਹ ਘਟਨਾ ਬੂਟਾ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ ਨੇੜੇ ਹੀ ਵਾਪਰੀ। ਥਾਣਾ ਨੇਹੀਆਂ ਵਾਲਾ ਦੇ ਇੰਚਾਰਜ ਕੌਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ 

ਦੂਜੇ ਪਾਸੇ ਪਿੰਡ ਵਾਸੀਆਂEx CM ਚਰਨਜੀਤ ਸਿੰਘ ਚੰਨੀ ਨੂੰ ਸੰਸਦ ਵਿਚ ਮਿਲੀ ਵੱਡੀ ਜਿੰਮੇਵਾਰੀ, ਲੈ ਸਕਣਗੇ ਮਹੱਤਵਪੂਰਨ ਫੈਸਲੇ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਕੋਈ ਅਣਜਾਣਾ ਵਿਅਕਤੀ ਪਿੰਡ ਵਿੱਚ ਐਸਾ ਘਿਨੌਣਾ ਕੰਮ ਕਰ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸਿਹਤ ਵਿਭਾਗ ਆਪਣੀ ਟੀਮ ਬਣਾ ਕੇ ਜਾਂਚ ਕਰੇ ਅਤੇ ਪਿੰਡਾਂ ਵਿੱਚ ਕੰਮ ਕਰਦੀਆਂ ਆਸਾ ਵਰਕਰਾਂ ਦੀ ਵੀ ਸ਼ੱਕ ਦੇ ਅਧਾਰ ‘ਤੇ ਜਾਂਚ ਹੋਵੇ, ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ। ਚੱਲ ਰਹੀ ਖੁੰਢ ਚਰਚਾ ਮੁਤਾਬਕ ਇਹ ਕਿਸੇ ਅਣਵਿਆਹੀ ਲੜਕੀ ਵੱਲੋਂ ਕਿਸੇ ਨਾਲ ਰਲ ਕੇ ਦਿੱਤਾ ਗਿਆ ਅੰਜਾਮ ਹੈ, ਕਿਉਂਕਿ ਵਿਆਹੇ ਪ੍ਰਵਾਰ ਵੱਲੋਂ ਇਸ ਤਰ੍ਹਾਂ ਲੜਕੇ ਨੂੰ ਸੁੱਟਣ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਯੁੱਧ ਨਸ਼ਿਆਂ ਵਿਰੁਧ; Abohar Police ਵੱਲੋਂ 28 ਕਿਲੋ ਅਫੀਮ ਸਮੇਤ 2 ਨਸ਼ਾ ਤਸਕਰ ਕਾਬੂ

Fazilka News: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ...

ਬਠਿੰਡਾ ਕਚਿਹਰੀ ਦਾ ਮੁਨਸ਼ੀ ਨਿਕਲਿਆ ‘ਝਪਟਮਾਰ’; ਦਿਨੇਂ ਵਕਾਲਤ ਤੇ ਸ਼ਾਮ ਨੂੰ ਝਪਟਦਾ ਸੀ ‘ਪਰਸ’

👉ਬਠਿੰਡਾ ਪੁਲਿਸ ਦੀ 'ਤੀਜ਼ੀ ਅੱਖ' ਨੇ ਚੁੱਕਿਆ ਪਰਦਾ; ਦੋ...