ਹੈਰਾਨੀਜਨਕ ਮਾਮਲਾ; ਜਲੰਧਰ ਤੇ ਲੁਧਿਆਣਾ ‘ਚ ਬੱਸ ਅੱਡੇ ਦੀਆਂ ਸਰਕਾਰੀ ਵਰਕਸ਼ਾਪਾਂ ਨੂੰ ਅੱਧੀ ਰਾਤ ਲੱਗੀ ਅੱਗ!

Date:

spot_img

👉ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ, ਕਈ ਘੰਟਿਆਂ ਦੀ ਜਦੋ-ਜਹਿਦ ਤੋਂ ਬਾਅਦ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਕਾਬੂ
Jalandhar/Ludhiana News: ਸੋਮਵਾਰ ਤੇ ਮੰਗਲਵਾਰ ਦੀ ਵਿਚਕਾਰਲੀ ਰਾਤ ਅਚਾਨਕ ਜਲੰਧਰ ਤੇ ਲੁਧਿਆਣਾ ਦੇ ਬੱਸ ਅੱਡਿਆਂ ‘ਚ ਬਣੀਆਂ ਵਰਕਸ਼ਾਪਾਂ ਨੂੰ ਅੱਗ ਲੱਗ ਗਈ, ਜਿਸਦੇ ਨਾਲ ਇੱਥੇ ਪਿਆ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਦੋਨਾਂ ਥਾਵਾਂ ‘ਤੇ ਦਰਜ਼ਨਾਂ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫ਼ੀ ਮੁਸ਼ੱਕਤ ਦੇ ਨਾਲ ਕਈ ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੀਆਂ ਘਟਨਾਵਾਂ ਪਿੱਛੇ ਹਾਲੇ ਤੱਕ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ। ਉੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਬੱਸ ਅੱਡੇ ਵਿੱਚ ਰੋਡਵੇਜ਼ ਦੇ ਡਿੱਪੂ ਨੰਬਰ 1 ਦੇ ਅਹਾਤੇ ਵਿੱਚ ਪੁਰਾਣੇ ਟਾਇਰਾਂ ਅਤੇ ਦਰੱਖਤਾਂ ਵਿੱਚ ਬੀਤੀ ਰਾਤ ਅਚਾਨਕ ਅੱਗ ਲੱਗੀ, ਜੋ ਥੋੜੇ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਗਈ। ਇਹ ਡਿੱਪੂ ਬੱਸ ਅੱਡੇ ਦੇ ਨਜ਼ਦੀਕ ਹੀ ਹੈ।

ਇਹ ਵੀ ਪੜ੍ਹੋ 👉ਪੰਜਾਬ ਕਰੇਗਾ ਕੌਮੀ ਫੁੱਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਅੱਗ ਬੁਝਾਉਣ ਲਈ 40 ਤੋਂ ਵੱਧ ਫਾਇਰ ਇੰਜਣ ਤਾਇਨਾਤ ਕੀਤੇ ਗਏ ਸਨ। ਚਸ਼ਮਦੀਦਾਂ ਦੇ ਅਨੁਸਾਰ, ਪਹਿਲਾਂ ਡਿਪੂ ਦੇ ਇੱਕ ਹਿੱਸੇ ਤੋਂ ਧੂੰਆਂ ਉੱਠਦਾ ਦੇਖਿਆ ਗਿਆ ਸੀ, ਪਰ ਅੱਗ ਨੇ ਜਲਦੀ ਹੀ ਪੂਰੇ ਅਹਾਤੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮੁਢਲੀ ਜਾਣਕਾਰੀ ਮੁਤਾਬਕ ਡਿਪੂ ਦੇ ਇਸ ਇਲਾਕੇ ਵਿੱਚ ਵੱਡੀ ਮਾਤਰਾ ਵਿੱਚ ਪੁਰਾਣੇ ਟਾਇਰ ਅਤੇ ਸੁੱਕੇ ਹੋਏ ਦਰੱਖਤ ਸਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਮੁੜ ਬੇਕਾਬੂ ਹੋ ਕੇ ਪੂਰੇ ਡਿਪੂ ਵਿੱਚ ਫੈਲ ਗਈ। ਦਸਿਆ ਜਾ ਰਿਹਾ ਕਿ ਇਸ ਅੱਗ ਦੀ ਘਟਨਾ ਨਾਲ ਡਿਪੂ ਵਿੱਚ ਸਟੋਰ ਕੀਤੇ ਸਮਾਨ ਨੂੰ ਵੀ ਕਾਫ਼ੀ ਨੁਕਸਾਨ ਪੁੱਜਿਆ ਹੈ ਪ੍ਰੰਤੂ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ 👉Capt ਨੇ ਦਿੱਲੀ ‘ਚ Sonia Gandhi ਦੀ ਕਿਤਾਬ ਰਿਲੀਜ਼ ਸਮਾਗਮ ਵਿਚ ਕੀਤੀ ਸ਼ਮੂਲੀਅਤ

ਇਸੇ ਤਰ੍ਹਾਂ ਲੁਧਿਆਣਾ ਬੱਸ ਸਟੈਂਡ ਦੇ ਪਿੱਛੇ ਸਥਿਤ ਸਰਕਾਰੀ ਵਰਕਸ਼ਾਪ ਵਿੱਚ ਵੀ ਅੱਗ ਲੱਗ ਗਈ। ਇੱਥੇ ਵੀ ਅੱਗ ਪੁਰਾਣੇ ਟਾਈਰਾਂ ਦੇ ਸਟਾਕ ਕੀਤੇ ਹੋਏ ਗੋਦਾਮ ਤੋਂ ਸ਼ੁਰੂ ਹੋਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਲਗਭਗ ਦੋ ਘੰਟੇ ਤੱਕ ਜੱਦੋ-ਜਹਿਦ ਕਰਦੀਆਂ ਰਹੀਆਂ। ਹਾਲਾਂਕਿ ਵਰਕਸ਼ਾਪ ਦੇ ਅੰਦਰ ਹੀ ਇੱਕ ਸਰਕਾਰੀ ਪੈਟਰੋਲ ਪੰਪ ਲੱਗਿਆ ਹੋਇਆ ਪ੍ਰੰਤੂ ਉਸਦਾ ਬਚਾਅ ਰਿਹਾ। ਫ਼ਿਲਹਾਲ ਪੰਜਾਬ ਦੇ ਸਰਕਾਰੀ ਬੱਸਾਂ ਦੇ ਦੋ ਸਭ ਤੋਂ ਵੱਡੇ ਤੇ ਕਮਾਓ ਬੱਸ ਸਟੈਂਡਾਂ ਵਿਚ ਬਣੀਆਂ ਇੰਨ੍ਹਾਂ ਸਰਕਾਰੀ ਵਰਕਸ਼ਾਪਾਂ ਨੂੰ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਦੀ ਚਰਚਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

हरियाणा में लाल डोरा के अंदर मालिकाना हक देने के लिए शुरू होगा विशेष अभियान

👉18 नवंबर को शुरू होगा समर्पित ऑनलाइन पोर्टल; दावे...

मुख्यमंत्री की अध्यक्षता में वस्तु खरीद व निर्माण कार्यों के लिए 231 करोड़ रुपये के टेंडरों को मिली हरी झंडी

👉मुख्यमंत्री श्री नायब सिंह सैनी ने एचपीपीसी तथा एचपीडब्ल्यूपीसी...

ਪੰਜਾਬ ਕਰੇਗਾ ਕੌਮੀ ਫੁੱਟਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉*ਸਰਾਭਾ, ਮਾਹਿਲਪੁਰ, ਹੁਸ਼ਿਆਰਪੁਰ ਅਤੇ ਹੋਰ ਮੈਦਾਨਾਂ ਵਿੱਚ ਕਰਵਾਏ ਜਾਣਗੇ...