ਬਠਿੰਡਾ, 18 ਜੁਲਾਈ : ਅਖਿਲ ਭਾਰਤੀਆ ਸਵਨਰਕਾਰ ਸੰਘ ਦੇ ਕੌਮੀ ਪ੍ਰਧਾਨ, ਪੰਜਾਬ ਸਵਰਨਕਾਰ ਸੰਘ ਦੇ ਪ੍ਰਧਾਨ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਕਰਤਾਰ ਸਿੰਘ ਜੌੜਾ ਵੱਲੋਂ ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਕੇਂਦਰੀ ਬਜ਼ਟ ’ਚ ਇੰਨਕਮ ਟੈਕਸ ਛੋਟ ਵਧਾਉਣ, ਸੋਨੇ ਦੇ ਆਯਾਤ ਤੇ ਕਸਟਮ ਡਿਉਟੀ ਘੱਟ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੂੰ ਭੇਜੇ ਗਏ ਈਮੇਲ ਅਤੇ ਰਜਿਸਟਰਡ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਬਜਟ ਵਿੱਚ ਦੇਸ਼ ਦੇ ਸਾਰੇ ਵਰਗਾਂ ਦੇ ਨਾਲ-ਨਾਲ ਸੋਨਾ, ਚਾਂਦੀ, ਡਾਇਮੰਡ ਜਵੈਲਰੀ ਦਾ ਕੰਮ ਕਰਨੇ ਵਾਲੇ ਸਵਰਨਕਾਰ, ਜਵੈਲਰ, ਵਪਾਰੀ, ਕਾਰੀਗਰ, ਛੋਟੇ ਅਤੇ ਮੱਧ ਵਰਗੀ ਦੁਕਾਨਦਾਰ ਹਨ, ਦੀ ਰੋਜੀ ਰੋਟੀ ਦਾ ਵੀ ਧਿਆਨ ਰਖਿੱਆ ਜਾਵੇ।ਉਨ੍ਹਾਂ ਮੰਗ ਕੀਤੀ ਕਿ ਸਾਰੇ ਨਾਗਰਿਕਾਂ ਲਈ ਇੰਕਮ ਟੈਕਸ ਛੂਟ ਦੀ ਸੀਮਾ ਨੂੰ ਵਧਾਇਆ ਜਾਵੇ। ਇਕੰਮ ਟੈਕਸ ਭਰਣ ਦੀ ਦਰ੍ਹਾਂ ਵਿੱਚ ਕਟੌਤੀ ਕੀਤੀ ਜਾਵੇ।
Breaking News:ਯੂਪੀ ‘ਚ ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ ਦੇ 10 ਤੋਂ 12 ਡਿੱਬੇ ਪਟਰੀ ਤੋਂ ਉਤਰੇ, ਦੇਖੋ ਵੀਡੀਓ
ਧਾਰਾ 80-ਸੀ ਦੇ ਤਹਿਤ ਛੂਟ ਲੈਕੇ ਲ਼ੀਛ. ਫਫਢ ਵਗੈਰਾ ਵਿੱਚ ਇਨਵੈਸਟ ਕਰਨ ਲਈ ਮੌਜੂਦਾ 1,50,000/- ਤੱਕ ਤੋਂ ਵੱਧਾ ਕੇ 4,00,000/- ਕੀਤਾ ਜਾਵੇ। ਧਾਰਾ 80-ਡੀ ਦੇ ਤਹਿਤ ਚੱਲ ਰਹੀ ਸੁਵਿਧਾ ਵਿੱਚ 50,000/-ਤੱਕ ਦੀ ਮੌਜੂਦਾ ਸੀਮਾ ਨੂੰ ਵੱਧਾ ਕੇ 1,00,000/- ਕੀਤਾ ਜਾਵੇ। ਸੋਨਾ ਚਾਂਦੀ ਅਤੇ ਡਾਇਮੰਡ ਜਵੈਲਰੀ ਉੱਤੇ ਲਗ ਰਹੇ 3 ਫੀਸਦੀ ਜੀ.ਐਸ.ਟੀ. ਨੂੰ ਘੱਟਾ ਕੇ ਪਿਛਲੇ ਸਮੇਂ ਵਿੱਚ ਲੱਗ ਰਹੇ ਸੇਲ ਟੈਕਸ/ ਵੈਟ ਟੈਕਸ ਕੀ ਤਰ੍ਹਾਂ ਦੀ ਤਰ੍ਹਾਂ 1 ਫੀਸਦੀ ਕੀਤਾ ਜਾਵੇ। ਸੋਨੇ ਦੀ ਸਮਗÇਲੰਗ ਨੂੰ ਰੋਕਣ ਲਈ ਵਿਦੇਸ਼ਾਂ ਤੋਂ ਭਾਰਤ ਦੇਸ਼ ਵਿੱਚ ਆ ਰਹੇ ਸੋਨੇ ਤੇ ਆਯਾਤ (ਕਸਟਮ ਟਿਊਟੀ) ਪਹਿਲਾਂ ਦੀ ਤਰ੍ਹਾ 2 ਕੀਤੀ ਜਾਵੇ। ਪੈਟਰੋਲ ਅਤੇ ਡੀਜਲ ਦੇ ਰੇਟ ਘਟਾਉਣ ਲਈ ਇਸ ’ਤੇ ਜੀ.ਐਸ.ਟੀ. ਲਾਗੂ ਕੀਤਾ ਜਾਵੇ।ਘਰੇਲੂ ਵਰਤੋਂ ਦੀਆਂ ਵਸਤੂਆਂ ਜਿਵੇਂ ਕਿ ਕਿਚਨ ਮਸਾਲੇ, ਚੀਨੀ, ਚਾਹਪੱਤੀ, ਦਵਾਈਆਂ, ਕੁਕਿੰਗ ਗੈਸ ਆਦਿ ਤੇ ਟੈਕਸ ਦਰਾਂ ਘਟਾਕੇ ਕੀਮਤਾਂ ਘੱਟ ਕੀਤੀਆਂ ਜਾਣ ਤਾਂਕਿ ਹਰ ਗਰੀਬ ਵਿਅਕਤੀ ਅਸਾਨੀ ਨਾਲ ਅਪਣੇ ਪਰਿਵਾਰ ਨੂੰ 2 ਸਮੇਂ ਦੀ ਰੋਟੀ ਦੇ ਸਕੇ।
ਪੰਜਾਬ ਪੁਲਿਸ ਦਾ ਜਵਾਨ ਕਰੋੜਾਂ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ
ਖਾਣ ਪੀਣ ਵਾਲੀ ਚੀਜਾਂ ਵਿੱਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਵਿਸ਼ੇਸ ਕਦਮ ਚੁੱਕੇ ਜਾਣ ਅਤੇ ਹਸਪਤਾਲਾਂ ਵਿੱਚ ਇਲਾਜ ਦੇ ਖਰਚੇ ਘੱਟ ਕਰਨ ਉੱਤੇ ਜੋਰ ਦਿੱਤਾ ਜਾਵੇ। ਇਲਾਜ ਦੇ ਲਈ ਖਰੀਦੀ ਜਾਣ ਵਾਲੀ ਦਵਾਈਆਂ ਉੱਤੇ ਲਿਖਿਆ ਜਾ ਰਿਹਾ ਦਸ-ਦਸ ਗੁਣਾ ਐਮ.ਆਰ.ਪੀ. ਨੂੰ ਕਨੂੰਨੀ ਦਾਅਰੇ ਵਿੱਚ ਰੱਖਿਆ ਜਾਵੇ। ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜਾਈ ਉੱਤੇ ਵਿਸ਼ੇਸ ਧਿਆਨ ਦਿੱਤਾ ਜਾਵੇ ਤਾਕਿ ਹਰ ਵਿਅਕਤੀ ਘੱਟ ਖਰਚਾ ਕਰ ਕੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਸਕੇ। ਦੇਸ਼ ਦੇ ਨਾਗਰਿਕਾਂ ਤੋਂ ਟੋਲ ਟੈਕਸ ਦੇ ਨਾਮ ’ਤੇ ਹੋ ਰਹੀ ਲੁੱਟ ਉੱਤੇ ਧਿਆਨ ਦਿੱਤਾ ਜਾਵੇ। ਜਦ ਕੋਈ ਵਿਅਕਤੀ ਵਾਹਨ ਖਰੀਦਦਾ ਹੈ ਤਾਂ ਉਸ ਸਮੇਂ ਹੀ ਜੀ.ਐਸ.ਟੀ., ਰੋਡ ਟੈਕਸ ਵਗੈਰਾ ਸਾਰੇ ਟੈਕਸ ਵਸੂਲ ਕਰਨ ਤੋਂ ਬਾਦ ਰਜਿਸ਼ਟਰੇਸ਼ਨ ਕੀਤੀ ਜਾਂਦੀ ਹੈ ਅਤੇ ਹਰ ਇੱਕ ਵਾਹਨ ਨੂੰ ਰੋਡ ਉੱਤੇ ਜਾਣ ਦੀ ਪਰਮਿਸ਼ਨ ਹੁੰਦੀ ਹੈ। ਪਰੰਤੂ ਜਦ ਵਾਹਨ ਰੋਡ ਉੱਤੇ ਆਉਦਾ ਹੈ ਤਾਂ ਥੋੜੀ-ਥੋੜੀ ਦੂਰੀ ਉੱਤੇ ਬਣੇ ਹਰ ਇੱਕ ਟੋਲ ਪਲਾਜਾ ਤੇ ਟੋਲ ਟੈਕਸ ਦੇ ਨਾਮ ਤੇ ਵਸੂਲੀ ਕੀਤੀ ਜਾਂਦੀ ਹੈ। ਜਦ ਇੱਕ ਵਾਰ ਰੋਡ ਟੈਕਸ ਲੈ ਲਿਆ ਹੈ ਤਾਂ ਬਾਰ-ਬਾਰ ਵਸੂਲੀ ਕਿਉ ਹੋ ਰਹੀ ਹੈ?
Share the post "ਸਵਰਨਕਾਰ ਸੰਘ ਵੱਲੋਂ 2024-25 ਦੇ ਬਜ਼ਟ ’ਚ ਇੰਨਕਮ ਟੈਕਸ ਛੋਟ ਵਧਾਉਣ, ਸੋਨੇ ਦੇ ਆਯਾਤ ਤੇ ਕਸਟਮ ਡਿਉਟੀ ਘੱਟ ਕਰਨ ਦੀ ਮੰਗ"