Bathinda News: Bathinda Police ਦੇ ਪੀ ਸੀ ਆਰ ਕਰਮਚਾਰੀਆਂ ਨੂੰ ਮਿਤੀ 06/11/2026 ਨੂੰ ਡਾਇਲ 112 ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਫੇਜ਼-1, ਮਾਡਲ ਟਾਊਨ, ਟੀ.ਵੀ. ਟਾਵਰ ਨੇੜਿਓਂ ਇੱਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ।ਸੂਚਨਾ ਮਿਲਦਿਆਂ ਹੀ ਪੀ ਸੀ ਆਰ ਕਰਮਚਾਰੀਆਂ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਮੌਕੇ ‘ਤੇ ਕਾਰਵਾਈ ਸ਼ੁਰੂ ਕੀਤੀ ਗਈ। ਪੁਲਿਸ ਕਰਮਚਾਰੀਆਂ ਨੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਤੇਜ਼ੀ ਅਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਕੁਝ ਹੀ ਸਮੇਂ ਵਿੱਚ ਚੋਰੀ ਹੋਏ ਮੋਟਰਸਾਈਕਲ ਨੂੰ ਲੱਭ ਲਿਆ ਅਤੇ ਉਸਦੇ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ।
ਬਠਿੰਡਾ ਪੁਲਿਸ ਦੇ ਪੀ ਸੀ ਆਰ ਕਰਮਚਾਰੀਆਂ ਦੀ ਇਹ ਤੁਰੰਤ ਕਾਰਵਾਈ ਪੁਲਿਸ ਦੀ ਚੌਕਸੀ, ਪੇਸ਼ੇਵਰ ਮੁਸਤੈਦੀ ਅਤੇ ਲੋਕਾਂ ਦੀ ਸਹਾਇਤਾ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ।ਬਠਿੰਡਾ ਪੁਲਿਸ – ਤੁਹਾਡੀ ਸੁਰੱਖਿਆ, ਸਾਡੀ ਜ਼ਿੰਮੇਵਾਰੀ।
ਇਹ ਵੀ ਪੜ੍ਹੋ 👉Bathinda ‘ਚ ਦੀਵਾਲੀ ਦੀ ਤੜਕਸਾਰ ਵਾਪਰਿਆਂ ਵੱਡਾ ਹਾਦਸਾ; ਸੁੱਤੇ ਪਏ ਝੁੱਗੀ-ਝੋਪੜੀ ਵਾਲਿਆਂ ‘ਤੇ ਕਾਰ ਚੜ੍ਹੀ
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













