ਮਾਨਸਾ ਪਹੁੰਚੀ ‘ਝੋਟੇ’ ਦੀ ਮ੍ਰਿ*ਤ*ਕ ਦੇ*ਹ, ਰਾਹ ‘ਚ ਥਾਂ-ਥਾਂ ਫੁੱਲਾਂ ਦੀ ਵਰਖਾ, 26 ਦਿਨਾਂ ਬਾਅਦ ਅੱਜ ਹੋਵੇਗਾ ਅੰਤਿਮ ਸੰਸਕਾਰ

Date:

spot_img

Chandigarh/Mansa News: ਲੰਘੀ 13 ਅਕਤੂਬਰ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਮਾਨਸਾ ਉਸਦੇ ਜੱਦੀ ਘਰ ਵਿਚ ਪੁੱਜ ਗਈ ਹੈ। ਇਸਤੋਂ ਪਹਿਲਾਂ ਅੱਜ ਐਤਵਾਰ ਨੂੰ ਦਿਵਾਲੀ ਵਾਲੇ ਦਿਨ ਚੰਡੀਗੜ੍ਹ ਪੀਜੀਆਈ ਤੋਂ ਸਵੇਰੇ ਕਰੀਬ 6 ਵਜੇਂ ਭਾਰੀ ਸੁਰੱਖਿਆ ਹੇਠ ਐਬੂਲੈਂਸ ਰਾਹੀਂ ਮ੍ਰਿਤਕ ਦੇਹ ਨੂੰ ਲੈ ਕੇ ਕਾਫ਼ਲਾ ਮਾਨਸਾ ਵੱਲ ਰਵਾਨਾ ਹੋਇਆ ਸੀ। ਇਸ ਕਾਫ਼ਲੇ ਨੂੰ ਥਾਂ-ਥਾਂ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਦਿੱਤਾ ਗਿਆ। ਐਬੂਲੈਂਸ ਵਿਚ ਅਗਲੀ ਸੀਟ ਉੱਪਰ ਝੋਟਾ ਦੇ ਪਿਤਾ ਭੀਮ ਸਿੰਘ ਬੈਠੇ ਹੋਏ ਸਨ, ਜਿੰਨ੍ਹਾਂ ਨੂੰ ਰਾਸਤੇ ਵਿਚ ਵੱਖ ਵੱਖ ਜਥੇਬੰਦੀਆਂ ਵੱਲੋਂ ਰੋਕ ਕੇ ਸਿਰੋਪਾਓ ਭੇਂਟ ਕਰਕੇ ਸਤਿਕਾਰ ਦਿੱਤਾ ਗਿਆ। ਕਾਫ਼ਲੇ ਦੇ ਨਾਲ ਹੀ ਰਾਸਤੇ ਵਿਚੋਂ ਲੋਕ ਜੁੜਦੇ ਗਏ। ਮਾਨਸਾ ਘਰ ਵਿਚ ਮ੍ਰਿਤਕ ਦੇਹ ਪੁੱਜਣ ਤੋਂ ਪਹਿਲਾਂ ਮੋਰਚੇ ਵਾਲੇ ਥਾਂ ‘ਤੇ ਪੁੱਜੀ ਜਿੱਥੇ ਮਾਹੌਲ ਗਮਗੀਨ ਹੋ ਗਿਆ।

ਇਹ ਵੀ ਪੜ੍ਹੋ 👉Punjab Police ਨੂੰ ਮਿਲੀ ਵੱਡੀ ਸਫ਼ਲਤਾ; ਚੋਟੀ ਦਾ ਗੈਂਗਸਟਰ ਇਥੋਪੀਆ ਤੋਂ ਕਰਵਾਇਆ ਡਿਪੋਰਟ

ਇਸ ਦੌਰਾਨ ਮ੍ਰਿਤਕ ਦੇਹ ਨੂੰ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਜਿਸਤੋਂ ਬਾਅਦ ਕਰੀਬ 1 ਵਜੇਂ ਪ੍ਰਵਾਰ ਦੇ ਅਪਣੇ ਜੱਦੀ ਖੇਤ ਵਿਚ ਤਿਆਰ ਕੀਤੀ ਚਿਤਾ ‘ਚ 26 ਦਿਨਾਂ ਬਾਅਦ ਅਗਨ ਭੇਂਟ ਕਰਕੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅੰਤਿਮ ਸੰਸਕਾਰ ਉੱਪਰ ਵੱਡੀ ਗਿਣਤੀ ਵਿਚ ਸਮਰਥਕਾਂ ਦੇ ਪੁੱਜਣ ਦੀ ਸੰਭਾਵਨਾ ਦੇ ਚੱਲਦਿਆਂ ਮਾਨਸਾ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮਾਨਸਾ ਪੁਲਿਸ ਤੋਂ ਇਲਾਵਾ ਆਸਪਾਸ ਦੇ ਜ਼ਿਲ੍ਹਿਆਂ ਤੋਂ ਵੀ ਪੁਲਿਸ ਬਲ ਮੰਗਵਾਏ ਗਏ ਹਨ। ਦਸਣਾ ਬਣਦਾ ਹੈਕਿ ਅਸ਼ਵਨੀ ਨਾਂ ਦੇ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਪ੍ਰਵਾਰ ਤੇ ਆਮ ਲੋਕਾਂ ਵਿਚ ਗੁੱਸਾ ਫ਼ੈਲ ਗਿਆ ਸੀ, ਜਿਸ ਕਾਰਨ ਮਾਨਸਾ ਦੇ ਤਿਕੌਣੀ ‘ਤੇ ਲਗਾਤਾਰ ਧਰਨਾ ਚੱਲਿਆ ਤੇ ਇਸ ਸਬੰਧ ਵਿਚ ਐਕਸ਼ਨ ਕਮੇਟੀ ਬਣੀ।

ਇਹ ਵੀ ਪੜ੍ਹੋ 👉ਨਸ਼ੇ ਕਾਰਨ ਬੁਝ ਚੁੱਕੇ ਘਰਾਂ ਦੇ ਦੀਵਿਆਂ ਦੀ ਯਾਦ ਵਿੱਚ ਇੱਕ ਦੀਵਾ ਜ਼ਰੂਰ ਜਗਾਓ: ਸਰੂਪ ਚੰਦ ਸਿੰਗਲਾ

ਇਸ ਕਮੇਟੀ ਤੇ ਪ੍ਰਵਾਰ ਦੀ ਅਖੀਰ ਵਿਚ 4 ਨਵੰਬਰ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਵਾਲੀ ਕਮੇਟੀ ਨਾਲ ਹੋਈ ਮੀਟਿੰਗ ਵਿਚ ਸਹਿਮਤੀ ਬਣੀ ਸੀ। ਇਸ ਸਹਿਮਤੀ ਵਿਚ ਪ੍ਰਵਾਰ ਦੀ ਆਰਿਥਕ ਮੱਦਦ, ਸਰਕਾਰੀ ਨੌਕਰੀ, ਝੋਟੇ ਦੀ ਯਾਦਗਾਰ ਤੇ ਟਰੌਮਾ ਸੈਂਟਰ ਬਣਾਉਣ ਆਦਿ ਦੀ ਗੱਲ ਹੋਈ ਸੀ। ਇਸ ਸਹਿਮਤੀ ਦੇ ਆਧਾਰ ‘ਤੇ ਹੀ 4 ਨਵੰਬਰ ਦੀ ਦੇਰ ਰਾਤ ਨੂੰ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਚੰਡੀਗੜ੍ਹ ਪੀਜੀਆਈ ਲਿਜਾਇਆ ਗਿਆ ਸੀ। ਪ੍ਰੰਤੂ ਮ੍ਰਿਤਕ ਸਰੀਰ ਦਾ ਤਾਪਮਾਨ ਬਹੁਤ ਘੱਟ ਹੋਣ ਕਾਰਨ ਪੋਸਟਮਾਰਟਮ ਨਹੀਂ ਹੋ ਸਕਿਆ ਸੀ ਤੇ ਬੀਤੇ ਕੱਲ ਇਹ ਪ੍ਰੀਕ੍ਰਿਆ ਪੂਰੀ ਹੋਈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Punjab Police ਨੂੰ ਮਿਲੀ ਵੱਡੀ ਸਫ਼ਲਤਾ; ਚੋਟੀ ਦਾ ਗੈਂਗਸਟਰ ਇਥੋਪੀਆ ਤੋਂ ਕਰਵਾਇਆ ਡਿਪੋਰਟ

Chandigarh News: Punjab Police (ਪੰਜਾਬ ਪੁਲਿਸ) ਨੂੰ ਇੱਕ ਵੱਡੀ...

ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ...