ਬਠਿੰਡਾ, 6 ਸਤੰਬਰ: ਐੱਸ. ਐੱਸ. ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਧਿਆਪਕ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਾਲ 2013 ਤੋਂ ਸਾਲ 2024 ਤੱਕ ਸੇਵਾਮੁਕਤ ਹੋਏ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਸਕੂਲ ਦੀ ਡਾਇਰੈਕਟਰ ਸੁਜਾਤਾ ਗੁਪਤਾ ਅਤੇ ਸਕੂਲ ਪ੍ਰਿੰਸੀਪਲ ਕਮਲਜੀਤ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਲਈ ਸਵਾਗਤੀ ਨਾਚ ਪੇਸ਼ ਕਰਕੇ ਕੀਤੀ ਗਈ।
ਹੁਣ ਮਨਪ੍ਰੀਤ ਬਾਦਲ ਤੇ ਲੰਗਾਹ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਦਿੱਤਾ ਸਪੱਸ਼ਟੀਕਰਨ
ਇਸ ਪ੍ਰੋਗਰਾਮ ਵਿੱਚ ਐੱਸਐੱਸਡੀ. ਸਭਾ ਤੋਂ ਭੂਸ਼ਨ ਸਿੰਗਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਤੋਂ ਸੰਦੀਪ ਜਿੰਦਲ, ਕੁਲਭੂਸ਼ਨ ਗੁਪਤਾ, ਮਦਨ ਗੋਪਾਲ, ਸੁਰੇਸ਼ ਮਿੱਤਲ, ਰਾਜਨ ਵਰਮਾ, ਇੰਦਰਜੀਤ ਗੁਪਤਾ, ਤਰਸੇਮ ਬਾਂਸਲ, ਸ਼ਿਆਮ ਮਹੇਸ਼ਵਰੀ, ਮਹਾਵੀਰ ਪ੍ਰਸਾਦ ਅਤੇ ਸਤਪਾਲ ਗੋਇਲ ਹਾਜ਼ਰ ਸਨ। ਅਧਿਆਪਕ ਦਿਵਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ।
ਕਾਂਗਰਸ ਨੇ ਮੇਅਰ ਦੀਆਂ ਚੋਣਾਂ ਲਈ ਵਿੱਢੀਆਂ ਤਿਆਰੀਆਂ, ਰਾਜਾ ਵੜਿੰਗ ਨੇ ਕੀਤੀ ਮੀਟਿੰਗ
ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਾਰੇ ਸੇਵਾਮੁਕਤ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਕਮੇਟੀ ਦੇ ਪ੍ਰਧਾਨ ਇੰਜਨੀਅਰ ਜੇ.ਪੀ. ਗੋਇਲ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਅਧਿਆਪਕਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।