ਪ੍ਰਧਾਨ ਦੀ ਗਿਰਫਤਾਰੀ ਦੇ ਵਿਰੋਧ ‘ਚ ਤਹਿਸੀਲਦਾਰਾਂ ਨੇ ਵਿਜੀਲੈਂਸ ਵਿਰੁੱਧ ਖੋਲਿਆ ਮੋਰਚਾ

0
89

ਅੱਜ ਸਮੂਹਿਕ ਛੁੱਟੀ ਲੈ ਕੇ ਬਰਨਾਲਾ ਵਿਖੇ ਵਿਜੀਲੈਂਸ ਦਫਤਰ ਅੱਗੇ ਕਰਨਗੇ ਰੋਸ ਪ੍ਰਦਰਸ਼ਨ 

ਪੰਜਾਬ ਦੀਆਂ ਤਹਿਸੀਲਾਂ ਰਹਿਣਗੀਆਂ ਸੁੰਨੀਆਂ 

ਬਰਨਾਲਾ, 28 ਨਵੰਬਰ: ਬੀਤੇ ਕੱਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਤਪਾ ਵਿਖੇ ਤੈਨਾਤ ਤਹਸੀਲਦਾਰ ਸੁਖਚਰਨ ਸਿੰਘ ਚੰਨੀ ਨੂੰ ਰਜਿਸਟਰੀ ਕਰਨ ਬਦਲੇ ਇਕ ਵਿਅਕਤੀ ਕੋਲੋਂ 20 ਹਜਾਰ ਰੁਪਏ ਰਿਸ਼ਵਤ ਲੈਦਿਆਂ ਗ੍ਰਿਫਤਾਰ ਕੀਤਾ ਗਿਆ ਸੀ। ਤਹਸੀਲਦਾਰ ਚੰਨੀ ਪੰਜਾਬ ਰੈਵਨਿਊ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਨ। ਜਿਸ ਦੇ ਚੱਲਦੇ ਆਪਣੇ ਆਗੂ ਦੀ ਗ੍ਰਿਫਤਾਰੀ ਦੇ ਵਿਰੁੱਧ ਜਥੇਬੰਦੀ ਭੜਕ ਉੱਠੀ ਹੈ।
ਵਿਜੀਲੈਂਸ ਦੀ ਇਸ ਕਾਰਵਾਈ ਦੇ ਵਿਰੁੱਧ ਆਪਣਾ ਰੋਸ਼ ਜਿਤਾਉਣ ਦੇ ਲਈ ਪੰਜਾਬ ਰੈਵਨਿਊ ਐਸੋਸੀਏਸ਼ਨ ਵੱਲੋਂ ਬੀਤੀ ਸ਼ਾਮ ਹੀ ਐਮਰਜੈਂਸੀ ਆਨਲਾਈਨ ਮੀਟਿੰਗ ਕਰਕੇ ਲਏ ਫੈਸਲੇ ਮੁਤਾਬਿਕ ਅੱਜ ਪੰਜਾਬ ਦੇ ਸਮੂਹ ਨਾਇਬ ਤਹਿਸੀਲਦਾਰ, ਤਹਸੀਲਦਾਰ ਅਤੇ ਜ਼ਿਲ੍ਹਾ ਮਾਲ ਅਫਸਰ ਸਮੂਹਿਕ ਛੁੱਟੀ ਲੈ ਕੇ ਬਰਨਾਲਾ ਵਿਖੇ ਪੁੱਜ ਰਹੇ ਹਨ। ਜਿੱਥੇ ਉਹ ਵਿਜੀਲੈਂਸ ਦੇ ਦਫਤਰ ਅੱਗੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਅੱਜ ਤਹਿਸੀਲਦਾਰ ਚੰਨੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਅਰਮਾਨ ਹਾਸਿਲ ਕਰਨ ਦਾ ਯਤਨ ਕੀਤਾ ਜਾਵੇਗਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਭੜਕ ਸਕਦਾ ਹੈ ਅਤੇ ਤਹਿਸੀਲਾਂ ਦੇ ਵਿੱਚ ਆਉਣ ਵਾਲੇ ਆਮ ਲੋਕਾਂ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਵੀ ਮੁਸਕਲ ਦਾ ਸਾਹਮਣਾ ਕਰਨਾ ਪੈ ਸਕਦਾ।

LEAVE A REPLY

Please enter your comment!
Please enter your name here