Bathinda News: ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋਂ 32ਵੇਂ ਸਾਲਾਨਾ ਕਲਾ ਮੇਲੇ ਰੰਗਾਂ ਨੂੰ ਬਿਖੇਰਦੇ ਹੋਏ ਹੋਇਆ ਖੂਬਸੂਰਤ ਆਗਾਜ਼ ਹੋਇਆ। ਬਠਿੰਡਾ ਦੇ ਫੌਜੀ ਚੌਂਕ ਦੇ ਨੇੜੇ ਪੈਂਦੇ ਟਰਸਟ ਟੀਚਰਜ਼ ਹੋਮ ਵਿਖੇ ਸ਼ੁਰੂ ਹੋਇਆ ਇਹ ਚਾਰ ਰੋਜਾ ਕਲਾ ਮੇਲਾ ਪ੍ਰਸਿੱਧ ਪੰਜਾਬੀ ਚਿੱਤਰਕਾਰ ਸ. ਸੋਭਾ ਸਿੰਘ ਦੇ 125ਵੇਂ ਜਨਮ ਵਰ੍ਹੇ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਪ੍ਰਦਰਸ਼ਨੀ ਦਾ ਰਸਮੀ ਤੌਰ ਤੇ ਉਦਘਾਟਨ ਅਮਰਜੀਤ ਮਹਿਤਾ ਦੁਆਰਾ ਰਿਬਨ ਕੱਟ ਕੇ ਕੀਤਾ ਗਿਆ।ਇਸ ਚਾਰ ਰੋਜ਼ਾ ਚਿੱਤਰਕਲਾ ਪ੍ਰਦਰਸ਼ਨੀ ਅਤੇ ਚਿੱਤਰਕਲਾ ਮੁਕਾਬਲਿਆਂ ਦੇ ਸਲਾਨਾ ਸੰਮੇਲਨ ਦੇ ਪਹਿਲੇ ਦਿਨ ਚਿੱਤਰਕਲਾ ਮੁਕਾਬਲਿਆਂ ਵਿੱਚ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਖੇਤਰ ਤੋਂ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਲਗਭਗ 350 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਅਤੇ ਆਪਣੀ ਕਲਾ ਦੇ ਜੋਹਰ ਦਿਖਾਏ। ਇੱਥੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲਿਆਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ, ਪਹਿਲੀ ਤੋਂ ਸੱਤਵੀਂ ਜਮਾਤ ਤੱਕ ਗਰੁੱਪ ਏ, ਅੱਠਵੀਂ ਤੋਂ ਦਸਵੀਂ ਜਮਾਤ ਤੱਕ ਗਰੁੱਪ ਬੀ ਅਤੇ ਗਿਆਰ੍ਹਵੀਂ, ਬਾਰ੍ਹਵੀਂ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਗਰੁੱਪ ਸੀ ਰੱਖਿਆ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਕਲਾ ਮੇਲੇ ਚ ਵੱਖ-ਵੱਖ ਕਲਾ ਮੁਕਾਬਲਿਆਂ ਦਾ ਉਦਘਾਟਨ ਅਵਤਾਰ ਸਿੰਘ ਪ੍ਰਿੰਸੀਪਲ, ਲਿਟਲ ਫਲਾਵਰ ਸਕੂਲ, ਰਮਿੰਦਰ ਸਿੰਘ ਸਿੱਧੂ ਉੱਘੇ ਸਮਾਜ ਸੇਵੀ, ਤਸ਼ਵਿੰਦਰ ਸਿੰਘ ਮਾਨ, ਪ੍ਰਿੰਸੀਪਲ ਦਸ਼ਮੇਸ਼ ਪਬਲਿਕ ਸੀਨੀ. ਸੈਕੰ. ਸਕੂਲ ਬਠਿੰਡਾ, ਵੇਦ ਪ੍ਰਕਾਸ਼ ਸਰਕਾਰੀ ਕੰਟਰੈਕਟਰ, ਅੰਕਿਤ ਮਿੱਤਲ, ਪਵਨ ਮਿੱਤਲ, ਪਵਨ ਗਲਾਸ ਵਰਕਸ ਆਦਿ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ।
ਇਹ ਵੀ ਪੜ੍ਹੋ 👉Amneet Kondal ਨੇ Patiala Range ਦੇ DIG ਵਜੋਂ ਅਹੁੱਦਾ ਸੰਭਾਲਿਆ
ਇਸ ਕਲਾ ਪ੍ਰਤੀਯੋਗਿਤਾ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਮ ਇਸ ਤਰ੍ਹਾਂ ਹਨ ਗਰੁੱਪ ਏ ਵਿੱਚ ਪਹਿਲਾ ਸਥਾਨ ਬਨੀਤ ਕੌਰ ਰਾਜਪੂਤ, ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ, ਦੂਜਾ ਸਥਾਨ ਜੀਆ ਸ਼ਰਮਾ, ਸੈਂਟ ਜੇਵੀਅਰ ਵਰਲਡ ਸਕੂਲ ਅਤੇ ਅਨੰਨਿਆ ਸਿਲਵਰ ਓਕਸ ਸਕੂਲ ਬੀਬੀ ਵਾਲਾ, ਤੀਜਾ ਸਥਾਨ ਕ੍ਰਮਵਾਰ ਦਿਲਰੀਤ ਕੌਰ ਸੈਂਟ ਜੇਵੀਅਰ ਕੋਨਵੈਂਟ ਸਕੂਲ, ਅਰਮਾਨ ਸਿੰਘ ਦੂਨ ਪਬਲਿਕ ਸਕੂਲ ਕਲਿਆਣ ਸੁੱਖਾ, ਆਨਿਆ ਸੇਂਟ ਜੇਵੀਅਰ ਵਰਲਡ ਸਕੂਲ ਬਠਿੰਡਾ ਨੇ ਹਾਸਿਲ ਕੀਤਾ। ਇਸ ਦੇ ਨਾਲ ਹੀ ਗਰੁੱਪ ਬੀ ਵਿੱਚੋਂ ਪਹਿਲੇ ਸਥਾਨ ਤੇ ਲਖਵੀਰ ਸਿੰਘ ਸਰਕਾਰੀ ਹਾਈ ਸਕੂਲ ਡਿੱਖ, ਦੂਜੇ ਸਥਾਨ ਤੇ ਹਰਸੀਰਤ ਗਿੱਲ ਸੈਂਟ ਜੇਵੀਅਰ ਸਕੂਲ ਅਤੇ ਜਾਨਵੀਰ ਸਿੰਘ ਮਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਇਹਨਾਂ ਤੋਂ ਇਲਾਵਾ ਤੀਜਾ ਸਥਾਨ ਕਰਮਵਾਰ ਅਭਜੋਤ ਸੈਂਟ ਜੇਵੀਅਰ ਸਕੂਲ, ਅਨੁਸ਼ਿਕਾ ਗਰਗ ਸਿਲਵਰ ਓਕਸ ਸਕੂਲ ਬੀਬੀ ਵਾਲਾ ਅਤੇ ਜਾਨਵੀ ਅਰੋੜਾ ਸੈਂਟ ਜੋਸਫ ਕਾਨਵੈਂਟ ਸਕੂਲ ਬਠਿੰਡਾ ਨੇ ਪ੍ਰਾਪਤ ਕੀਤਾ। ਗਰੁੱਪ ਸੀ ਵਿੱਚ ਪਹਿਲੇ ਸਥਾਨ ਤੇ ਰਹੇ ਨਵਪ੍ਰੀਤ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ, ਦੂਜੇ ਸਥਾਨ ਤੇ ਰਹੇ ਦਲਜੀਤ ਸਿੰਘ ਆਰ.ਬੀ.ਡੀ.ਏ.ਵੀ. ਪਬਲਿਕ ਸਕੂਲ ਬਠਿੰਡਾ ਅਤੇ ਭੂਮਿਕਾ ਰਜੌਰਾ ਸੈਂਟ ਜੋਸਫ ਕਾਨਵੈਂਟ ਸਕੂਲ ਬਠਿੰਡਾ ਅਤੇ ਤੀਜੇ ਸਥਾਨ ਤੇ ਰਹੇ ਕਰਮਵਾਰ ਯਸ਼ਪ੍ਰੀਤ ਸਿੰਘ ਸਿੱਧੂ, ਪਿਆ ਹੁਣ ਦੇਖ ਲਓ ਡੂਨ ਪਬਲਿਕ ਸਕੂਲ ਕਲਿਆਣ ਸੁੱਖਾ, ਸਮਰਿਤੀ ਸਾਹੂ ਆਰ.ਬੀ.ਡੀ.ਏ.ਵੀ. ਸੀਨੀ. ਸੈਕੰ. ਸਕੂਲ ਬਠਿੰਡਾ ਅਤੇ ਜੋਬਨਦੀਪ ਸਿੰਘ ਰੰਗਰੇਜ਼ ਆਰਟ ਸਕੂਲ ਅਤੇ ਇਹਨਾਂ ਤੋਂ ਇਲਾਵਾ ਹਰੇਕ ਗਰੁੱਪ ਲਈ 10-10 ਹੋਰ ਹੌਸਲਾ ਅਫਜਾਈ ਇਨਾਮ ਲਈ ਵਿਦਿਆਰਥੀਆਂ ਦੀ ਚੋਣ ਕੀਤੀ ਗਈ।
ਇਹ ਵੀ ਪੜ੍ਹੋ 👉ਪਾਕਿਸਤਾਨ ਗਏ ਜਥੇ ਵਿਚੋਂ 3 ਸਿੱਖ ਸ਼ਰਧਾਲੂ ਹੋਏ ਲਾਪਤਾ, ਏਜੰਸੀਆਂ ਦੇ ਹੱਥ-ਪੈਰ ਫੁੱਲੇ
ਕਲਾ ਮੇਲੇ ਦੌਰਾਨ ਚਾਰ ਰੋਜ਼ਾ ਕਲਾ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਖੇਤਰਾਂ ਤੋਂ ਵੱਖ-ਵੱਖ ਸਥਾਪਿਤ ਚਿੱਤਰਕਾਰਾਂ ਦੀਆਂ ਲਗਭਗ 250 ਦੇ ਕਰੀਬ ਪੇਂਟਿੰਗਾਂ, ਮੂਰਤੀਆਂ ਤੇ ਹੋਰ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਹ ਪ੍ਰਦਰਸ਼ਨੀ ਕਲਾ ਪ੍ਰੇਮੀਆਂ ਨੂੰ ਵੱਖ-ਵੱਖ ਕਲਾ ਸ਼ੈਲੀਆਂ, ਵਿਚਾਰਾਂ ਅਤੇ ਸਿਰਜਣਾਤਮਕ ਪ੍ਰਯੋਗਾਂ ਨਾਲ ਰੂਬਰੂ ਕਰਵਾ ਰਹੀ ਹੈ । ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਮਿਥਨ ਮੰਡਲ, ਸਰਪ੍ਰਸਤ ਕੇਵਲ ਕ੍ਰਿਸ਼ਨ, ਜਨਰਲ ਸਕੱਤਰ ਭਾਵਨਾ ਗਰਗ, ਵਿੱਤ ਸਕੱਤਰ ਸੁਰੇਸ਼ ਮੰਗਲਾ, ਸੀਨੀਅਰ ਆਰਟਿਸਟ ਅਮਰਜੀਤ ਸਿੰਘ ਪੇਂਟਰ, ਆਰਟਿਸਟ ਗੁਰਪ੍ਰੀਤ, ਪ੍ਰੈਸ ਸਕੱਤਰ ਸੰਦੀਪ ਸ਼ੇਰਗਿਲ, ਬਸੰਤ ਸਿੰਘ, ਸੋਹਣ ਸਿੰਘ,ਅਮਿਤ, ਰੂਬੀ ਰਾਣੀ, ਯਸ਼ਪਾਲ ਜੈਤੋ ਗੁਰਜੀਤ ਪਲਾਹਾ, ਰਮਨਦੀਪ ਕੌਰ, ਗੁਰਪਿੰਦਰ ਕੌਰ, ਸਰਗਮ, ਤਨੁਸ਼੍ਰੀ ਬਿਸਵਾਸ, ਵਿਜੇ ਭੂ ਦੇਵ, ਟੇਕ ਚੰਦ, ਵਿਕਰਮ ਸਿੰਘ, ਪਰਵਿੰਦਰ ਸਿੰਘ ਗੁਰੂ, ਚਿੰਤਨ ਸ਼ਰਮਾ, ਅਮਰੀਕ ਮਾਨਸਾ, ਹਰਦਰਸ਼ਨ ਸਿੰਘ ਸੋਹਲ, ਨਵਦੀਪ ਸਿੰਘ, ਹਰਪ੍ਰੀਤ ਸਿੰਘ ਧਾਲੀਵਾਲ, ਧਰਮਪ੍ਰੀਤ ਸਿੰਘ ਭਦੌੜ, ਸੁਖਬੀਰ ਸਿੰਘ ਅਤੇ ਹੋਰ ਚਿੱਤਰਕਾਰ ਸ਼ਾਮਿਲ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













