ਖੇਤੀਬਾੜੀ ਮੰਤਰੀ ਨੇ ਲਗਭਗ 8 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕੰਮਾਂ ਦੀ ਕੀਤੀ ਸ਼ੁਰੂਆਤ

Date:

spot_img

👉ਕੈਬਨਿਟ ਮੰਤਰੀ ਨੇ ਲੰਬੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
ਲੰਬੀ 23 ਜਨਵਰੀ:ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ,ਪਸ਼ੂ ਪਾਲਣ ਤੇ ਮੱਛੀ ਪਾਲਣ ਮੰਤਰੀ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕਾ ਲੰਬੀ ਦੇ ਵੱਖ-ਵੱਖ ਪਿੰਡਾਂ ਵਿੱਚ ਲਗਭਗ 8 ਕਰੋੜ 48 ਲੱਖ ਲਾਗਤ ਨਾਲ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦਿਆਂ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀ ਭਲਾਈ ਲਈ ਅਗਾਂਹਵਧੂ ਕਦਮ ਚੁੱਕੇ ਜਾ ਰਹੇ ਹਨ।ਉਹਨਾਂ ਆਪਣੇ ਦੌਰੇ ਦੌਰਾਨ ਪਿੰਡ ਪੰਜਾਵਾ, ਹਾਕੂਵਾਲਾ, ਫਤੂਹੀਵਾਲਾ, ਖੇਮਾ ਖੇੜਾ, ਭਾਈ ਕਾ ਕੇਰਾ, ਮਾਹਣੀ ਖੇੜਾ, ਗੁਰੂਸਰ ਯੋਧਾ, ਬੁਰਜ ਸਿਧਵਾਂ, ਮੋਹਲਾਂ, ਬੋਦੀਵਾਲਾ ਅਤੇ ਪਿੰਡ ਮਾਹੂਆਣਾ ਵਿੱਚ ਬਣਨ ਵਾਲੀਆਂ ਫਿਰਨੀਆਂ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ।

ਇਹ ਵੀ ਪੜ੍ਹੋ  ਹੌਲਦਾਰ ਦੀ ਸ਼ਿਕਾਇਤ ‘ਤੇ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਨੇ ਦਬੋਚਿਆ, ਇੱਕ ਹੋਇਆ ਫ਼ਰਾਰ

ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿਚਲੀਆਂ ਫਿਰਨੀਆਂ ਦੇ ਪੱਕਾ ਬਨਣ ਨਾਲ ਪਿੰਡ ਨਿਵਾਸੀਆਂ ਨੂੰ ਬਹੁਤ ਜਿ਼ਆਦਾ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਪਿੰਡਾਂ ਦੀ ਨੁਹਾਰ ਬਦਲੇਗੀ।ਇਸ ਮੌਕੇ ਉਹਨਾਂ ਪਿੰਡ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ, ਜਿਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ। ਇਸ ਮੌਕੇ ਤੇ ਰਣਧੀਰ ਸਿੰਘ ਖੁੱਡੀਆ, ਰਮੇਸ਼ ਕੁਮਾਰ ਸਰਪੰਚ ਪੰਜਾਵਾ, ਗੁਰਦੀਪ ਸਿੰਘ ਸਰਪੰਚ ਹਾਕੂਵਾਲਾ, ਜਗਵਿੰਦਰ ਸਿੰਘ ਸਰਪੰਚ ਭੀਟੀਵਾਲਾ, ਰੁਪਿੰਦਰ ਸਿੰਘ ਸਿੱਧੂ ਸਰਪੰਚ ਖੁੱਡੀਆਂ, ਸਿ਼ਵਰਾਜ ਸਿੰਘ ਸਰਪੰਚ ਫਤੂਹੀਖੇੜਾ, ਮਨਪ੍ਰੀਤ ਸਿੰਘ ਮਾਹਣੀ ਖੇੜਾ, ਗੁਰਪ੍ਰੀਤ ਸਿੰਘ ਭਾਈ ਕਾ ਕੇਰਾ, ਜਗਸੀਰ ਸਿੰਘ ਬਲੋਚ ਕੇਰਾ, ਰਣਜੀਤ ਸਿੰਘ ਸਰਪੰਚ ਬੁਰਜਾਂ, ਹਰਮਨਪ੍ਰੀਤ ਸਿੰਘ ਸਰਪੰਚ ਮੋਹਲਾ, ਰਣਜੀਤ ਸਿੰਘ ਸਰਪੰਚ ਬੁਰਜਾਂ,ਹਰਮਨਪ੍ਰੀਤ ਸਿੰਘ ਸਰਪੰਚ ਮੋਹਲਾ ਅਤੇ ਸੁੱਖਾ ਸਿੰਘ ਗੁਰੂਸਰ ਜੋਧਾ, ਪਾਲਾ ਬੁਰਜਾ, ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img
spot_img

Share post:

Popular

More like this
Related

CM Bhagwant Mann ਦੇ ਜਨਮ ਦਿਨ ‘ਤੇ PM Modi ਨੇ ਦਿੱਤੀ ਵਧਾਈ

Chandigarh News: CM Bhagwant Mann; ਪੰਜਾਬ ਦੇ ਮੁੱਖ ਮੰਤਰੀ...

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਈ ਜਾਵੇਗੀ ਭਾਈ ਪਰਵਿੰਦਰ ਸਿੰਘ ਦੀ ਤਸਵੀਰ:-ਐਡਵੋਕੇਟ ਧਾਮੀ

ਕਿਹਾ, ਨਸ਼ਿਆਂ ਵਿਰੁੱਧ ਸੰਘਰਸ਼ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ...