ਸਹਿਕਾਰਤਾ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ : ਏ.ਡੀ.ਸੀ. ਵਿਕਾਸ

Date:

spot_img

👉ਏ.ਡੀ.ਸੀ. ਵਿਕਾਸ ਦੀ ਪ੍ਰਧਾਨਗੀ ‘ਚ ਜ਼ਿਲ੍ਹਾ ਸਹਿਕਾਰਤਾ ਵਿਕਾਸ ਕਮੇਟੀ ਦੀ ਹੋਈ ਰੀਵਿਊ ਮੀਟਿੰਗ
ਫ਼ਿਰੋਜ਼ਪੁਰ, 23 ਜਨਵਰੀ:ਸਹਿਕਾਰੀ ਸਭਾਵਾਂ ਰਾਹੀਂ ਪ੍ਰਚਾਰ ਅਤੇ ਸਹਿਕਾਰੀ ਗਤੀਵਿਧੀਆ ਕਰਵਾਈਆਂ ਜਾਣ, ਤਾਂ ਜੋ ਲਾਭਪਾਤਰੀਆਂ ਨੂੰ ਇਨ੍ਹਾਂ ਸਕੀਮਾਂ ਸਬੰਧੀ ਜਾਣਕਾਰੀ ਹੋ ਸਕੇ ਅਤੇ ਲੋਕ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਹ ਹਦਾਇਤਾਂ ਵਧੀਕ ਡਿਪਟੀ ਕਮਿਸ਼ਨਰ ਲਖਵਿੰਦਰ ਸਿੰਘ ਰੰਧਾਵਾ ਨੇ ਜ਼ਿਲ੍ਹਾ ਸਹਿਕਾਰਤਾ ਵਿਕਾਸ ਕਮੇਟੀ (ਡੀ.ਸੀ.ਡੀ.ਸੀ.) ਦੀ ਰੀਵਿਉ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਏਜੰਡਾ ਸਹਿਕਾਰਤਾ ਦਾ ਅੰਤਰਾਸ਼ਟਰੀ ਸਾਲ ਹੈ। ਇਹ ਮੀਟਿੰਗ ਸਹਿਕਾਰਤਾ ਰਾਹੀਂ ਵਿਸ਼ਵ ਦੀ ਚੰਗੀ ਸਿਰਜਣਾ ਵਿਸ਼ੇ ਤਹਿਤ ਕੀਤੀ ਗਈ। ਉਨ੍ਹਾਂ ਭਾਰਤ ਸਰਕਾਰ ਵੱਲੋਂ ਸਹਿਕਾਰਤਾ ਵਿਭਾਗ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਮਾਡਲ ਬਾਏ ਲਾਅ ਪੀ.ਏ.ਸੀ.ਐਸ. (ਪ੍ਰਾਇਮਰੀ ਐਗਰੀਕਲਚਰ ਕਰੈਡਿਟ ਸੋਸਾਇਟੀਜ਼),

ਇਹ ਵੀ ਪੜ੍ਹੋ ਹੌਲਦਾਰ ਦੀ ਸ਼ਿਕਾਇਤ ‘ਤੇ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਨੇ ਦਬੋਚਿਆ, ਇੱਕ ਹੋਇਆ ਫ਼ਰਾਰ

ਕੰਪਿਊਟਰਾਈਜੇਸ਼ਨ ਆਫ਼ ਪੀ.ਏ.ਸੀ.ਐਸ., ਪੈਕਸ ਸਭਾਵਾਂ ਨੂੰ ਕਾਮਨ ਸਰਵਿਸ ਸੈਂਟਰ ਵਜੋਂ ਸਥਾਪਿਤ ਕਰਨਾ, ਪੈਟਰੋਲ ਅਤੇ ਡੀਜ਼ਲ ਪੰਪਜ਼ ਖੋਲ੍ਹਣਾ ਅਤੇ ਵਰਲਡ ਲਾਰਜੈਸਟ ਫੂਡ ਗਰੇਨ ਪ੍ਰੋਜੈਕਟ ਆਦਿ ਦਾ ਵੀ ਰੀਵਿਊ ਕੀਤਾ।ਉਨ੍ਹਾਂ ਹਦਾਇਤ ਕੀਤੀ ਕਿ ਉਕਤ ਸਕੀਮਾਂ ਨੂੰ ਪ੍ਰਾਇਮਰੀ ਐਗਰੀਕਲਚਰ ਕਰੈਡਿਟ ਸੋਸਾਇਟੀਜ਼ ਵਿੱਚ ਲਾਗੂ ਕੀਤਾ ਜਾਵੇ ਤਾਂ ਜੋ ਕਿਸਾਨ ਮੈਂਬਰਾਂ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ।ਇਸ ਮੌਕੇ ਡੀ.ਆਰ. ਕੋਆਪਰੇਟਿਵ ਸੁਸਾਇਟੀਜ਼ ਸੰਧਿਆ ਸ਼ਰਮਾ, ਏ.ਜੀ.ਐਮ. ਵਿਕਾਸ ਮੈਨੇਜਰ ਨਾਬਾਰਡ ਸਵਿਤਾ ਸਿੰਘ, ਸੀਨੀਅਰ ਫਿਸ਼ਰੀਜ ਅਫ਼ਸਰ ਹਰਮਨਪ੍ਰੀਤ ਕੌਰ, ਏ.ਡੀ.ਓ. ਗੁਰਵੰਤ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਹਾਂਡਾ, ਪਸ਼ੂ ਪਾਲਣ ਵਿਭਾਗ ਤੋਂ ਡਾ. ਈਸ਼ਾ ਸੇਖੜੀ, ਮਿਲਕਫੈੱਡ ਤੋਂ ਡਾ. ਪ੍ਰਿੰਸਜੋਤ ਸਿੰਘ, ਕੋਆਪ੍ਰੇਟਿਵ ਬੈਂਕ ਤੋਂ ਨਵਨੀਤ ਕੌਰ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img
spot_img

Share post:

Popular

More like this
Related

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਤੋਂ ਤਿੰਨ ਬੱਸਾਂ ਰਵਾਨਾ

👉ਤੀਰਥ ਯਾਤਰਾ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸੁਖਦ ਯਾਦਗਾਰੀ ਅਨੁਭਵ...

Employees Bonus: ਕਰਮਚਾਰੀਆਂ ਦੇ ਖਾਤਿਆਂ ‘ਚ ਆਉਣਗੇ ਬੋਨਸ ਦੇ 32,000 ਰੁਪਏ

Employees Bonus: ਦੀਵਾਲੀ ਆਉਣ ਤੋਂ ਪਹਿਲਾਂ ਜੇ ਤੁਸੀਂ ਸੇਲ...

Canada News: ਕੈਨੇਡਾ ਏਅਰ ਫੋਰਸ ’ਚ ਅਫ਼ਸਰ ਬਣਿਆ ਪੰਜਾਬ ਦਾ ਨੌਜਵਾਨ ਹਰਜੋਤ ਸਿੰਘ

Canada News: ਜਿਸ ਘਰ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਦੇਸ਼...