ਫਿਲੋਰ, 6 ਜਨਵਰੀ: ਕੁਝ ਦਿਨਾਂ ਪਹਿਲਾਂ ਇਕ ਪਤੀ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੀ ਪਤਨੀ ਤੇ ਨਵਜਾਤ ਬੱਚੇ ਨੂੰ ਰਾਤ ਸਮੇਂ ਘਰੋਂ ਕੱਢਣ ਦੌਰਾਨ ਠੰਢ ਵਿੱਚ ਬੱਚੇ ਦੀ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਮਾਮਲੇ ਵਿਚ ਹੁਣ ਅਦਾਲਤ ਦੇ ਹੁਕਮਾਂ ‘ਤੇ ਪੁਲਿਸ ਵੱਲੋਂ ਬੱਚੇ ਦੀ ਲਾਸ਼ ਨੂੰ ਕਬਰ ਵਿਚੋਂ ਕਢਵਾਇਆ ਗਿਆ ਹੈ ਤਾਂ ਕਿ ਪੋਸਟਮਾਰਟਮ ਕਰਵਾ ਕੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ। ਸੂਚਨਾ ਮੁਤਾਬਕ ਫਿਲੋਰ ਦੇ ਨਜ਼ਦੀਕੀ ਪਿੰਡ ਚੱਕ ਸਾਹਬੂ ਵਿਖੇ ਵਾਪਰੀ ਇਸ ਘਟਨਾ ਦੀ ਚਰਚਾ ਮੀਡੀਆ ਵਿੱਚ ਵੀ ਬਣੀ ਹੋਈ ਸੀ।
ਕਾਂਗਰਸ ਪਾਰਟੀ ’ਚ ਹੇਠਲੇ ਪੱਧਰ ’ਤੇ ਪੁੱਜੀ ਗੁੱਟਬੰਦੀ, ਦਰਜ਼ਨਾਂ ਸਰਪੰਚਾਂ ਨੇ ਹੁਣ ਜ਼ਿਲ੍ਹਾ ਪ੍ਰਧਾਨ ਵਿਰੁਧ ਮੋਰਚਾ ਖੋਲਿਆ
ਪਿੰਡ ਵਿੱਚ ਰਹਿਣ ਵਾਲੇ ਪ੍ਰਵਾਸੀ ਪੰਜਾਬੀ ਪਰਵਾਰ ਦੀ ਸੁਨੀਤਾ ਨਾਂ ਦੀ ਇਕ ਔਰਤ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ। ਮਾਮਲਾ ਇਸ ਤਰ੍ਹਾਂ ਦਾ ਹੈ ਕਿ ਸੁਨੀਤਾ ਅਤੇ ਉਸਦੇ ਪਤੀ ਵਿਚਕਾਰ ਕਲੇਸ਼ ਰਹਿੰਦਾ ਹੈ। ਜਿਸਦੇ ਚੱਲਦੇ ਕੁਝ ਦਿਨ ਪਹਿਲਾਂ ਉਸਦੇ ਪਤੀ ਨੇ ਰਾਤ ਸਮੇਂ ਉਸਨੂੰ ਦੋਨਾਂ ਬੱਚਿਆਂ, ਜਿਸਦੇ ਵਿੱਚ ਇਕ ਚਾਰ ਦਿਨਾਂ ਦਾ ਨਵਜਾਤ ਬੱਚਾ ਵੀ ਸ਼ਾਮਿਲ ਸੀ। ਰਾਤ ਨੂੰ ਭਾਰੀ ਠੰਢ ਤੇ ਕੋਰਾ ਹੋਣ ਕਾਰਨ ਬੱਚੇ ਦੀ ਮੌਤ ਹੋ ਗਈ ਸੀ।ਸੁਨੀਤਾ ਤੇ ਉਸਦੇ ਭਰਾ ਨੇ ਬੱਚੇ ਦੀ ਮੌਤ ਲਈ ਉਸਦੇ ਪਿਤਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਹੁਣ ਪੁਲਿਸ ਮੁਲਾਜਮਾਂ ਨੂੰ ਸੋਸਲ ਮੀਡੀਆ ਦਾ ‘ਕਰੇਜ਼’ ਪੈ ਸਕਦਾ ਹੈ ਮਹਿੰਗਾ
ਇਸ ਦੌਰਾਨ ਬੱਚੇ ਨੂੰ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿਚ ਦਫ਼ਨਾ ਦਿੱਤਾ ਗਿਆ ਸੀ। ਮਾਮਲਾ ਪੁਲਿਸ ਕੋਲ ਪੁੱਜਣ ਦੇ ਚੱਲਦੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਅਦਾਲਤ ਦੀ ਮੰਨਜ਼ੂਰੀ ਲਈ ਗਈ ਤੇ ਬੀਤੇ ਕੱਲ੍ਹ ਐਸਡੀਐਮ ਤੇ ਹੋਰ ਉਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਬੱਚੇ ਦੀ ਲਾਸ਼ ਨੂੰ ਕਬਰ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਮੌਕੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।