Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਅਪਰਾਧ ਜਗਤ

‘ਭਣੌਈਏ’ ਨੂੰ ਕ+ਤਲ ਕਰਨ ਵਾਲਾ ‘ਸਾਲਾ’ ਦੋਸਤਾਂ ਸਹਿਤ ਕਾਬੂ, ਭੈਣ ਦੇ ਪ੍ਰੇਮ ਵਿਆਹ ਤੋਂ ਸੀ ਦੁਖ਼ੀ

7 Views

ਬਠਿੰਡਾ, 30 ਸਤੰਬਰ: ਲੰਘੀ 26 ਸਤੰਬਰ ਨੂੰ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਕੋਲ ਦਿਨ-ਦਿਹਾੜੇ ਆਪਣੇ ਭਣੌਈਏ ਦਾ ਕਤਲ ਕਰਨ ਵਾਲੇ ਸਾਲੇ ਅਤੇ ਉਸਦੇ ਚਾਰ ਦੋਸਤਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸਦੇ ਨਾਲ ਹੀ ਉਹਨਾਂ ਦੇ ਕਬਜੇ ਵਿੱਚੋਂ ਮੌਕਾ ਵਾਰਦਾਤ ਪਰ ਵਰਤੇ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਇਸ ਸਬੰਧ ਵਿਚ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਦੀ ਸਿਕਾਇਤ ਉਪਰ ਥਾਣਾ ਸੰਗਤ ਵਿਖੇ ਮੁਕੱਦਮਾ ਨੰਬਰ 96 ਮਿਤੀ 27-09-2024 ਅ/ਧ 103,3(5), 61(2) ਬੀਐਨਐਸ ਦਰਜ਼ ਕੀਤਾ ਗਿਆ ਸੀ। ਸੋਮਵਾਰ ਨੂੰ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦਸਿਆ ਕਿ ਐੱਸ.ਪੀ (ਸਿਟੀ) ਬਠਿੰਡਾ ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਡੀ.ਐੱਸ.ਪੀ (ਬਠਿੰਡਾ ਦਿਹਾਤੀ) ਮੈਡਮ ਹਿਨਾ ਗੁਪਤਾ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸੰਗਤ ਅਤੇ ਸੀ.ਆਈ.ਏ ਸਟਾਫ-2 ਦੀਆਂ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ।

ਸੁਨੀਲ ਜਾਖ਼ੜ ਦੇ ਅਸਤੀਫ਼ੇ ਦੀਆਂ ਚਰਚਾਵਾਂ ਦੌਰਾਨ ਭਾਜਪਾ ਦੀ ਅਹਿਮ ਮੀਟਿੰਗ ਅੱਜ

ਪੁਲਿਸ ਟੀਮਾਂ ਨੇ ਕਾਰਵਾਈ ਕਰਦਿਆਂ ਗੁਰਭਿੰਦਰ ਸਿੰਘ, ਕੁਲਵਿੰਦਰ ਸਿੰਘ ਉਰਫ ਕਿੰਦੀ ਭਲਵਾਨ, ਪਰਮਿੰਦਰ ਸਿੰਘ, ਰਾਜਵੀਰ ਸਿੰਘ ਵਾਸੀਆਨ ਪਿੰਡ ਫੁੱਲੋ ਮਿੱਠੀ ਅਤੇ ਸ਼ਮੀਰ ਖਾਨ ਵਾਸੀ ਸੰਗਤ ਮੰਡੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਕਤਲ ਪਿੱਛੇ ਵਜ੍ਹਾਂ ਰੰਜਿਸ਼ ਦਸਦਿਆਂ ਕਿਹਾ ਕਿ ਮੁੱਦਈ ਹਰਪ੍ਰੀਤ ਕੌਰ ਦੀ ਕਰੀਬ ਚਾਰ ਸਾਲ ਪਹਿਲਾਂ ਅਕਾਸ਼ਦੀਪ ਸਿੰਘ ਉਰਫ ਖੁਸ਼ੀ ਵਾਸੀ ਸੰਗਤ ਕਲਾਂ ਨਾਲ ਲਵ ਮੈਰਿਜ ਹੋਈ ਸੀ, ਜਿਸ ਕਾਰਨ ਉਸਦੇ ਪਰਿਵਾਰ ਦੇ ਮੈਂਬਰ ਇਹਨਾਂ ਤੋਂ ਖੁਸ਼ ਨਹੀ ਸਨ। ਇਸਦੇ ਚੱਲਦੇ ਹੀ ਜਦ ਮੁਦਈ ਆਪਣੇ ਪਤੀ ਨਾਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸੰਗਤ ਕਲਾਂ ਤੋਂ ਪਿੰਡ ਬੰਬੀਹਾ ਵਿਖੇ ਮਾਸੀ ਨੂੰ ਮਿਲਣ ਜਾ ਰਹੇ ਸਨ ਤਾਂ ਰਾਸਤੇ ਵਿਚ ਪਿੰਡ ਕੋਟ ਗੁਰੁ ਤੋਂ ਘੁੱਦਾ ਪਿੰਡ ਨੂੰ ਜਾਂਦੀ ਲਿੰਕ ਰੋਡ ਉਪਰ 2 ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ 4 ਨੌਜਾਵਨਾਂ ਨੇ ਘੇਰ ਤੇਜ਼ਧਾਰ ਹਥਿਟਾਰਾਂ ਨਾਲ ਵਾਰ ਕਰਕੇ ਅਕਾਸ਼ਦੀਪ ਦਾ ਕਤਲ ਕਰ ਦਿੱਤਾ ਸੀ।

 

Related posts

ਨਸ਼ਾ ਤਸਕਰੀ ਦੇ ਆਰੋਪੀ ‘ਬਿੱਕਰ’ ਨੂੰ ਹਿਰਾਸਤ ’ਚ ਲੈਣ ਲਈ ਬਠਿੰਡਾ ਪੁਲਿਸ ਆਗਰਾ ਹੋਈ ਰਵਾਨਾ

punjabusernewssite

ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਚੌਥੀ ਦਫ਼ਾ ਵਿਜੀਲੈਂਸ ਸਾਹਮਣੇ ਹੋਏ ਪੇਸ਼

punjabusernewssite

ਪਿੰਡ ਚੁੱਘਾ ਕਲਾ ਦੇ ਨਸ਼ਾ ਤਸਕਰ ਦੀ ਜਾਇਦਾਦ ਜਬਤ

punjabusernewssite