ਬਠਿੰਡਾ,5 ਸਤੰਬਰ: ਬੀਤੇ ਕੱਲ ਗੋਨਿਆਣਾ-ਜੈਤੋ ਰੋਡ ’ਤੇ ਪਿੰਡ ਅਕਲੀਆ ਕਲਾਂ ਕੋਲ ਨਿਊ ਦੀਪ ਕੰਪਨੀ ਦੀ ਬੱਸ ਦੇ ਡਰਾਈਵਰ ਵੱਲੋਂ ਲਾਪਰਵਾਹੀ ਨਾਲ ਦਰੜੇ ਨੌਜਵਾਨ ਦੀ ਮੌਤ ਦਾ ਮਾਮਲਾ ਅੱਜ ਦੂਜੇ ਦਿਨ ਵੀ ਗਰਮਾਇਆ ਰਿਹਾ। ਰੋਸ਼ ਵਿਚ ਆਏ ਪਿੰਡ ਵਾਸੀਆਂ ਤੇ ਪ੍ਰਵਾਰ ਵਾਲਿਆਂ ਵੱਲੋਂ ਮ੍ਰਿਤਕ ਨੌਜਵਾਨ ਲਖ਼ਵੀਰ ਸਿੰਘ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ ਇਨਸਾਫ਼ ਦੀ ਮੰਗ ਨੂੰ ਲੈਕੇ ਦੂਜੇ ਦਿਨ ਧਰਨਾ ਜਾਰੀ ਰੱਖਿਆ। ਹਾਲਾਂਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਐਸਡੀਐਮ ਮੈਡਮ ਇਨਾਇਤ ਗੁਪਤਾ ਅਤੇ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਸਹਿਤ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਪਰੰਤੂ ਗੱਲਬਾਤ ਬੇਸਿੱਟਾ ਰਹੀ।
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ: Anurag Dalal ਬਣੇ ਪ੍ਰਧਾਨ
ਧਰਨਕਾਰੀ ਜਿੱਥੇ ਪਰਵਾਰ ਨੂੰ ਮੁਆਵਜਾ ਅਤੇ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ, ਉਥੇ ਗੋਨਿਆਣਾ-ਜੈਤੋ ਮਾਰਗ ਨੂੰ ਚੋੜਾ ਕਰਨ ਦੀ ਵੀ ਮੰਗ ਕਰ ਰਹੇ ਹਨ। ਇਸ ਦੌਰਾਨ ਲੰਮੇ ਸੰਘਰਸ਼ ਦੀ ਤਿਆਰੀ ਵਿੱਢਦਿਆਂ ਇਨਸਾਫ਼ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਕਮੇਟੀ ਦੇ ਮੈਂਬਰਾਂ ਪ੍ਰੇਮ ਸਿੰਘ ਫੌਜੀ, ਸਰਦੂਲ ਸਿੰਘ, ਸਵਰਨ ਸਿੰਘ, ਬਲਦੇਵ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਆਦਿ ਨੇ ਦੋਸ਼ ਲਗਾਏ ਕਿ ਜਿਲ੍ਹਾ ਪ੍ਰਸ਼ਾਸਨ ਸਿਆਸੀ ਪਹੁੰਚ ਰੱਖਣ ਵਾਲੇ ਬੱਸ ਮਾਲਕ ਡਿੰਪੀ ਢਿੱਲੋਂ ਦਾ ਪੱਖ ਪੂਰ ਰਿਹਾ। ਉਨ੍ਹਾਂ ਐਲਾਨ ਕੀਤਾ ਕਿ ਜਦ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਇਹ ਧਰਨਾ ਜਾਰੀ ਰਹੇਗਾ।
ਕਿਸਾਨਾਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਦਿੱਤਾ ਭਰੋਸਾ: ਕਿਸਾਨਾਂ ਦੇ ਹਿੱਤ ਮਹਿਫੂਜ਼ ਕਰੇਗੀ ਨਵੀਂ ਖੇਤੀ ਨੀਤੀ
ਦਸਣਾ ਬਣਦਾ ਹੈਕਿ ਬੁੱਧਵਾਰ ਸਵੇਰੇ ਇਸ ਮਾਰਗ ਉਪਰ ਪੈਂਦੇ ਆਕਲੀਆ ਕਾਲਜ ਕੋਲ ਇੱਕ ਤੇਜ ਰਫਤਾਰ ਨਿਊਦੀਪ ਕੰਪਨੀ ਦੀ ਬੱਸ ਪੀ.ਬੀ.030 ਆਰ.3878 ਦੇ ਡਰਾਈਵਰ ਨੇ ਕਥਿਤ ਲਾਪਰਵਾਹੀ ਵਰਤਦਿਆਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਪਿੰਡ ਆਕਲੀਆ ਕਲਾਂ ਦੇ 22 ਸਾਲਾਂ ਨੌਜਵਾਨ ਲਖਵੀਰ ਸਿੰਘ ਨੂੰ ਕੁਚਲ ਦਿੱਤਾ ਸੀ। ਇਸ ਦਰਦਨਾਕ ਹਾਦਸੇ ਵਿਚ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਸੀ। ਇਹ ਨੌਜਵਾਨ ਗੋਨਿਆਣਾ ਤੋ ਪਿੰਡ ਆਕਲੀਆ ਕਲਾਂ ਮੋਟਰ ਸਾਈਕਲ ਤੇ ਜਾ ਰਿਹਾ ਸੀ ਤੇ ਬੱਸ ਜੈਤੋ ਤੋ ਗੋਨਿਆਣਾ ਵੱਲ ਜਾ ਰਹੀ ਸੀ।
Share the post "ਮਾਮਲਾ ਦੀਪ ਬੱਸ ਵੱਲੋਂ ਦਰੜੇ ਨੌਜਵਾਨ ਦੀ ਮੌਤ ਦਾ: ਦੂਜੇ ਦਿਨ ਵੀ ਪਿੰਡ ਵਾਸੀਆਂ ਵੱਲੋਂ ਲਾਸ਼ ਸੜਕ ’ਤੇ ਰੱਖ ਧਰਨਾ ਜਾਰੀ"