ਚੰਡੀਗੜ੍ਹ, 15 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਦੇ ਸੈਕਟਰ-32 ਵਿਚ 30 ਏਕੜ ਜਮੀਨ ’ਤੇ 800 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੱਖ ਮੰਤਰੀ ਨੇ ਦਸਿਆ ਕਿ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵੱਲੋਂ ਬਣਾਏ ਜਾਣ ਵਾਲੇ ਨਵੇਂ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨਾਂਅ ਡਾ. ਮੰਗਲ ਸੇਨ ਦੇ ਨਾਂਅ ’ਤੇ ਰੱਖਿਆ ਜਾਵੇਗਾ। ਸ਼ੁਰੂਆਤੀ ਪੜਾਅ ਵਿਚ 500 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ ਅਤੇ ਇਸ ਪਰਿਯੋਜਨਾ ’ਤੇ 300 ਕਰੋੜ ਰੁਪਏ ਦੇ ਵੱਧ ਖਰਚ ਦਾ ਅੰਦਾਜਾ ਹੈ। ਪੂਰੀ ਪਰਿਯੋਜਨਾ 30 ਮਹੀਨੇ ਦੇ ਅੰਦਰ ਪੂਰੀ ਹੋਣ ਦੀ ਉਮੀਦ ਹੈ। ਇਸ ਮੈਡੀਕਲ ਕਾਲਜ ਵਿਚ 100 ਐਮਬੀਬੀਐਸ ਸੀਟਾਂ ਹੋਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ 2014 ਵਿਚ ਸੱਤਾ ਸੰਭਾਲਣ ਦੇ ਬਾਅਦ, ਅਸੀਂ ਰਾਜ ਦੇ ਹਰੇਕ ਜਿਲ੍ਹੇ ਵਿਚ ਇਕ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ।
ਕਿਤਾਬਾਂ ਮਨੁੱਖ ਨੂੰ ਨੈਤਿਕਤਾ ਦਾ ਪਾਠ ਪੜਾਉਂਦੀ ਹੈ, ਚੰਗੀ ਕਿਤਾਬਾਂ ਚੰਗਾ ਮਨੁੱਖ ਬਨਾਉਂਦੀ ਹੈ – ਮਨੋਹਰ ਲਾਲ
ਦੋ ਜਿਲ੍ਹਾ ਚਰਖੀ ਦਾਦਰੀ ਅਤੇ ਪਲਵਲ ਨੂੰ ਛੱਡ ਕੇ ਹਰ ਜਿਲ੍ਹੇ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 6 ਸਰਕਾਰੀ, 1ਸਹਾਇਤਾ ਪ੍ਰਾਪਤ ਅਤੇ 8 ਨਿਜੀ ਸਮੇਤ ਕੁੱਲ 15 ਪਹਿਲਾਂ ਹੀ ਸੰਚਾਲਿਤ ਹੋ ਚੁੱਕੇ ਹਨ। ਬਾਕੀ ਜਿਲ੍ਹੇ ਵਿਚ ਮੈਡੀਕਲ ਕਾਲਜ ਸ਼ੁਰੂ ਕਰਨ ਦੀ ਪ੍ਰਕ੍ਰਿਆ ਚੱਲ ਰਹੀ ਹੈ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਯੁਗਾਂਡਾ ਸਮੇਤ ਕੁੱਝ ਅਫਰੀਕੀ ਦੇਸ਼ਾਂ ਨੇ ਹਰਿਆਣਾ ਦੇ ਨਾਲ ਸਮਝੌਤਾ ਕਰਨ ਅਤੇ ਆਪਣੇ ਵਿਦਿਆਰਥੀਆਂ ਨੂੰ ਐਮਬੀਬੀਐਸ ਕੋਰਸਾਂ ਦੇ ਲਈ ਹਰਿਆਣਾ ਭੇਜਣ ਵਿਚ ਦਿਲਚਸਪੀ ਵਿਅਕਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਯੁਗਾਂਡਾ ਦੀ ਆਬਾਦੀ ਹਰਿਆਣਾ ਦੇ ਬਰਾਬਰ ਹੈ ਪਰ ਉੱਥੇ ਸਿਰਫ ਦੋ ਮੈਡੀਕਲ ਕਾਲਜ ਹਨ। ਇਸ ਮੌਕੇ ’ਤੇ ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ, ਮੇਅਰ ਪੰਚਕੂਲਾ ਕੁਲਭੂਸ਼ਣ ਗੋਇਲ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਬੀਬੀ ਭਾਰਤੀ, ਮੁੱਖ ਪ੍ਰਸਾਸ਼ਕ ਐਚਐਸਵੀਪੀ ਟੀਐਲ ਸਤਅਪ੍ਰਕਾਸ਼, ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
Share the post "ਮੁੱਖ ਮੰਤਰੀ ਨੇ ਪੰਚਕੂਲਾ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਰੱਖਿਆ ਨੀਂਹ ਪੱਥਰ"