Punjabi Khabarsaar
ਪੰਜਾਬ

ਸਰਪੰਚੀ ਦੇ ਰੰਗ, ਇਸ ਵਾਰ ਜਵਾਨੀ ਦੇ ਸੰਗ, ਚੋਣ ਨਤੀਜਿਆਂ ’ਚ ਨੌਜਵਾਨਾਂ ਨੇ ਵੱਡੀਆਂ ਮੱਲਾਂ ਮਾਰੀਆਂ

ਚੰਡੀਗੜ, 16 ਅਕਤੂਬਰ: ਲੋਕਤੰਤਰ ਦੀ ਸਭ ਤੋਂ ਹੇਠਲੀ ਪੌੜੀ ਤੇ ਪਿੰਡਾਂ ਦੀ ‘ਸਰਕਾਰ’ ਮੰਨੀਆਂ ਜਾਂਦੀਆਂ ਪੰਚਾਇਤ ਚੋਣਾਂ ਦੇ ਦੇਰ ਰਾਤ ਸਾਹਮਣੇ ਆਏ ਨਤੀਜਿਆਂ ਵਿਚ ਪੰਜਾਬ ਦੇ ਦਰਜ਼ਨਾਂ ਪਿੰਡਾਂ ਵਿਚ ਨੌਜਵਾਨਾਂ ਨੇ ਪ੍ਰੋੜ ਸਿਆਸਤਦਾਨਾਂ ਦੀ ‘ਢੂਹੀ’ ਲਗਵਾ ਦਿੱਤੀ ਹੈ। ਇੰਨ੍ਹਾਂ ਪਿੰਡਾਂ ਵਿਚ ਵੋਟਰਾਂ ਨੇ ਨਵੇਂ ਪੋਸ਼ ਨੂੰ ਅੱਗੇ ਲਿਆਂਦਾ ਹੈ, ਜਿੰਨ੍ਹਾਂ ਦੇ ਜੋਸ਼ ਨੇ ਉਨ੍ਹਾਂ ਨੂੰ ਜਿੱਤ ਦਿਵਾਊਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਰੂਪਾ ਖ਼ੁਰਦ ਦੀ ਸ਼ਗਨਪ੍ਰੀਤ ਕੌਰ ਮਹਿਜ਼ 26 ਸਾਲ ਦੀ ਉਮਰ ਵਿਚ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਚੁਣੀ ਗਈ ਹੈ। ਬੀਐਸਸੀ, ਐਮਐਸਸੀ ਤੇ ਬੀਐਡ ਦੀ ਉੱਚ ਪੜਾਈ ਕਰਨਵਾਲੀ ਸਗਨਪ੍ਰੀਤ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ, ਜਿਸਨੇ ਹੁਣ ਆਪਣੇ ਪਿੰਡ ਦੀ ਤਕਦੀਰ ਬਦਲਣ ਦੀ ਠਾਣੀ ਹੈ।

ਇਹ ਵੀ ਪੜ੍ਹੋ:ਮੂਸੇ ਪਿੰਡ ਦੇ ਲੋਕਾਂ ਨੇ ਮਰਹੂਮ ਗਾਇਕ ਦੇ ਪ੍ਰਵਾਰ ਦੀ ਨਹੀਂ ਮੰਨੀ ਅਪੀਲ, ਵਿਰੋਧੀ ਉਮੀਦਵਾਰ ਰਿਹਾ ਜੇਤੂ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਾਹਲੜੀ ਦਾ ਗੁਰਵੀਰ ਸਿੰਘ ਵੀ ਉਹ ਨੌਜਵਾਨ ਹੈ, ਜਿਸਨੇ ਚੜ੍ਹਦੀ ਜਵਾਨੀ ਵਿਚ ਪਿੰਡ ਦੀ ਸਰਪੰਚੀ ਤੋਂ ਸਿਆਸਤ ਵਿਚ ਪੈਰ ਰੱਖਿਆ ਹੈ। ਸੰਗਰੂਰ ਜ਼ਿਲ੍ਹੇ ਦੀ ਨਵਰੀਤ ਕੌਰ ਮਹਿਜ਼ 21 ਸਾਲਾਂ ਦੀ ਹੈ, ਜਿਸਨੂੰ ਪਿੰਡ ਨੇ ਸਰਪੰਚ ਚੁਣ ਲਿਆ ਹੈ। ਨਵਰੀਤ ਕੌਰ ਦੀ ਜਿੱਤ ਵੀ ਇਕਪਾਸੜ ਜਿੱਤ ਹੈ। ਪਿੰਡ ਦੀਆਂ 415 ਵੋਟਾਂ ਵਿਚੋਂ 353 ਨਵਰੀਤ ਦੇ ਹਿੱਸੇ ਆਈਆਂ ਹਨ ਤੇ ਵਿਰੋਧੀ ਰੁਪਿੰਦਰ ਕੌਰ ਨੂੰ ਸਿਰਫ਼ 54 ਵੋਟਾਂ ਨਾਲ ਸਬਰ ਕਰਨਾ ਪਿਆ। ਫ਼ਿਰੋਜਪੁਰ ਜ਼ਿਲ੍ਹੇ ਦੇ ਪਿੰਡ ਮਧਰੇ ਦਾ ਰਵਿੰਦਰਪਾਲ ਉਰਫ਼ ਰਵੀ ਭਲਵਾਨ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਕਿ ਉਹ ਜੇਲ੍ਹ ਦੇ ਅੰਦਰੋਂ ਹੀ ਬੈਠਾ ਸਰਪੰਚੀ ਦੀ ਚੋਣ ਜਿੱਤ ਗਿਆ। ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਦਾ ਪਿੰਡ ਚੂੜੀਆ, ਜਿੱਥੋਂ ਦੇ ਆਮ ਘਰ ਦੇ ਅਰੁਣ ਨਾਂ ਦੇ ਨੌਜਵਾਨ ਨੇ ਘਾਮ ਸਿਆਸਤਦਾਨਾਂ ਨੂੰ ਚਿੱਤ ਕਰਕੇ ਰੱਖ ਦਿੱਤਾ।

ਇਹ ਵੀ ਪੜ੍ਹੋ:ਪੰਜਾਬ ਦੇ ਕੈਬਨਿਟ ਮੰਤਰੀ ਦੀ ‘ਪਤਨੀ’ ਨੇ ਜਿੱਤੀ ਸਰਪੰਚੀ ਦੀ ਚੋਣ

ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਦੀ ਸਤਵੀਰ ਕੌਰ ਸਿੱਧੂ ਵੀ ਸਰਪੰਚੀ ਦੀ ਚੋਣ ਜਿੱਤਣ ਵਿਚ ਸਫ਼ਲ ਰਹੀ ਹੈ। ਉਹ ਆਮ ਆਦਮੀ ਪਾਰਟੀ ਦੇ ਰਾਹੀਂ ਸਿਆਸਤ ਵਿਚ ਆਈ ਸੀ ਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਵੀ ਰਹੀ ਹੈ। ਫ਼ਿਰੋਜਪੁਰ ਦੇ ਜੀਰਾ ਵਿਧਾਨ ਸਭਾ ਹਲਕੇ ਦੇ ਪਿੰਡ ਬਸਤੀ ਬੂਟਾ ਵਾਲੀ ਪਿੰਡ ਦੀ ਮਹਿਜ਼ 23 ਸਾਲਾਂ ਦੀ ਰਾਜਵੀਰ ਕੌਰ ਵੀ ਸਰਪੰਚੀ ਦੀ ਚੋਣ ਜਿੱਤੀ ਹੈ। ਉਸਦੇ ਪਿਤਾ ਰੰਗ ਦਾ ਕੰਮ ਕਰਦੇ ਹਨ ਤੇ ਅਚਾਨਕ ਪਿੰਡ ਦੇ ਵਿਕਾਸ ਲਈ ਅੱਗੇ ਆਈ ਰਾਜਵੀਰ ਕੌਰ ਨੇ ਵੱਡੀ ਜਿੱਤ ਪ੍ਰਾਪਤ ਕਰਕੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ। ਰਾਜਵੀਰ ਕੌਰ ਬੀਕਾਮ ਤੇ ਬੀਐਡ ਹੈ ਤੇ ਹੁਣ ਵੀ ਉਸਨੇ ਅੱਗੇ ਪੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਪਿੰਡੀ ਬਲੋਚਾਂ ਨੇ ਵੀ ਪੜ੍ਹੇ ਲਿਖੇ ਨੌਜਵਾਨ ਨੂੰ ਸਰਪੰਚ ਚੁਣਿਆ ਹੈ। ਵਰਿੰਦਰਦੀਪ ਸਿੰਘ ਬਰਾੜ ਨਾਂ ਦੇ ਇਸ ਨੈੌਜਵਾਨ ਨੇ ਬੀਟੈਕ ਕੀਤੀ ਹੋਈ ਹੈ ਤੇ ਉਹ ਸਵਾ ਦੋ ਵੋਟਾਂ ਨਾਲ ਜਿੱਤਣ ਵਿਚ ਸਫ਼ਲ ਰਿਹਾ।

 

Related posts

ਪੰਜਾਬ ਦੇ ਵਿੱਚ ਚੋਣ ਪ੍ਰਚਾਰ ਨੂੰ ਸਿਖਰਾਂ ‘ਤੇ ਪਹੁੰਚਾਉਣਗੇ ਕੇਂਦਰੀ ਆਗੂ

punjabusernewssite

ਜਮਾਬੰਦੀਆਂ ਵਿਚ ਸਰਕਾਰੀ ਜਮੀਨਾਂ ਦੀ ਮਲਕੀਅਤ ਹਰਿਆਣਾ ਸਰਕਾਰ ਦੇ ਨਾਂਅ ਦਰਸ਼ਾਈ ਜਾਵੇ – ਵਧੀਕ ਮੁੱਖ ਸਕੱਤਰ

punjabusernewssite

ਬਦਲਿਆਂ ਨਿਜ਼ਾਮ: ਚੰਨੀ ਵਲੋਂ ਹਫ਼ਤੇ ’ਚ ਦੋ ਦਿਨ ਵਿਧਾਇਕਾਂ ਤੇ ਹਲਕਾ ਇੰਚਾਰਜ਼ ਲਈ ਰਾਖਵੇਂ

punjabusernewssite