Punjabi Khabarsaar
ਅਮ੍ਰਿਤਸਰ

ਕਾਂਗਰਸ ਹਾਈ ਕਮਾਂਡ ਵੱਲੋਂ ਹੁਣ ਨਵਜੋਤ ਸਿੱਧੂ ਦੇ ਖੰਭ ਕੁਤਰਨ ਦੀ ਤਿਆਰੀ!

ਅੰਮ੍ਰਿਤਸਰ, 8 ਜੂਨ: ਹਾਲ ਵਿਚ ਹੀ ਹੋਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਸੂਬੇ ਦੇ ਸਿਆਸੀ ਦ੍ਰਿਸ਼ ਤੋਂ ਗਾਇਬ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੁਣ ਪਾਰਟੀ ਹਾਈਕਮਾਂਡ ਨੇ ਸਿਆਸੀ ਖੰਭ ਕੁਤਰਨ ਦੀ ਤਿਆਰੀ ਕਰ ਲਈ ਹੈ। ਇਸੇ ਲੜੀ ਤਹਿਤ ਸਿੱਧੂ ਪਰਿਵਾਰ ਦੇ ਲੰਬੇ ਸਮੇਂ ਤੋਂ ਸਿਆਸੀ ਘਰ ਮੰਨੇ ਜਾਂਦੇ ਅੰਮ੍ਰਿਤਸਰ ਪੂਰਬੀ ਹਲਕੇ ਨੂੰ ਹੁਣ ਉਹਨਾਂ ਤੋਂ ਵਾਪਸ ਲੈ ਲਿਆ ਹੈ। ਇਸ ਸਬੰਧ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਤਹਿਤ ਪਿਛਲੇ ਸਮੇਂ ਦੌਰਾਨ ਜਾਰੀ ਹੋਈ ਇੱਕ ਚਿੱਠੀ ਦੇ ਰਾਹੀਂ ਇਹ ਹਲਕਾ ਹੁਣ ਖਡੂਰ ਸਾਹਿਬ ਹਲਕੇ ਦੇ ਸਾਬਕਾ ਐਮਪੀ ਜਸਬੀਰ ਸਿੰਘ ਡਿੰਪਾ ਨੂੰ ਸੌਂਪ ਦਿੱਤਾ ਹੈ।

”ਰਾਮੋਜੀ ਫ਼ਿਲਮ ਸਿਟੀ” ਦੇ ਸੰਸਥਾਪਕ ਰਾਮੋਜੀ ਰਾਓ ਦਾ ਹੋਇਆ ਦਿਹਾਂਤ, ਸਿਆਸੀ ਆਗੂਆਂ ਨੇ ਜਤਾਇਆ ਸੋਗ

ਜ਼ਿਕਰਯੋਗ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਲੜੀਆਂ ਸਨ। ਇਸ ਤੋਂ ਇਲਾਵਾ ਉਹ ਇਥੋਂ ਪਹਿਲਾਂ ਵੀ ਵਿਧਾਇਕ ਦੇ ਤੌਰ ‘ਤੇ ਜਿੱਤ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਕੈਬਨਿਟ ਮੰਤਰੀ ਵੀ ਰਹੇ ਹਨ। ਇਸੇ ਹਲਕੇ ਤੋਂ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਵੀ 2012 ਵਿੱਚ ਚੋਣ ਲੜ ਕੇ ਅਕਾਲੀ ਭਾਜਪਾ ਸਰਕਾਰ ਦੌਰਾਨ ਮੁੱਖ ਪਾਰਲੀਮਾਨੀ ਸਕੱਤਰ ਰਹਿ ਚੁੱਕੀ ਹੈ। ਡਾਕਟਰ ਸਿੱਧੂ ਪਿਛਲੇ ਕੁਝ ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ । ਇਸ ਦੌਰਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਣੇ ਧੜੇ ਨੂੰ ਲੈ ਕੇ ਅਲੱਗ ਤੋਂ ਸਿਆਸੀ ਰੈਲੀਆਂ ਕਰਨ ਦੇ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਲੀਡਰਸ਼ਿਪ ਨਾਲ ਮਨ ਮੁਟਾਵ ਚੱਲ ਰਿਹਾ ਹੈ। ਜਿਸ ਕਾਰਨ ਨਵਜੋਤ ਸਿੰਘ ਸਿੱਧੂ ਸਹਿਤ ਉਹਨਾਂ ਦੇ ਪੂਰੇ ਧੜੇ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਤੇ ਵੀ ਕੋਈ ਸਰਗਰਮੀ ਨਹੀਂ ਦਿਖਾਈ।

ਅੰਮ੍ਰਿਤਪਾਲ ਨੂੰ ਡਿਬੜੂਗੜ੍ਹ ਨੂੰ ਮਿਲਣ ਪਹੁੰਚਿਆ ਪਰਿਵਾਰ, ਪਤਨੀ ਕਿਰਨਦੀਪ ਦੇ ਪਰਸ ‘ਤੇ ਲੱਗੇ ਛੱਲੇ ਨੇ ਖਿੱਚਿਆ ਧਿਆਨ

ਸਿਆਸੀ ਹਲਕਿਆਂ ਦੇ ਵਿੱਚ ਚੱਲ ਰਹੀ ਚਰਚਾ ਮੁਤਾਬਕ ਹੁਣ ਕਾਂਗਰਸ ਲੀਡਰਸ਼ਿਪ ਸਿੱਧੂ ਧੜੇ ਨੂੰ ਦਰਕਿਨਾਰ ਕਰਨ ਲਈ ਲਗਭਗ ਸਹਿਮਤ ਹੈ। ਇਸੇ ਕੜੀ ਤਹਿਤ ਕੁਝ ਦਿਨ ਪਹਿਲਾਂ ਸਿੱਧੂ ਧੜੇ ਦੇ ਹੀ ਮੰਨੇ ਜਾਂਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਜਦੋਂਕਿ ਚੋਣਾਂ ਤੋਂ ਪਹਿਲਾਂ ਰੈਲੀਆਂ ਕਰਨ ਨੂੰ ਲੈ ਕੇ ਸਿੱਧੂ ਧੜੇ ਦੇ ਕੁਝ ਆਗੂ ਪਹਿਲਾਂ ਹੀ ਕਾਂਗਰਸ ਪਾਰਟੀ ਵੱਲੋਂ ਕੱਢੇ ਜਾ ਚੁੱਕੇ ਹਨ। ਜਿਸਦੇ ਚਲਦੇ ਸਿੱਧੂ ਧੜੇ ਦੀਆਂ ਕਾਂਗਰਸ ਦੇ ਨਾਲ ਦੂਰੀਆਂ ਹੋਰ ਵਧ ਸਕਦੀਆਂ ਹਨ।

Related posts

ਰਾਜੋਆਣਾ ਵੱਲੋਂ ਐਲਾਨੇ ਭੁੱਖ ਹੜਤਾਲ ਫੈਸਲੇ ਨੂੰ ਲੈ ਕੇ SGPC ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਅੱਜ

punjabusernewssite

ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਅਤੇ ਅੰਤਰ-ਰਾਜੀ ਹਥਿਆਰਾਂ ਦੀ ਤਸਕਰੀ ਦੇ ਕਾਰਟੇਲ ਦਾ ਪਰਦਾਫਾਸ਼

punjabusernewssite

ਇੰਡੋਨੇਸ਼ੀਆ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੇ ਮੁੱਦੇ ਉਤੇ ਧਾਲੀਵਾਲ ਵਿਦੇਸ਼ ਸਕੱਤਰ ਨੂੰ ਮਿਲੇ

punjabusernewssite