ਐਸਜੀਪੀਸੀ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ’ਚ ਚੌਥੀ ਵਾਰ ਵਾਧਾ

Date:

spot_img

ਹੁਣ 16 ਸਤੰਬਰ ਤੱਕ ਬਣਾਈ ਜਾ ਸਕਦੀ ਹੈ ਵੋਟ
ਚੰਡੀਗੜ੍ਹ, 3 ਅਗਸਤ : ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਵਾਸਤੇ ਵੋਟਰਾਂ ਦੀ ਰਜਿਸਟਰੇਸ਼ਨ ਲਈ ਆਖਰੀ ਮਿਤੀ 31 ਜੁਲਾਈ 2024 ਵਧਾ ਕੇ 16 ਸਤੰਬਰ 2024 ਕਰ ਦਿੱਤੀ ਗਈ ਹੈ। ਇਹ ਵਾਧਾ ਚੌਥੀ ਵਾਰ ਕੀਤਾ ਗਿਆ ਹੈ। ਅੰਕੜਿਆਂ ਮੁਤਾਬਕ 31 ਜੁਲਾਈ ਤੱਕ ਸਿਰਫ਼ 28 ਲੱਖ ਦੇ ਕਰੀਬ ਵੋਟਾਂ ਬਣੀਆਂ ਸਨ ਜਦੋਂਕਿ ਇਸਤੋਂ ਪਹਿਲਾਂ ਹੋਈਆਂ ਚੋਣਾਂ ਵਿਚ 52 ਲੱਖ ਵੋਟਰ ਸਨ। ਗੁਰਦੂਆਰਾ ਚੋਣ ਕਮਿਸ਼ਨ ਦੁਆਰਾ ਜਾਰੀ ਹੁਕਮਾਂ ਤੋਂ ਬਾਅਦ ਹੁਣ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾਂ 17 ਸਤੰਬਰ 2024 ਤੋਂ 8 ਅਕਤੂਬਰ 2024 ਤੱਕ ਕਰਵਾਈ ਜਾਵੇਗੀ।

ਹਰਿਆਣਾ ਸਰਕਾਰ ਨੇ ਸੂਬੇ ਵਿਚ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਕਰਵਾਉਣ ਦਾ ਕੀਤਾ ਐਲਾਨ

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਦੁਆਰਾ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ 9 ਅਕਤੂਬਰ 2024 ਨੂੰ, ਦਾਅਵਿਆਂ ਤੇ ਇਤਰਾਜਾਂ ਦੀ ਆਖਰੀ ਮਿਤੀ 29 ਅਕਤੂਬਰ 2024, ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਆਖਰੀ ਮਿਤੀ ਅਤੇ ਸਿੱਖ ਗੁਰੂਦੁਆਰਾ ਬੋਰਡ ਚੋਣ ਨਿਯਮ 1959 ਦੇ ਨਿਯਮ 10 (3) ਦੇ ਅਧੀਨ ਡੀਸੀ ਨੂੰ ਸੰਸ਼ੋਧਿਤ ਅਥਾਰਟੀ ਦੁਆਰਾ ਫੈਸਲਿਆਂ ਦਾ ਸੰਚਾਰ 8 ਨਵੰਬਰ 2024 ਅਤੇ ਵੋਟਰ ਸੂਚੀਆਂ ਦੀ ਫਾਇਨਲ ਪ੍ਰਕਾਸ਼ਨਾਂ 26 ਨਵੰਬਰ 2024 ਨੂੰ ਹੋਵੇਗੀ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...