ਬਠਿੰਡਾ, 26 ਮਈ:ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਇਕਾਈ ਬਠਿੰਡਾ ਵੱਲੋਂ ਅੱਜ ਅਪਣੀਆਂ ਮੰਗਾਂ ਸਬੰਧੀ ਹਰਸਿਮਰਤ ਕੌਰ ਬਾਦਲ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਪਹਿਲੀ ਮੰਗ ਐਨ.ਪੀ.ਐਸ ਸਕੀਮ ਨੂੰ ਬੰਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਹੈ। ਦੂਸਰੀ ਮੰਗ 37 ਤਰ੍ਹਾਂ ਦੇ ਕੱਟੇ ਗਏ ਭਂਤਿਆਂ ਨੂੰ ਬਹਾਲ ਕਰਨਾ, ਛੇਵੇਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਨੂੰ ਦੂਰ ਕਰਕੇ ਲਾਗੂ ਕਰਨਾ ਸਟੈਨੋ ਗਰਾਫਰ ਦੀ ਭਰਤੀ ਲਈ ਰੱਖੇ ਗਏ ਟੈਸਟ ਨੂੰ ਰੱਦ ਕਰਨਾ ਮੁੱਖ ਮੰਗਾਂ ਹੈ।
ਜਮਹੂਰੀ ਅਧਿਕਾਰ ਸਭਾ ਨੇ ਲੋਕ ਸਭਾ ਉਮੀਦਵਾਰਾਂ ਤੋਂ ਪੁੱਛੇ ਸਵਾਲ
ਸ਼੍ਰੀਮਤੀ ਬਾਦਲ ਨੇ ਵਿਸ਼ਵਾਸ ਦਵਾਇਆ ਕਿ ਸੈਂਟਰ ਸਰਕਾਰ ਨਾਲ ਗੱਲ ਕਰਕੇ ਪੁਰਾਣੀ ਪੈਨਸ਼ਨ ਬਹਾਰ ਕਰਾਉਣ ਲਈ ਪੁਰਜੋਰ ਕੋਸ਼ਿਸ਼ ਕਰਾਂਗੇ। ਇਸ ਸਮੇਂ ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਕਿਰਨਾ ਖਾਨ, ਜ਼ਿਲ੍ਹਾ ਪ੍ਰੈੱਸ ਸਕੱਤਰ ਹਰਮੀਤ ਸਿੰਘ ਬਾਜਾਖਾਨਾ, ਜਿਲਾ ਪ੍ਰਧਾਨ ਇਕਬਾਲ ਸਿੰਘ ਮਾਨ, ਅਧਿਆਪਕ ਜਸਵੀਰ ਕੌਰ ਹਾਜ਼ਰ ਸਨ।
Share the post "ਸੀ.ਪੀ.ਐਫ ਕਰਮਚਾਰੀ ਯੂਨੀਅਨ ਨੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ"