ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ ਬਠਿੰਡਾ ਦੇ ਵਕੀਲਾਂ ਵਲੋਂ ਸਮਾਗਮ ਆਯੋਜਿਤ

Date:

spot_img

ਬਠਿੰਡਾ, 22 ਜਨਵਰੀ : ਅਯੁੱਧਿਆ ਧਾਮ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਪਵਿੱਤਰ ਸਮਾਗਮ ਮੌਕੇ ਅੱਜ ਬਠਿਡਾ ਦੀ ਬਾਰ ਐਸੋਸੀਏਸ਼ਨ ਵਲੋਂ ਇੱਕ ਵਿਸੇਸ ਸਮਾਗਮ ਕੀਤਾ ਗਿਆ। ਇਸ ਦੌਰਾਨ ਆਯੋਜਿਤ ਵਿਸ਼ੇਸ਼ ਪੂਜਾ ’ਚ ਵੀ ਕੀਤੀ ਗਈ ਤੇ ਇਸ ਮੌਕੇ ਗਰਮ ਚਾਹ ਤੇ ਪਕੋੜਿਆ ਦਾ ਲੰਗਰ ਵੀ ਲਗਾਇਆ ਗਿਆ। ਸਮਾਗਮ ਵਿਚ ਬਾਰ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਤੇ ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਵਿਸੇਸ ਤੌਰ ’ਤੇ ਪੁੱਜੇ।

ਅਯੁੱਧਿਆ ‘ਚ ਰਾਮਲੱਲਾ ਆਪਣੇ ਸਿਹਾਸਣ ‘ਤੇ ਵਿਰਾਜੇ, PM ਮੋਦੀ ਨੇ ਕੀਤੀ ਪੂਜਾ

ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਲਈ ਇਹ ਬੜੇ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਸਾਡੇ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ’ਪ੍ਰਾਣ ਪ੍ਰਤਿਸ਼ਠਾ’ ਅਯੁੱਧਿਆ ਧਾਮ ਸਥਿਤ ਭਗਵਾਨ ਰਾਮ ਦੇ ਮੰਦਰ ’ਚ ਸੰਪੂਰਨ ਹੋਈ ਹੈ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਪਿਆਰ, ਦਇਆ ਅਤੇ ਅਨੇਕਤਾ ਵਿੱਚ ਏਕਤਾ ਦੇ ਪ੍ਰਤੀਕ ਹਨ। ਇਸ ਮੌਕੇ ਪ੍ਰਧਾਨ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੇ ਸਮੂਹ ਵਕੀਲ ਭਾਈਚਾਰੇ ਨੂੰ ਵਧਾਈ ਦਿੱਤੀ।

ਐਡਵੋਕੇਟ ਧੰਨਾ ਦੇ ਮੁੱਖ ਸੂਚਨਾ ਕਮਿਸ਼ਨਰ ਬਣਨ ’ਤੇ ਰਾਮਪੁਰਾ ਦੇ ਵਕੀਲਾਂ ਨੇ ਵੰਡੇ ਲੱਡੂ

ਇਸ ਮੌਕੇ ਬਾਰ ਦੇ ਅਹੁੱਦੇਦਾਰ ਸਕੱਤਰ ਗੁਰਿੰਦਰ ਸਿੰਘ ਸਿੱਧੂ, ਰਮਨ ਸਿੱਧੂ ਮੀਤ ਪ੍ਰਧਾਨ ਮੀਨੂੰ ਬੇਗਮ ਕੈਸ਼ੀਅਰ, ਗਗਨਦੀਪ ਸਿੰਘ ਜੋਨੀ ਜੁਆਇੰਟ ਸਕੱਤਰ ਤੋਂ ਇਲਾਵਾ ਵਰਿੰਦਰ ਕੁਮਾਰ ਸ਼ਰਮਾ ਸਾਬਕਾ ਪ੍ਰਧਾਨ, ਸੁਨੀਲ ਤ੍ਰਿਪਾਠੀ ਸਾਬਕਾ ਸਕੱਤਰ ਅਮਿਤ ਕੁਮਾਰ ਅਨੇਜਾ ਸਾਬਕਾ ਮੀਤ ਪ੍ਰਧਾਨ, ਔਡਵੋਕੇਟ ਜੈਦੀਪ ਨਈਅਰ, ਅਸ਼ੋਕ ਗੁਪਤਾ, ਗਣੇਸ਼ ਦੱਤ ਸ਼ਰਮਾ, ਰਾਜਵੀਰ ਸ਼ਰਮਾ, ਰੋਹਿਤ ਖੱਟੜ, ਮੋਹਿਤ ਗਿੱਦੜਵਾਹਾ, ਕੌਂਸਲਰ ਸੁਖਦੀਪ ਸਿੰਘ , ਸੁਰਿੰਦਰ ਕੁਮਾਰ ਮੌੜ, ਸੂਰੀਆ ਕਾਂਤ ਸਿੰਗਲਾ, ਸੁਖਦਰਸ਼ਨ ਸ਼ਰਮਾ ਅਤੇ ਰਾਜੇਸ਼ ਸ਼ਰਮਾ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 74 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

चुटकुलों से सरकार नहीं, सिनेमा हॉल चल सकते हैं: नायब सिंह सैनी

👉हरियाणा के मुख्यमंत्री ने धूरी की ऐतिहासिक धरती से...