Wednesday, May 6, 2026
spot_img
spot_img

ਭੁੱਚੋ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਨੇ ਖੋਲ੍ਹਿਆ ਗੋਨਿਆਣਾ ਮੰਡੀ ਵਿਖੇ ਦਫ਼ਤਰ, ਲੋਕਾਂ ਨੇ ਦੱਤਾ ਭਰਵਾਂ ਹੁੰਗਾਰਾ

Date:

spot_img

ਸੁਖਜਿੰਦਰ ਮਾਨ
ਗੋਨਿਆਣਾ ਮੰਡੀ 4 ਫ਼ਰਵਰੀ: ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਅੱਜ ਚੋਣ ਮੁਹਿੰਮ ਨੂੰ ਭਖਾ ਰੂਪ ਦਿੰਦੇ ਹੋਏ ਗੋਨਿਆਣਾ ਮੰਡੀ ਵਿਖੇ ਆਪਣਾ ਦਫ਼ਤਰ ਖੋਲ੍ਹਿਆ ਗਿਆ। ਇਸ ਮੌਕੇ ਭਾਜਪਾ ਦੀ ਲੀਡਰਸ਼ਿਪ ਵਰਕਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਤੇ ਵਪਾਰੀ ਹਾਜ਼ਰ ਸਨ, ਜਿਨ੍ਹਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਉਮੀਦਵਾਰ ਨੂੰ ਡਟ ਕੇ ਸਮਰਥਨ ਦੇਣ ਦਾ ਵਿਸ਼ਵਾਸ ਦਿਵਾਇਆ। ਇੰਜਨੀਅਰ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਖੁਸ਼ਹਾਲ ਪੰਜਾਬ ਬਣਾਉਣ ਲਈ ਭਾਜਪਾ ਦੀ ਸਰਕਾਰ ਸਮੇਂ ਦੀ ਲੋੜ ਹੈ, ਕਿਉਂਕਿ ਜਿੰਨੀਆਂ ਵੀ ਸਰਕਾਰਾਂ ਪੰਜਾਬ ਵਿੱਚ ਬਣੀਆਂ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਸਹੀ ਤਰੀਕੇ ਨਾਲ ਨਹੀਂ ਕੀਤੀ, ਅੱਜ ਦੇਸ਼ ਦੀ ਮੋਦੀ ਸਰਕਾਰ ਨੇ ਜਿੱਥੇ ਦੇਸ਼ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਉੱਥੇ ਹੀ ਪੰਜਾਬ ਨੂੰ ਵੀ ਹਰ ਸਹੂਲਤ ਮੁਹੱਈਆ ਕਰਵਾਉਣ ਦੇ ਯਤਨ ਹੋਏ ਪਰ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦਾ ਲਾਭ ਸਹੀ ਤਰੀਕੇ ਨਾਲ ਲੋਕਾਂ ਨੂੰ ਨਹੀਂ ਦਿੱਤਾ । ਉਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਲਈ ਵੋਟ ਦੀ ਮੰਗ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਇਸ ਇਲਾਕੇ ਨੂੰ ਇੰਡਸਟੀ ,ਨਵੇਂ ਸਕੂਲ, ਕਾਲਜ, ਸਟੇਡੀਅਮ ਬਣਾ ਕੇ ਨੁਹਾਰ ਬਦਲੀ ਜਾਵੇਗੀ ਤੇ ਹਰ ਸਹੂਲਤ ਮਿਲਣੀ ਯਕੀਨੀ ਬਣਾਈ ਜਾਵੇਗੀ ।

Share post:

spot_img

Popular

More like this
Related

Jalandher News : ਅੰਮ੍ਰਿਤਸਰ ‘ਚ ਧਮਾਕਾ, ਕੰਬਿਆ ਆਰਮੀ ਕੈਂਪ

Jalandher News : ਜਲੰਧਰ ਦੇ ਬੀਐੱਸਐੱਫ ਚੌਕ ‘ਚ ਹੋਏ...

Canada News : 33,000 ਆਰਜ਼ੀ ਕਾਮਿਆਂ ਨੂੰ ਮਿਲੇਗੀ PR

Canada News : ਕੈਨੇਡਾ ਸਰਕਾਰ ਵੱਲੋਂ ਲਗਭਗ 33 ਹਜ਼ਾਰ...

ਵਰਦੀ ਦੀ ਆੜ ‘ਚ ‘ਗੁੰਡਾਗਰਦੀ’ ਕਰਨ ਵਾਲਾ SHO ਬੁਰਾ ਫ਼ਸਿਆ, ਹੋਇਆ ਪਰਚਾ ਦਰਜ਼, ਜਾਣੋ ਮਾਮਲਾ

Amritsar News: ਪੈਸਿਆਂ ਦੇ ਵਿਵਾਦ 'ਚ ਕਾਨੂੰਨ ਨੂੰ ਹੱਥ...