ਮੁੱਖ ਮੰਤਰੀ ਨਾਲ ਜਰਮਨੀ ਦੇ ਵਫਦ ਨੇ ਕੀਤੀ ਮੁਲਾਕਾਤ, ਵੱਖ-ਵੱਖ ਖੇਤਰਾਂ ਵਿਚ ਇਕੱਠੇ ਕੰਮ ਕਰਨ ’ਤੇ ਹੋਈ ਚਰਚਾ

0
33

ਚੰਡੀਗੜ੍ਹ, 24 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਮੁੱਖ ਮੰਤਰੀ ਨਿਵਾਸ ’ਤੇ ਜਰਮਨੀ ਦੇ ਇਕ ਵਫਦ ਨੇ ਮੁਲਾਕਾਤ ਕੀਤੀ ਅਤੇ ਹਰਿਆਣਾ ਅਤੇ ਜਰਮਨੀ ਦੇ ਵਿਚ ਆਟੋਮੋਟਿਵ, ਫਾਰਮਾਸੂਟੀਕਲ, ਸਿਖਿਆ, ਸਕਿਲ ਡਿਵੇਲਪਮੈਂਟ, ਰਿਸਰਚ ਅਤੇ ਡਿਵੇਲਪਮੈਂਟ, ਕਲਾਈ ਬਦਲਾਅ ਸਮੇਤ ਵੱਖ-ਵੱਖ ਖੇਤਰਾਂ ਦੇ ਇਕੱਠੇ ਕੰਮ ਕਰਨ ਦੀ ਸੰਭਾਵਨਾਵਾਂ ’ਤੇ ਚਰਚਾ ਕੀਤੀ।ਜਰਮਨੀ ਦੇ ਵਫਦ ਵਿਚ ਜਰਮਨੀ ਦੇ ਕੇਲਸਟਰਬਾਕ ਦੇ ਮੇਅਰ ਮੈਨਫਰੇਡ ਓਕੇਲ, ਰਸੇਲਹਮ ਦੇ ਮੇਅਰ ਪੈਟ੍ਰਿਕ ਬਗਹਾਰਟ, ਰੌਨਹੇਮ ਦੇ ਮੇਅਰ ਡੇਵਿਡ ਰੇਂਡੇਲ ਅਤੇ ਫ੍ਰੈਕਫਰਟ ਦੇ ਸਾਂਸਦ ਰਾਹੁਲ ਕੁਮਾਰ ਵਰਗੇ ਪ੍ਰਮੁੱਖ ਵਿਅਕਤੀ ਸ਼ਾਮਿਲ ਸਨ। ਮੁੱਖ ਮੰਤਰੀ ਨੇ ਜਰਮਨੀ ਦੇ ਵਫਦ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਹਰਿਆਣਾ ਇਕ ਮੋਹਰੀ ਸੂਬਾ ਹੈ ਅਤੇ ਆਬਾਦੀ ਵਿਚ ਛੋਟਾ ਹੁੰਦੇ ਹੋਏ ਵੀ ਵੱਖ-ਵੱਖ ਖੇਤਰਾਂ ਵਿਚ ਤੇਜੀ ਨਾਲ ਵਿਕਾਸ ਦੇ ਰਾਹ ’ਤੇ ਵਧਿਆ ਹੈ। ਸੂਬਾ ਸਰਕਾਰ ਸੂਬੇ ਦੇ ਨੌਜੁਆਨਾਂ ਲਈ ਰੁਜਗਾਰ ਦੇ ਮੌਕੇ ਪੈਦਾ ਕਰਨ ਲਈ ਨਿਵੇਸ਼ਕਾਂ ਨੂੰ ਖਿੱਚ ਰਹੀ ਹੈ।

ਇਹ ਵੀ ਪੜ੍ਹੋ:BIG NEWS :ਪੰਜਾਬ ਦੀ ਇੱਕ ਮਹਿਲਾ Ex MLA ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗਿਰਫਤਾਰ

ਨਿਵੇਸ਼ਕਾਂ ਨੂੰ ਇਹ ਵੱਖ-ਵੱਖ ਸਹੂਲੀਅਤ ਦਿੱਤੀ ਜਾ ਰਹੀ ਹੈ, ਜੇਕਰ ਜਰਮਨੀ ਵੱਲੋਂ ਸੂਬੇ ਵਿਚ ਨਿਵੇਸ਼ ਕਰਨ ਦੀ ਇੱਛਾ ਜਤਾਈ ਗਈ ਤਾਂ ਸੂਬਾ ਸਰਕਾਰ ਹਰ ਸੰਭਵ ਸਹੂਲਤਾਂ ਉਪਲਬਧ ਕਰਵਾਉਣ ਦਾ ਯਤਨ ਕਰੇਗੀ।ਮੁੱਖ ਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਸੂਬਾ ਸਰਕਾਰ ਗੋ ਗਲੋਬਲ ਰਾਹੀਂ ਹਰਿਆਣਾ ਵਿਚ ਬਦਲਾਅ ਲਿਆਉਣ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ। ਇਸ ਵਿਚ ਵਿਦੇਸ਼ੀ ਸਰਕਾਰ ਅਤੇ ਸੰਗਠਨਾਂ ਦੇ ਨਾਲ ਰਣਨੀਤਕ ਸਾਝੇਦਾਰੀ, ਕੌਮਾਂਤਰੀ ਵਪਾਰ ਨੂੰ ਵਧਾਉਣ, ਗਲੋਬਲ ਇਨਵੇਸਟਮੈਂਟ, ਵਿਦੇਸ਼ੀ ਪਲੇਸਮੈਂਟ ਅਤੇ ਪ੍ਰਵਾਸੀ ਲੋਕਾਂ ਨਾਲ ਮਿਲ ਕੇ ਰਾਜ ਨੂੰ ਵਿਕਸਿਤ ਬਣਾਇਆ ਜਾ ਰਿਹਾ ਹੈ। ਨਾਇਬ ਸਿੰਘ ਸੈਨੀ ਨੇ ਸੂਬੇ ਦੀ ਉਪਲਬਧੀਆਂ ਦਾ ਜਿਕਰ ਕਰਦੇ ਹੋਏ ਦਸਿਆ ਕਿ ਹਰਿਆਣਾ ਰਾਜ ਏਕਸਪੋਰਟ ਪ੍ਰੇਪਰੇਡਨੇਸ ਇੰਡੈਕਸ ਵਿਚ ਟੋਪ ਪੋਜੀਸ਼ਨ ’ਤੇ ਹੈ। ਇਸ ਤੋਂ ਲਿਾਵਾ, ਕੰਜਿਯੂਮਰ ਏਕਪੇਂਡੀਚਰ ਐਂਡ ਮਾਡਰਨ ਰਿਟਰਨ ਵਿਚ 26 ਫੀਸਦੀ ਭਾਗੀਦਾਰੀ ਦੇ ਨਾਲ ਪੂਰੇ ਦੇਸ਼ ਵਿਚ ਪਹਿਲੇ ਸਥਾਨ ’ਤੇ ਹੈ। ਇੰਕ੍ਰੀਮੇਂਟਲ ਪਰਫਾਰਮੈਂਸ ਲਈ ਬਣਾਈ ਗਈ ਏਜੂਕੇਸ਼ਨ ਇੰਡੈਕਸ ਵਿਚ ਵੀ ਹਰਿਆਣਾ ਪਹਿਲੇ ਸਥਾਨ ’ਤੇ ਹੈ।

ਇਹ ਵੀ ਪੜ੍ਹੋ:ਪੰਜਾਬ ਦੇ ਉਦਯੋਗਾਂ ਲਈ ਵੀ ਗੁਆਂਢੀ ਪਹਾੜੀ ਸੂਬਿਆਂ ਦੀ ਤਰਜ਼ ’ਤੇ ਰਿਆਇਤਾਂ ਦਿੱਤੀਆਂ ਜਾਣ: ਮੁੱਖ ਮੰਤਰੀ

ਮੁੱਖ ਮੰਤਰੀ ਨੇ ਅੱਗੇ ਦਸਿਆ ਕਿ ਸੂਬਾ ਸਰਕਾਰ ਜਿੱਥੇ ਫਾਰੇਨ ਡਾਇਰੈਕਟ ਇਨਵੇਸਟਮੈਂਟ ਨੂੰ ਪੂਰੀ ਤਰ੍ਹਾ ਨਾਲ ਪ੍ਰਮੋਟ ਕਰ ਰਹੀ ਹੈ ਉੱਥੇ ਖੇਤੀਬਾੜੀ, ਆਟੋਮੋਬਾਇਲ, ਆਈਟੀ ਐਂਡ ਈਐਸਡੀਐਮ, ਟੈਕਸਟਾਇਲ ਐਂਡ ਗਾਰਮੇਂਟਸ, ਫਾਰਮਾਸੂਟੀਕਲ ਐਂਡ ਕੈਮੀਕਲ, ਲਾਜਿਸਟਿਕਸ, ਏਜੂਕੇਸ਼ਸ਼ ਅਤੇ ਬਿਲਡਿੰਗ ਕੰਸਟਕਸ਼ਸ਼ ਮੈਟਰਿਅਲਸ ਦੇ ਖੇਤਰ ਵਿਚ ਸੱਭ ਤੋਂ ਮੋਹਰੀ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਨੇ ਵੀ ਜਰਮਨੀ ਦੇ ਵਫਦ ਨੂੰ ਹਰਿਆਣਾ ਦੀ ਵਿਕਾਸਤਾਮਕ ਗਤੀਵਿਧੀਆਂ ਦੇ ਬਾਰੇ ਵਿਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਦਸਿਆ ਕਿ ਹਰਿਆਣਾ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਨੂੰ ਖੇਤਰ ਦੇ ਤਿੰਨ ਪਾਸਿਓ ਘੇਰੇ ਹੋਏ ਹੈ ਜਿਸ ਦਾ ਸੂਬੇ ਨੁੰ ਵਿਕਾਸ ਦੀ ਰਾਹ ਵਿਚ ਅੱਗੇ ਵੱਧਣ ਵਿਚ ਕਾਫੀ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਕੇਐਮਪੀ ਗਲੋਬਲ ਕੋਰੀਡੋਰ , ਗੁਰੂਗ੍ਰਾਮ ਵਿਚ ਪ੍ਰਸਤਾਵਿਤ ਗਲੋਬਲ ਸਿਟੀ, ਨਾਰਨੌਲ ਵਿਚ ਬਨਣ ਵਾਲੀ ਮਲਟੀ ਮਾਡਲ ਲਾਜਿਸਟਿਕ ਹੱਬ ਵਰਗੇ ਵੱ-ਵੱਖ ਪ੍ਰੋਜੈਕਟਸ ਦੇ ਬਾਰੇ ਵਿਚ ਜਾਣਕਾਰੀ ਦਿੱਤੀ।

 

LEAVE A REPLY

Please enter your comment!
Please enter your name here