ਮਾਂ ਨਾਲ ਸਕੂਲ ਜਾ ਰਹੀ ਕੂੜੀ ਨੂੰ ਟਰੱਕ ਨੇ ਦਰੜਿਆ

Date:

spot_img

ਚੰਡੀਗੜ੍ਹ, 7 ਮਈ: ਚੰਡੀਗੜ੍ਹ ਤੋਂ ਬੇਹਦ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਆਪਣੀ ਮਾਂ ਦੇ ਨਾਲ ਐਕਟੀਵਾ ਤੇ ਬੈਠ ਕੇ ਸਕੂਲ ਜਾ ਰਹੀ ਧੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦਾ ਨਾਂ ਅਨੰਨਿਆ ਦੱਸਿਆ ਜਾ ਰਿਹਾ ਜੋ ਕਿ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਦੀ ਸੀ। ਜਾਣਕਾਰੀ ਮੁਤਾਬਕ ਅਨੰਨਿਆ ਸਵੇਰੇ ਆਪਣੀ ਮਾਂ ਪੁਸ਼ਪਾ ਨਾਲ ਐਕਟੀਵਾ ਤੇ ਸਕੂਲ ਜਾ ਰਹੀ ਸੀ। ਜਦੋਂ ਉਹ ਸਿੰਘਪੁਰਾ ਚੌਕ ਨੇੜੇ ਗੁਲੀਸਤਾਨ ਪੈਲੇਸ ਦੇ ਸਾਹਮਣੇ ਪਹੁੰਚਦੇ ਹਨ ਤਾਂ ਉਹਨਾਂ ਦੀ ਸਕੂਟਰੀ ਮੇਨ ਰੋਡ ਤੋਂ ਸਲਿਪ ਹੋ ਜਾਂਦੀ ਹੈ ਤੇ ਲੜਕੀ ਇੱਕ ਪਾਸੇ ਡਿੱਗ ਜਾਂਦੀ ਹੈ ਤੇ ਉਹਦੇ ਮਾਂ ਦੂਜੇ ਪਾਸੇ ਡਿੱਗ ਜਾਂਦੀ ਹੈ ਜਿਸ ਪਾਸੇ ਲੜਕੀ ਡਿੱਗਦੀ ਹੈ ਉਸ ਪਾਸਿਓਂ ਸਾਹਮਣੇ ਆ ਰਿਹਾ ਟਰੱਕ ਲੜਕੀ ਦੇ ਸਿਰ ਤੇ ਚੜ ਜਾਂਦਾ ਹੈ।

ਆਲ ਇੰਡੀਆ ਕਾਂਗਰਸ ਕਮੇਟੀ ਦੀ ਬੁਲਾਰਾ ਰਾਧਿਕਾ ਖੇੜਾ ‘ਤੇ ਅਦਾਕਾਰ ਸ਼ੇਖਰ ਸੁਮਣ ਭਾਜਪਾ ‘ਚ ਸ਼ਾਮਲ

ਜਿਸ ਕਾਰਨ ਲੜਕੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਲੜਕੀ ਦੇ ਮਾਂ ਦੀ ਹਲਕੀ ਸੱਟਾਂ ਲੱਗਦੀ ਹੈ ਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ। ਮੌਕੇ ਤੇ ਪਹੁੰਚੇ SSF ਟੀਮ ਵੱਲੋਂ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਟਰੱਕ ਨੂੰ ਵੇ ਕਬਜ਼ੇ ‘ਚ ਲੈ ਲਿਆ ਜਾਂਦਾ ਹੈ[ ਹੁਣ ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ‘ਚ ਲੈ ਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related