Big News: ਸਰਕਾਰ ਨੇ ਤਹਿਸੀਲਦਾਰਾਂ ਦੀ ਥਾਂ ਇੰਨਾਂ ਅਫ਼ਸਰਾਂ ਨੂੰ ਦਿੱਤੀਆਂ ਰਜਿਸਟਰੀ ਦੀਆਂ ਪਾਵਰਾਂ

0
837
+1

Chandigarh News: ਸੂਬੇ ਵਿੱਚ ਬੀਤੇ ਕੱਲ੍ਹ ਤੋਂ ਤਹਿਸੀਲਦਾਰਾਂ ਵੱਲੋਂ ਲਈ ਸਮੂਹਕ ਛੁੱਟੀ ਦੇ ਕਾਰਨ ਰਜਿਸਟਰੀਆਂ ਦੇ ਪ੍ਰਭਾਵਿਤ ਹੋ ਰਹੇ ਕੰਮ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਮੂਹ ਪੀਸੀਐਸ ਅਫਸਰਾਂ ਨੂੰ ਰਜਿਸਟਰੀ ਦੀਆਂ ਪਾਵਰਾਂ ਦੇ ਦਿੱਤੀਆਂ ਹਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਨੂੰ ਇਹ ਅਧਿਕਾਰ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਕਾਨੂੰਗੋ ਅਤੇ ਸੀਨੀਅਰ ਸਹਾਇਕਾਂ ਨੂੰ ਰਜਿਸਟਰ ਦੀਆਂ ਪਾਵਰਾਂ ਦੇ ਸਕਦੇ ਹਨ ਬਸ਼ਰਤੇ ਕਿ ਉਹਨਾਂ ਨੇ ਨਾਇਬ ਤਹਿਸੀਲਦਾਰ ਦੀ ਪੋਸਟ ਲਈ ਸਾਰੇ ਵਿਭਾਗੀ ਪੇਪਰ ਪਾਸ ਕੀਤੇ ਹੋਣ।

ਇਹ ਵੀ ਪੜ੍ਹੋ CM Mann ਵੱਲੋਂ ਹੜਤਾਲੀ ਤਹਿਸੀਲਦਾਰਾਂ ਨੂੰ ਚੇਤਾਵਨੀ, ਕਿਹਾ ਛੁੱਟੀ ਤੋਂ ਬਾਅਦ Join ਕਰਵਾਉਣ ਦਾ ਫੈਸਲਾ ਲੋਕ ਕਰਨਗੇ!

ਇਸ ਸਬੰਧ ਵਿੱਚ ਸੂਬੇ ਦੇ ਵਧੀਕ ਮੁੱਖ ਸਕੱਤਰ ਮਾਲ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਇਸ ਪੱਤਰ ਵਿੱਚ ਰਜਿਸਟਰੇਸ਼ਨ ਐਕਟ ਰਜਿਸਟਰੇਸ਼ਨ ਐਕਟ 1908 ਦੇ ਸੈਕਸ਼ਨ 6 ਅਤੇ ਸੈਕਸ਼ਨ 12 ਅਧੀਨ ਮਿਲੀਆਂ ਹੋਈਆਂ ਪਾਵਰਾਂ ਦੀ ਵਰਤੋਂ ਕਰਦਿਆਂ ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਦੇ ਲਈ ਇਹ ਹੁਕਮ ਜਾਰੀ ਕੀਤੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਇੱਕ ਟਵੀਟ ਕਰਕੇ ਅਸਿੱਧੇ ਢੰਗ ਨਾਲ ਹੜਤਾਲੀ ਤਹਿਸੀਲਦਾਰਾਂ ਨੂੰ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਉਹ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਬਚਾਅ ਲਈ ਹੜਤਾਲ ਕਰ ਰਹੇ ਹਨ ਪ੍ਰੰਤੂ ਸਰਕਾਰ ਭ੍ਰਿਸ਼ਟਾਚਾਰ ਦੇ ਸਖਤ ਵਿਰੁੱਧ ਹੈ। ਜਿਸਦੇ ਚਲਦੇ ਉਹਨਾਂ ਦੀ ਸਮੂਹ ਛੁੱਟੀ ਤੋਂ ਬਾਅਦ ਇਹ ਫੈਸਲਾ ਸਰਕਾਰ ਵੱਲੋਂ ਲਿਆ ਜਾਵੇਗਾ ਕਿ ਉਹਨਾਂ ਨੂੰ ਕਦੋਂ ਅਤੇ ਕਿੱਥੇ ਜੁਆਇਨ ਕਰਵਾਉਣਾ ਹੈ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।

 

+1

LEAVE A REPLY

Please enter your comment!
Please enter your name here