ਬਠਿੰਡਾ, 18 ਅਕਤੂਬਰ: ਜ਼ਿਲ੍ਹੇ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਦਿਨ ਪਹਿਲਾਂ ਇੱਕ ਔਰਤ ਦੇ ਹੋਏ ਕਤਲ ਮਾਮਲੇ ਵਿਚ ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਸਾਰੀ ਕਹਾਣੀ ਦਾ ਪਰਦਾਫ਼ਾਸ ਕਰ ਦਿੱਤਾ ਹੈ। ਮੁਢਲੀ ਪੜਤਾਲ ਮੁਤਾਬਕ ਇਹ ਕਤਲ ਪਤੀ ਵੱਲੋਂ ਹੀ ਆਪਣੀ ਪਤਨੀ ਦਾ ਕੀਤਾ ਗਿਆ ਸੀ, ਜਿਸਦੇ ਕਥਿਤ ਤੌਰ ’ਤੇ ਆਪਣੀ ਰਿਸ਼ਤੇ ’ਚ ਲੱਗਦੀ ਸਾਲੀ ਨਾਲ ਨਜਾਇਜ਼ ਸਬੰਧ ਸਨ। ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦੀ ਪੁਸ਼ਟੀ ਕਰਦਿਆਂ ਤਲਵੰਡੀ ਸਾਬੋ ਦੇ ਡੀਐਸਪੀ ਰਾਜੇਸ਼ ਸਨੇਹੀ ਨੇ ਦਸਿਆ ਕਿ ‘‘ ਤਿੰਨ ਔਰਤਾਂ ਸਹਿਤ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਘਟਨਾ ਵਿਚ ਵਰਤੀ ਗਈ ਰਾਈਫ਼ਲ ਬਰਾਮਦ ਕਰਵਾਉਣੀ ਬਾਕੀ ਹੈ। ’’
ਇਹ ਵੀ ਪੜ੍ਹੋ:ਹਰਿਆਣਾ ’ਚ ਲਗਾਤਾਰ ਤੀਜੀ ਵਾਰ ਹਾਰਨ ਵਾਲੀ ਕਾਂਗਰਸ ਅੱਜ ਚੁਣੇਗੀ ਆਪਣੀ ਆਗੂ, ਦੋ ਧੜਿਆਂ ’ਚ ਕਸ਼ਮਕਸ
ਪੁਲਿਸ ਕੋਲ ਦਿੱਤੀ ਸਿਕਾਇਤ ਵਿਚ ਇਸ ਘਟਨਾ ’ਚ ਜਖਮੀਂ ਹੋਏ ਸੁਖਜੀਵਨ ਸਿੰਘ ਵਾਸੀ ਪਿੰਡ ਕਲਾਲਵਾਲਾ ਦੀ ਭੈਣ ਮਨਜੀਤ ਕੌਰ ਦੀ ਨਣਦ ਸੁਖਪ੍ਰੀਤ ਕੌਰ ਮੁਲਜਮ ਜਗਤਾਰ ਸਿੰਘ ਵਾਸੀ ਜੀਵਨ ਸਿੰਘ ਵਾਲਾ ਨਾਲ ਵਿਆਹੀ ਹੋਈ ਸੀ। ਪ੍ਰੰਤੂ ਪਿਛਲੇ ਕੁੱਝ ਸਾਲਾਂ ਤੋਂ ਆਪਸੀ ਝਗੜਾ ਚੱਲ ਰਿਹਾ ਸੀ ਤੇ ਸੁਖਪ੍ਰੀਤ ਕੌਰ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਇਸ ਦੌਰਾਨ ਜਗਤਾਰ ਸਿੰਘ ਦੇ ਕਥਿਤ ਤੌਰ ‘ਤੇ ਨਿਰਮਲਜੀਤ ਕੌਰ ਨਾਲ ਸਬੰਧ ਬਣ ਗਏ, ਜੋਕਿ ਸੁਖਪ੍ਰੀਤ ਕੌਰ ਦੀ ਰਿਸ਼ਤੇਦਾਰੀ ਵਿਚੋਂ ਭੈਣ ਲੱਗਦੀ ਸੀ। ਦੋ ਦਿਨ ਪਹਿਲਾਂ 16 ਅਕਤੁੂਬਰ ਨੂੰ ਸੁਖਪ੍ਰੀਤ ਕੌਰ ਅਤੇ ਉਸਦੇ ਪੇਕੇ ਪ੍ਰਵਾਰ ਦੇ ਮੈਂਬਰ ਪਿੰਡ ਜੀਵਨ ਸਿੰਘ ਵਾਲਾ ਵਿਖੇ ਪੁੱਜੇ ਹੋਏ ਸਨ।
ਇਹ ਵੀ ਪੜ੍ਹੋ:Salman Khan ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਮੁੜ ਮਿਲੀ ਧਮਕੀ, Police ਦੇ whatspp ’ਤੇ ਭੇਜਿਆ massage
ਇਸ ਦੌਰਾਨ ਹੋਈ ਤਕਰਾਰਬਾਜੀ ਵਿਚ ਤੈਸ਼ ’ਚ ਆਉਂਦਿਆਂ ਜਗਤਾਰ ਸਿੰਘ ਨੇ 12 ਬੋਰ ਦੀ ਰਾਈਫ਼ਲ ਦੇ ਨਾਲ ਸੁਖਪ੍ਰੀਤ ਕੌਰ ‘ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਮੁਦਈ ਸੁਖਜੀਵਨ ਸਿੰਘ ਵੀ ਜਖ਼ਮੀ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਕਤਲ ਕਾਂਡ ਵਿਚ ਜਗਤਾਰ ਸਿੰਘ ਤੇ ਉਸਦੀ ਮਾਤਾ ਜਸਵਿੰਦਰ ਕੌਰ ਵਾਸੀ ਜੀਵਨ ਸਿੰਘ ਵਾਲਾ, ਨਿਰਮਲਜੀਤ ਕੌਰ ਵਾਸੀ ਪਿੰਡ ਵਰੇ ਜਿਲਾ ਮਾਨਸਾ ਤੋਂ ਇਲਾਵਾ ਗਗਨਦੀਪ ਕੌਰ ਤੇ ਉਸਦੇ ਪਤੀ ਰਣਜੀਤ ਸਿੰਘ ਵਾਸੀ ਪਿੰਡ ਗਦਰਾਣਾ ਜਿਲਾ ਸਿਰਸਾ ਹਰਿਆਣਾ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਹੈ।