ਮੇਅਰ ਵਿਰੁਧ ਭੁਗਤਣ ਵਾਲੇ ਅਕਾਲੀ ਕੌਸਲਰਾਂ ਨੂੰ ਕੱਢਣਾ ਤਾਂ ਦੂਰ, ਹਾਲੇ ਤੱਕ ਕਾਰਨ ਦੱਸੋ ਨੋਟਿਸ ਵੀ ਨਹੀਂ ਕੀਤਾ ਜਾਰੀ
ਬਠਿੰਡਾ, 29 ਨਵੰਬਰ : ਦਹਾਕਿਆਂ ਤੋਂ ਹਰ ਕੋਈ ਇਹ ਵਿਸਵ ਪ੍ਰਸਿੱਧ ਕਹਾਵਤ ‘ਨਿਕਲੀ ਗੱਲ ਜੁਬਾਨ ‘ਚੋਂ ਤੇ ਤੀਰ ਕਮਾਨ ‘ਚੋਂ’ ਵਾਪਸ ਨਹੀਂ ਆਉਂਦੇ ਸੁਣਦੇ ਆ ਰਹੇ ਹੋਵੋਗੇਂ ਪ੍ਰੰਤੂ ਅਕਾਲੀ ਦਲ ਵਾਲੇ ਹੁਣ ਇਸ ਕਹਾਵਤ ਨੂੰ ਵੀ ਮੋੜਾ ਦਿੰਦੇ ਨਜ਼ਰ ਆ ਰਹੇ ਹਨ। ਜੀ, ਹਾਂ ਬੇਸ਼ੱਕ ਇਹ ਗੱਲ ਸੁਣਨ ਨੂੰ ਓਪਰੀ ਲੱਗੇ ਪ੍ਰੰਤੂ ਇਹ ਸਚਾਈ ਵੱਲ ਜਾਂਦੀ ਦਿਖ਼ਾਈ ਦੇ ਰਹੀ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ’ਚ ਮਨਪ੍ਰੀਤ ਬਾਦਲ ਹਿਮਾਇਤੀ ਮੰਨੀ ਜਾਂਦੀ ਸਾਬਕਾ ਮੇਅਰ ਰਮਨ ਗੋਇਲ ਵਿਰੁਧ ਭੁਗਤਣ ਵਾਲੇ ਚਾਰ ਅਕਾਲੀ ਕੌਸਲਰਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੱਢਣ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਉਨ੍ਹਾਂ ਨੂੰ ਕੱਢਣਾ ਤਾਂ ਦੂਰ ਦੀ ਗੱਲ ਹਾਲੇ ਤੱਕ ਇੱਕ ਵੀ ਕੌਸਲਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਨਹੀਂ ਕੀਤਾ ਗਿਆ। ਉਲਟਾ ਪਤਾ ਚੱਲਿਆ ਹੈ ਕਿ ਪ੍ਰਧਾਨ ਸਾਹਿਬ ਦੇ ਬਿਆਨ ਤੋਂ ਖਫ਼ਾ ਹੋ ਕੇ ਅਕਾਲੀ ਦਲ ਦੀਆਂ ਗਤੀਵਿਧੀਆਂ ਤੋਂ ਵੱਖ ਹੋਏ ਇੰਨ੍ਹਾਂ ਕੌਸਲਰਾਂ ਨੂੰ ਮਨਾ ਕੇ ਮੁੜ ਅਕਾਲੀ ਧਾਰਾ ਵਿਚ ਵਾਪਸ ਲਿਆਉਣ ਦਾ ਯਤਨ ਕੀਤਾ ਜਾ ਰਿਹਾ।
ਪੰਜਾਬ ਦੇ ‘ਬਾਬੂਆਂ’ ਦੀ ਹੜਤਾਲ 6 ਤੱਕ ਵਧੀ, ਮੰਤਰੀਆਂ ਦਾ ਹੋਵੇਗਾ ਕਾਲੀਆਂ ਝੰਡੀਆਂ ਨਾਲ ਸਵਾਗਤ
ਹਾਲੇ ਤੱਕ ਕੋਈ ਨੋਟਿਸ ਨਾ ਮਿਲਣ ਦੀ ਪੁਸ਼ਟੀ ਇੰਨ੍ਹਾਂ ਕੌਸਲਰਾਂ ਨੇ ਵੀ ਕੀਤੀ ਹੈ। ਦਸਣਾ ਬਣਦਾ ਹੈ ਕਿ ਮੇਅਰ ਨੂੰ ਗੱਦੀਓ ਉਤਾਰਨ ਦੇ ਲਈ ਕਾਂਗਰਸ ਪਾਰਟੀ ਵਲੋਂ 17 ਅਕਤੂਬਰ ਨੂੰ ਬੇਭਰੋਸਗੀ ਦਾ ਮਤਾ ਲਿਆਂਦਾ ਸੀ, ਜਿਸਦੇ ਉਪਰ 15 ਨਵੰਬਰ ਨੂੰ ਵੋਟਿੰਗ ਹੋਈ ਸੀ। ਇਸ ਵੋਟਿੰਗ ਦੌਰਾਨ 26 ਕਾਂਗਰਸੀ ਕੌਂਸਲਰਾਂ ਦੇ ਨਾਲ-ਨਾਲ 4 ਅਕਾਲੀ ਕੌਂਸਲਰਾਂ ਨੇ ਹਾਈਕਮਾਂਡ ਦੇ ਦਬਾਅ ਦੀ ਪ੍ਰਵਾਹ ਨਾ ਕਰਦਿਆਂ ਬਠਿੰਡਾ ਸ਼ਹਿਰ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੜਣ ਦਾ ਦਾਅਵਾ ਕਰਦਿਆਂ ਮੇਅਰ ਵਿਰੁਧ ਅਪਣੀ ਵੋਟ ਭੁਗਤਾਈ ਸੀ। ਹਾਲਾਂਕਿ ਉਕਤ ਮੇਅਰ ਨੂੰ ਅਕਾਲੀ ਹਿਮਾਇਤੀ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਸਮਰਥਕ ਹੋਣ ਕਾਰਨ ਪੂਰੇ ਬਾਦਲ ਪ੍ਰਵਾਰ ਵਲੋਂ ਇਸ ਮੇਅਰ ਨੂੰ ਗੱਦੀ ’ਤੇ ਬਰਕਰਾਰ ਰੱਖਣ ਲਈ ਜੋਰ ਲਗਾਏ ਜਾਣ ਦੀਆਂ ਚਰਚਾਵਾਂ ਦਾ ਬਜ਼ਾਰ ਜਰੂਰ ਗਰਮ ਰਿਹਾ।
ਅਕਾਲੀ ਦਲ ਨੇ ਸੁਲਤਾਨਪੁਰ ਲੋਧੀ ਘਟਨਾ ਦੀ ਸੀ ਬੀ ਆਈ ਜਾਂਚ ਮੰਗੀ
ਇਸ ਦੌਰਾਨ ਅਕਾਲੀ ਦਲ ਦੇ ਖੁਦ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ ਸੰਭਾਵੀਂ ਉਮੀਦਵਾਰ ਦੱਸਣ ਵਾਲੇ ਇੱਕ ਆਗੂ ਵਲੋਂ ਅਕਾਲੀਆਂ ਦੇ ਨਾਲ-ਨਾਲ ਕਾਂਗਰਸੀ ਕੌਸਲਰਾਂ ਦੇ ਘਰ ਵਿਚ ਵੀ ਰਮਨ ਗੋਇਲ ਦੇ ਹੱਕ ਵਿਚ ਫ਼ੇਰੀਆਂ ਪਾਉਣ ਦੀਆਂ ਸੂਚਨਾਵਾਂ ਆਉਂਦੀਆਂ ਰਹੀਆਂ। ਇਸ ਸਭ ਮਿਹਨਤ ਦੇ ਬਾਵਜੂਦ ਵੀ ਰਮਨ ਗੋਇਲ ਨੂੰ ਗੱਦੀ ਛੱਡਣੀ ਪਈ ਤੇ ਹੁਣ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਦੀਆਂ ਬਰੂਹਾਂ ’ਤੇ ਪੁੱਜਿਆ ਹੋਇਆ ਹੈ। ਪ੍ਰੰਤੂ ਇਸ ਦੌਰਾਨ ਵੋਟਿੰਗ ਤੋਂ ਦੂਜੇ ਦਿਨ 16 ਨਵੰਬਰ ਨੂੰ ਮਹਰੂਮ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਹੀਆ ਦੇ ਘਰ ਅਫ਼ਸੋਸ ਪ੍ਰਗਟ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦ ਪੱਤਰਕਾਰਾਂ ਨੇ ਉਨ੍ਹਾਂ ਦੇ ਚਾਰ ਕੌਂਸਲਰਾਂ ਵਲੋਂ ਮੇਅਰ ਵਿਰੁਧ ਵੋਟ ਪਾਉਣ ਦੇ ਮਾਮਲੇ ਬਾਰੇ ਸਵਾਲ ਪੁੱਛਿਆ ਤਾਂ ਪ੍ਰਧਾਨ ਸਾਹਿਬ ਨੇ ਪੂਰ ਗੁੱਸੇ ਨਾਲ ਇਹ ਦਾਅਵਾ ਕਰ ਦਿੱਤਾ ਸੀ ਕਿ ਹੁਣ ਉਹ ਸਾਡੀ ਪਾਰਟੀ ਵਿਚ ਨਹੀਂ ਹਨ ਭਾਵ ਉਨ੍ਹਾਂ ਨੂੰ ਕੱਢ ਦਿੱਤਾ ਗਿਆ।ਇਸ ਬਿਆਨ ਤੋਂ ਦੂਜੇ ਦਿਨ 17 ਨਵੰਬਰ ਨੂੰ ਇੰਨ੍ਹਾਂ ਚਾਰਾਂ ਕੌਂਸਲਰਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਨਾ ਸਿਰਫ਼ ਉਨ੍ਹਾਂ ਹਾਲਾਤਾਂ ਦਾ ਜਿਕਰ ਕੀਤਾ, ਜਿਸਦੇ ਚੱਲਦੇ ਉਨ੍ਹਾਂ ਰਮਨ ਗੋਇਲ ਦੇ ਵਿਰੁਧ ਵੋਟਿੰਗ ਕਰਨ ਦਾ ਫੈਸਲਾ ਲਿਆ ਤੇ ਨਾਲ ਹੀ ਪ੍ਰਧਾਨ ਦੇ ਬਿਆਨ ’ਤੇ ਅਫ਼ਸੋਸ ਜਤਾਉਂਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਕੋਈ ਲਿਖ਼ਤੀ ਫੈਸਲਾ ਹਾਲੇ ਤੱਕ ਨਹੀਂ ਮਿਲਿਆ ਹੈ। ਪ੍ਰਧਾਨ ਦੇ ਬਿਆਨ ਤੋਂ ਬਾਅਦ ਹੁਣ ਇੰਨ੍ਹਾਂ ਕੌਸਲਰਾਂ ਨੇ ਖੁਦ ਨੂੰ ਅਕਾਲੀ ਦਲ ਦੀਆਂ ਗਤੀਵਿਧੀਆਂ ਤੋਂ ਵੱਖ ਕਰ ਲਿਆ ਹੈ। ਹੁਣ ਜਦ ਕਰੀਬ ਦੋ ਹਫ਼ਤੇ ਬੀਤਣ ਦੇ ਬਾਅਦ ਇਸ ਮਾਮਲੇ ਦੀ ਤਾਜ਼ਾ ਸਥਿਤੀ ਬਾਰੇ ਪਤਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਅਕਾਲੀਆਂ ਦੁਆਰਾ ਹੁਣ ਇਸ ਮਾਮਲੇ ਵਿਚ ਪ੍ਰਧਾਨ ਸਾਹਿਬ ਵਲੋਂ ‘ਕਾਹਲੀ ਤੇ ਗੁੱਸੇ’ ਵਿਚ ਦਿੱਤੇ ਬਿਆਨ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਦਾ ਦਾਅਵਾ: ਭਾਜਪਾ ਪੰਜਾਬ ਵਿਰੋਧੀ, ਵੱਸ ਚੱਲੇ ਤਾਂ ਰਾਸ਼ਟਰੀ ਗੀਤ ਵਿੱਚੋਂ ਪੰਜਾਬ ਦਾ ਨਾਮ ਹੀ ਹਟਾ ਦੇਵੇ
ਸੂਤਰਾਂ ਮੁਤਾਬਕ ਇੱਕ ਸਾਬਕਾ ਮੰਤਰੀ ਤੇ ਉਸਦੇ ਪੁੱਤਰ ਸਹਿਤ ਭੁੱਚੋਂ ਹਲਕੇ ਨਾਲ ਸਬੰਧਤ ਦੋ ਨਾਮਵਾਰ ਆਗੂਆਂ ਤੋਂ ਇਲਾਵਾ ਬਾਦਲ ਨਾਲ ਪ੍ਰਛਾਵੇਂ ਵਾਂਗ ਰਹਿਣ ਵਾਲੇ ਕੁੱਝ ਅਕਾਲੀ ਆਗੂਆਂ ਵਲੋਂ ਲਗਾਤਾਰ ਇੰਨ੍ਹਾਂ ਕੌਸਲਰਾਂ ਨੂੰ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇੰਨ੍ਹਾਂ ਚਾਰ ਕੌਸਲਰਾਂ ਵਿਚੋਂ ਇੱਕ ਨੇ ਅਪਣਾ ਨਾਂ ਛਾਪਣ ਦੀ ਸ਼ਰਤ ’ਤੇ ਗੱਲਬਾਤ ਕਰਦਿਆਂ ਕਿਹਾ ਕਿ ‘‘ ਉਨ੍ਹਾਂ ਵਲੋਂ ਕੋਈ ਪਾਰਟੀ ਵਿਰੋਧੀ ਗਤੀਵਿਧੀ ਨਹੀਂ ਕੀਤੀ ਗਈ ਸੀ, ਬਲਕਿ ਸ਼ਹਿਰੀਆਂ ਦੀਆਂ ਭਾਵਨਾਵਾਂ ਮੁਤਾਬਕ ਮੇਅਰ ਨੂੰ ਚੱਲਦਾ ਕਰਨ ਵਿਚ ਅਪਣਾ ਯੋਗਦਾਨ ਪਾਇਆ ਸੀ ਪ੍ਰੰਤੂ ਪ੍ਰਧਾਨ ਸਾਹਿਬ ਨੇ ਉਨ੍ਹਾਂ ਨੂੰ ਕੱਢਣ ਦਾ ਬਿਆਨ ਦੇ ਕੇ ਅਕਾਲੀ ਦਲ ਦਾ ਹੀ ਸਿਆਸੀ ਨੁਕਸਾਨ ਕਰ ਲਿਆ ਹੈ। ਦੂਜੇ ਪਾਸੇ ਅਕਾਲੀ ਦਲ ਦੇ ਕੁੱਝ ਆਗੂਆਂ ਨੇ ਵੀ ਦੱਬੀ ਜੁਬਾਨ ਵਿਚ ਇੰਨ੍ਹਾਂ ਕੌਸਲਰਾਂ ਨੂੰ ਕੱਢੇ ਜਾਣ ਵਾਲਾ ਫੈਸਲਾ ਠੰਢੇ ਬਸਤੇ ਵਿਚ ਪਾਉਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਮੇਅਰ ਨੂੰ ਉਤਾਰਨ ਦੇ ਮਾਮਲੇ ਵਿਚ 20 ਦਸੰਬਰ ਨੂੰ ਹਾਈਕੋਰਟ ਵਿਚ ਸੁਣਵਾਈ ਹੋਣੀ ਹੈ ਤੇ ਜੇਕਰ ਉਚ ਅਦਾਲਤ ਹਾਊਸ ਦੇ ਫੈਸਲੇ ’ਤੇ ਮੋਹਰ ਲਗਾ ਦਿੰਦੀ ਹੈ ਤਾਂ ਮੁੜ ਕਿਸੇ ਹੋਰ ਨੂੰ ਮੇਅਰ ਬਣਾਉਣ ਲਈ ਕੌਂਸਲਰਾਂ ਦੀ ਲੋੜ ਪੈਣੀ ਹੈ।
ਹਰਿਆਣਾ ਸਰਕਾਰ ਨੇ ਗੰਨੇ ਦੇ ਭਾਅ ’ਚ ਕੀਤਾ ਵਾਧਾ, ਪ੍ਰਤੀ ਕੁਇੰਟਲ 372 ਤੋਂ ਵਧਾ ਕੇ 386 ਰੁਪਏ ਕੀਤੇ
ਇਸਤੋਂ ਇਲਾਵਾ ਆਉਣ ਵਾਲੇ ਕੁੱਝ ਮਹੀਨਿਆਂ ਵਿਚ ਹਰਸਿਮਰਤ ਕੌਰ ਬਾਦਲ ਮੁੜ ਚੌਥੀ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਰਨ ਜਾ ਰਹੀ ਹੈ, ਜਿਸਦੇ ਚੱਲਦੇ ਇੰਨ੍ਹਾਂ ਕੌਸਲਰਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਫੈਸਲਾ ਘਾਟੇ ਵਾਲਾ ਸਾਬਤ ਹੋ ਸਕਦਾ ਹੈ। ’’ ਜਿਕਰਯੋਗ ਹੈ ਕਿ ਇੰਨ੍ਹਾਂ ਚਾਰ ਅਕਾਲੀ ਕੌਂਸਲਰਾਂ ਵਿਚੋਂ ਹਰਪਾਲ ਸਿੰਘ ਢਿੱਲੋਂ ਨਾ ਸਿਰਫ਼ ਦੂਜੀ ਵਾਰ ਦੇ ਕੌਸਲਰ ਹਨ, ਬਲਕਿ ਯੂਥ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਵੀ ਹਨ। ਇਸੇ ਤਰ੍ਹਾਂ ਕੌਸਲਰ ਮੱਖਣ ਸਿੰਘ ਵੀ ਪਿਛਲੇ 15 ਸਾਲਾਂ ਤੋਂ ਅਕਾਲੀ ਦਲ ਦੇ ਐਸ.ਸੀ ਵਿੰਗ ਸ਼ਹਿਰੀ ਦੀ ਕਮਾਂਡ ਸੰਭਾਲ ਰਹੇ ਹਨ ਅਤੇ ਖ਼ੁਦ ਕੌਸਲਰ ਰਹੇ ਤੇ ਹੁਣ ਮਹਿਲਾ ਕੌਸਲਰ ਗੁਰਦੇਵ ਕੌਰ ਛਿੰਦਾ ਦੇ ਪੁੱਤਰ ਹਰਜਿੰਦਰ ਸਿੰਘ ਛਿੰਦਾ ਦਾ ਵੀ ਅਪਣੇ ਇਲਾਕੇ ਵਿਚ ਚੰਗਾ ਪ੍ਰਭਾਵ ਹੈ। ਇਸਤੋਂ ਇਲਾਵਾ ਯੂਥ ਆਗੂ ਰਣਦੀਪ ਰਾਣਾ ਦੀ ਪਤਨੀ ਕਮਲਜੀਤ ਕੌਰ ਨੇ ਵੀ ਕਾਂਗਰਸ ਦੇ ਇੱਕ ਵੱਡੇ ਆਗੂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਅਜਿਹੀ ਹਾਲਾਤ ਵਿਚ ਹੁਣ ਅਕਾਲੀ ਦਲ ਦੇ ਆਗੂਆਂ ਵਲੋਂ ਸੁਖਬੀਰ ਬਾਦਲ ਦੇ ਬਿਆਨ ਕਾਰਨ ਨਰਾਜ਼ ਬੈਠੇ ਹੋਏ ਇੰਨ੍ਹਾਂ ਕੌਸਲਰਾਂ ਦੀ ਘਰ ਵਾਪਸੀ ਵੱਡੀ ਸਿਰਦਰਦੀ ਬਣੀ ਹੋਈ ਹੈ।
ਜੇਲ੍ਹ ‘ਚ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਹਾਈਕੋਰਟ ਸਖ਼ਤ, ADGP ਜੇਲ੍ਹ ਨੂੰ ਕੀਤਾ ਤਲਬ
ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਵਲੋਂ ਅਸਤੀਫ਼ੇ!
ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਵਲੋਂ ਹਾਲੇ ਤੱਕ ਇੰਨਾਂ ਚਾਰ ਕੌਸਲਰਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ ਪ੍ਰੰਤੂ ਹੁਣ ਬੀਤੇ ਕੱਲ ਤੋਂ ਸਿਆਸੀ ਹਲਕਿਆਂ ਵਿਚ ਦੋ ਦਿਨ ਪਹਿਲਾਂ ਨਿਯੁਕਤ ਕੀਤੇ ਗਏ 12 ਸਰਕਲ ਪ੍ਰਧਾਨਾਂ ਵਿਚੋਂ ਕੁੱਝ ਵਲੋਂ ਅਸਤੀਫ਼ੇ ਦੇਣ ਦੀਆਂ ਖ਼ਬਰਾਂ ਸੁਣਾਈ ਦੇ ਰਹੀਆਂ ਹਨ। ਸੂਤਰਾਂ ਮੁਤਾਬਕ ਇੰਨ੍ਹਾਂ ਤਿੰਨ ਸਰਕਲ ਪ੍ਰਧਾਨਾਂ ਨੂੰ ਹਲਕਾ ਇੰਚਾਰਜ਼ ਤੇ ਉਨ੍ਹਾਂ ਦੀ ਟੀਮ ਵਲੋਂ ਮਨਾਉਣ ਦੇ ਯਤਨ ਜਾਰੀ ਹਨ।