ਚੰਡੀਗੜ੍ਹ, 19 ਜਨਵਰੀ: ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਰਾਂ ਦੀ ਰਜਿਸਟਰੇਸ਼ਨ ਵਿਚ ਵੱਡੀ ਗਿਣਤੀ ਵਿਚ ਜਾਅਲੀ ਵੋਟਾਂ ਦੀ ਰਜਿਸਟਰੇਸ਼ਨ ਦੇ ਮਾਮਲੇ ’ਤੇ ਪਾਰਟੀ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ 21 ਜਨਵਰੀ ਨੂੰ ਸੱਦੀ ਮੀਟਿੰਗ ਹੁਣ 22 ਜਨਵਰੀ ਨੂੰ ਸੱਦ ਲਈ ਹੈ।ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਇਹ ਮੀਟਿੰਗ 22 ਜਨਵਰੀ ਨੂੰ ਦੁਪਹਿਰ 12.00 ਵਜੇ ਪਾਰਟੀ ਦੇ ਮੁੱਖ ਦਫਤਰ ਵਿਚ ਹੋਵੇਗੀ।ਡਾ. ਚੀਮਾ ਨੇ ਕਿਹਾ ਕਿ ਕਿਉਂਕਿ ਰਿਟਰਨਿੰਗ ਅਫਸਰਾਂ ਕੋਲ ਇਤਰਾਜ਼ ਦਾਖਲ ਕਰਨ ਦੀ ਆਖ਼ਰੀ ਤਾਰੀਕ 23 ਜਨਵਰੀ ਹੈ, ਇਸ ਲਈ ਪਾਰਟੀ ਨੇ ਆਪਣੇ ਸਾਰੇ ਆਗੂਆਂ ਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ ਸਿੱਖ ਤੇ ਹੋਰ ਜਾਅਲੀ ਵੋਟਰਾਂ ਦੀ ਰਜਿਸਟਰੇਸ਼ਨ ਸਬੰਧੀ ਆਪਣੀ ਲਿਖਤੀ ਇਤਰਾਜ਼ ਸਹੀ ਸਮੇਂ ’ਤੇ ਰਿਟਰਨਿੰਗ ਅਫਸਰਾਂ ਕੋਲ ਦਾਖਲ ਕਰਵਾਉਣ।
ਇਹ ਵੀ ਪੜ੍ਹੋ ਡੱਲੇਵਾਲ ਵੱਲੋਂ ਮੈਡੀਕਲ ਸਹੂਲਤ ਲੈਣ ਤੋਂ ਬਾਅਦ 121 ਕਿਸਾਨਾਂ ਨੇ ਖੋਲਿਆ ਮਰਨ ਵਰਤ
ਉਹਨਾਂ ਕਿਹਾ ਕਿ ਇਸ ਮਗਰੋਂ ਪਾਰਟੀ 22 ਜਨਵਰੀ ਦੀ ਮੀਟਿੰਗ ਵਿਚ ਆਪਣੇ ਮੈਂਬਰਾਂ ਤੋਂ ਸਾਰੇ ਵੇਰਵੇ ਇਕੱਤਰ ਕਰੇਗੀ ਅਤੇ ਫਿਰ ਸਾਰਾ ਮਾਮਲਾ ਮੁੱਖ ਕਮਿਸ਼ਨਰ ਗੁਰਦੁਆਰਾ ਚੋਣਾਂ ਦੇ ਧਿਆਨ ਵਿਚ ਲਿਆਵੇਗੀ।ਇਸ ਦੌਰਾਨ ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਨਿਸ਼ਚਿਤ ਸਮੇਂ ਅਨੁਸਾਰ ਭਲਕੇ 20 ਜਨਵਰੀ ਨੂੰ ਦੁਪਹਿਰ 1.00 ਵਜੇ ਪਾਰਟੀ ਦੇ ਮੁੱਖ ਦਫਤਰ ਵਿਚ ਹੀ ਹੋਵੇਗੀ।ਉਹਨਾਂ ਦੱਸਿਆ ਕਿ ਪਾਰਟੀ ਦੀ ਮੈਂਬਰਸ਼ਿਪ ਭਰਤੀ ਮੁਹਿੰਮ ਵੀ ਭਲਕੇ ਸ਼ੁਰੂ ਹੋਵੇਗੀ। ਉਹਨਾਂ ਕਿਹਾ ਕਿ ਸਾਰੇ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਭਰਤੀ ਦੀਆਂ ਪਰਚੀਆਂ ਭਲਕੇ ਮਗਰੋਂ ਪਾਰਟੀ ਮੁੱਖ ਦਫਤਰ ਤੋਂ ਇਕੱਤਰ ਕਰ ਸਕਦੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੁਣ 21 ਦੀ ਥਾਂ 22 ਜਨਵਰੀ ਨੂੰ"