Thursday, April 16, 2026
spot_img
spot_img

ਪਰਮਪਾਲ ਕੌਰ ਸਿੱਧੂ ਤੇ ਗੁਰਪ੍ਰੀਤ ਮਲੂਕਾ ਵੱਲੋ ਭਰਤੀ ਮੁਹਿੰਮ ਸਬੰਧੀ ਮੀਟਿੰਗਾ ਜਾਰੀ

Date:

spot_img

👉ਕੇਂਦਰੀ ਸਕੀਮਾ ਦੇ ਲਾਭ ਲੈਣ ਲਈ ਲੌਕਾ ਨੂੰ ਕੀਤਾ ਜਾ ਰਿਹਾ ਜਾਗਰੂਕ-ਪਰਮਪਾਲ ਸਿੱਧੂ

👉ਨਿਰੋਲ ਪੇਂਡੂ ਹਲਕਿਆ ਚ ਵੀ ਭਰਤੀ ਮੁਹਿੰਮ ਨੂੰ ਮਿਲ ਰਿਹਾ ਵੱਡਾ ਹੁਲਾਰਾ-ਗੁਰਪ੍ਰੀਤ ਮਲੂਕਾ
ਬਠਿੰਡਾ 23 ਜਨਵਰੀ:ਦੇਸ਼ ਪੱਧਰ ਤੇ ਚੱਲ ਰਹੀ ਭਾਜਪਾ ਦੇ ਮੈਂਬਰ ਸ਼ਿੱਪ ਅਭਿਆਨ ਨੂੰ ਪੰਜਾਬ ਦੇ ਨਿਰੋਲ ਪੇਂਡੂ ਚ ਵੀ ਵੱਡਾ ਹੁਲਾਰਾ ਮਿਲ ਰਿਹਾ ਹੈ ਤੇ ਲੋਕ ਲਗਾਤਾਰ ਭਾਜਪਾ ਨਾਲ ਜੁੜ ਰਹੇ ਹਨ ਇਹ ਦਾਅਵਾ ਬਠਿੰਡਾ ਜਿਲਾ ਪਰੀਸ਼ਦ ਦੇ ਸਾਬਕਾ ਚੇਅਰਮੈਨ ਭਾਜਪਾ ਦੇ ਜਿਲਾ ਇੰਚਾਰਜ ਬਠਿੰਡਾ ਦਿਹਾਤੀ ਅਤੇ ਲੋਕ ਸਭਾ ਹਲਕਾ ਬਠਿੰਡਾ ਇੰਚਾਰਜ ਬੀਬਾ ਪਰਮਪਾਲ ਕੌਰ ਸਿੱਧੂ ਨੇ ਹਲਕਾ ਰਾਮਪੁਰਾ ਫੂਲ ਵਿਖੇ ਭਰਤੀ ਮੁਹਿੰਮ ਸਬੰਧੀ ਕੀਤੀਆ ਮੀਟਿੰਗਾ ਵਾਰੇ ਜਾਣਕਾਰੀ ਸਾਂਝੀ ਕਰਦਿਆ ਕੀਤਾ ਜਿਕਰਯੋਗ ਹੈ ਕੇ ਗੁਰਪ੍ਰੀਤ ਸਿੰਘ ਮਲੂਕਾ ਵੱਲੋ ਰਾਮਪੁਰਾ ਫੂਲ ਤਲਵੰਡੀ ਮੋੜ ਮੰਡੀ ਅਤੇ ਬਠਿੰਡਾ ਦਿਹਾਤੀ ਚ ਭਾਜਪਾ ਦੀ ਭਰਤੀ ਮੁਹਿੰਮ ਨੂੰ ਅੱਗੇ ਵਧਾਉਣ ਲਈ ਲਗਾਤਾਰ ਮੀਟਿੰਗਾ ਕੀਤੀਆ ਜਾ ਰਹੀਆ ਹਨ

ਇਹ ਵੀ ਪੜ੍ਹੋ  ਹੌਲਦਾਰ ਦੀ ਸ਼ਿਕਾਇਤ ‘ਤੇ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਨੇ ਦਬੋਚਿਆ, ਇੱਕ ਹੋਇਆ ਫ਼ਰਾਰ

ਅੱਜ ਰਾਮਪੁਰਾ ਫੂਲ ਹਲਕੇ ਚ ਪੰਜਾਬ ਦੇ ਸੰਗਠਨ ਮੰਤਰੀ ਸ੍ਰੀ ਨਿਵਾਸਲੂ ਦੀ ਅਗਵਾਈ ਚ ਪਰਮਪਾਲ ਕੌਰ ਸਿੱਧੂ ਗੁਰਪ੍ਰੀਤ ਸਿੰਘ ਮਲੂਕਾ ਅਤੇ ਸੂਬਾ ਸਕੱਤਰ ਦਿਆਲ ਸੋਢੀ ਵੱਲੋ ਭਰਤੀ ਮੁਹਿੰਮ ਸਬੰਧੀ ਵਿਸ਼ਾਲ ਇੱਕਤ੍ਰਤਾ ਕੀਤੀ ਗਈ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕੇ ਸ਼ਹਿਰਾ ਦੇ ਨਾਲ ਨਾਲ ਪੇਂਡੂ ਖੇਤਰ ਚ ਭਰਤੀ ਮੁਹਿੰਮ ਨੂੰ ਮਿਲ ਰਹੇ ਹੁੰਗਾਰੇ ਨਾਲ ਸਮੁੱਚੀ ਜਥੇਬੰਦੀ ਉਤਸ਼ਾਹਿਤ ਹੈ ਰਾਮਪੁਰਾ ਫੂਲ ਚ ਹੁਣ ਤੱਕ 10000 ਤੌ ਵੱਧ ਲੋਕ ਭਾਜਪਾ ਦੇ ਮੈਂਬਰ ਬਣ ਚੁੱਕੇ ਹਨ ਇਸੇ ਤਰਾ ਤਲਵੰਡੀ ਮੋੜ ਅਤੇ ਬਠਿੰਡਾ ਦਿਹਾਤੀ ਦੇ ਅੰਕੜੇ ਵੀ ਉਤਸ਼ਾਹਜਨਿਕ ਹਨ ਮਲੂਕਾ ਨੇ ਕਿਹਾ ਕੇ 50 ਤੌ ਵੱਧ ਮੈਂਬਰ ਭਰਤੀ ਕਰਨ ਵਾਲਾ ਐਕਟਿਵ ਮੈਂਬਰ ਹੋਵੇਗਾ ਭਰਤੀ ਮੁਹਿੰਮ ਚ ਯੋਗਦਾਨ ਦੇ ਆਧਾਰ ਤੇ ਹੀ ਵਰਕਰਾ ਨੂੰ ਅਹੁਦੇ ਦਿੱਤੇ ਜਾਣਗੇ ਬੀਬਾ ਪਰਮਪਾਲ ਕੌਰ ਸਿੱਧੂ ਨੇ ਕਿਹਾ ਕੇ ਕੇਂਦਰ ਸਰਕਾਰ ਦੀਆ ਲੋਕ ਭਲਾਈ ਦੀਆ ਸਕੀਮਾ ਦੇ ਸੂਬੇ ਦੇ ਲੋਕਾ ਨੂੰ ਵੱਡੇ ਲਾਭ ਮਿਲ ਰਹੇ ਹਨ ਮੋਦੀ ਸਰਕਾਰ ਦੀਆ ਲੋਕ ਪੱਖੀ ਨੀਤੀਆ ਤੌ ਪ੍ਰਭਾਵਿਤ ਹੋ ਕੇ ਹੀ ਲੋਕ ਭਾਜਪਾ ਦੇ ਮੈਂਬਰ ਬਣ ਰਹੇ ਹਨ

ਇਹ ਵੀ ਪੜ੍ਹੋ ਪੰਜਾਬ ਦਾ ਇੱਕ ਹੋਰ ਅਗਨੀਵੀਰ ਜੰਮੂ ਵਿਚ ਗੋਲੀ ਲੱਗਣ ਕਾਰਨ ਹੋਇਆ ਸ਼ਹੀਦ

ਓਹਨਾ ਕਿਹਾ ਕੇ ਪਿੰਡਾਂ ਤੇ ਸ਼ਹਿਰਾ ਚ ਲੋਕਾ ਨੂੰ ਵੱਧ ਤੌ ਵੱਧ ਲਾਭ ਦੇਨ ਲਈ ਭਰਤੀ ਮੁਹਿੰਮ ਦੀਆ ਮੀਟਿੰਗਾ ਤੌ ਇਲਾਵਾ ਵੀ ਮੀਟਿੰਗਾ ਕਰਕੇ ਕੇਂਦਰੀ ਸਕੀਮਾ ਵਾਰੇ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੋਕਾ ਨੂੰ ਸਕੀਮਾ ਦੇ ਲਾਭ ਦਿਵਾਉਣ ਲਈ ਕਾਗਜੀ ਕਾਰਵਾਈ ਚ ਮੱਦਦ ਕਰ ਰਹੇ ਹਨ ਉੱਕਤ ਭਾਜਪਾ ਆਗੂਆ ਨੇ ਕਿਹਾ ਕੇ ਪੰਜਾਬ ਨੂੰ ਮੁੜ ਪੈਰਾ ਸਿਰ ਕਰਨ ਲਈ ਭਾਜਪਾ ਹੀ ਇੱਕੋ ਇੱਕ ਸਹੀ ਬਦਲ ਹੈ ਭਰਤੀ ਮੁਹਿੰਮ ਨੂੰ ਮਿਲ ਰਹੇ ਹੁੰਗਾਰੇ ਅਤੇ ਲੋਕਾ ਦਾ ਸਮਰਥਨ ਸਾਫ਼ ਇਸ਼ਾਰਾ ਕਰ ਰਿਹਾ ਹੈ ਕੇ ਪੰਜਾਬ ਚ ਆਉਣ ਵਾਲਾ ਸਮਾ ਭਾਜਪਾ ਦਾ ਹੈ ਇਸ ਮੌਕੇ ਸੈਂਕੜੇ ਐਕਟਿਵ ਮੈਂਬਰ ਭਾਜਪਾ ਵਰਕਰ ਵੀ ਹਾਜ਼ਿਰ ਸਨ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...