ਬਠਿੰਡਾ, 12 ਦਸੰਬਰ: ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਏਮਜ਼ ਬਠਿੰਡਾ ਦੇ ਨਰਸਿੰਗ ਸਟਾਫ਼ ਵਲੋਂ ਕੀਤੇ ਜਾ ਰਹੇ ਸੰਘਰਸ਼ ਅੱਗੇ ਝੁਕਦਿਆਂ ਏਮਜ਼ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ ਹੈ। ਜਿਸਤੋਂ ਬਾਅਦ ਚੱਲ ਰਿਹਾ ਇਹ ਸੰਘਰਸ਼ ਖ਼ਤਮ ਹੋ ਗਿਆ ਤੇ ਨਰਸਿੰਗ ਸਟਾਫ਼ ਨੇ ਮੰਗਲਵਾਰ ਤੋਂ ਹੀ ਮੁੜ ਅਪਣੀਆਂ ਡਿਊਟੀਆਂ ਸੰਭਾਲ ਲਈਆਂ। ਹੜਤਾਲ ਖ਼ਤਮ ਹੋਣ ਤੋਂ ਬਾਅਦ ਮਰੀਜ਼ਾਂ ਦੇ ਨਾਲ-ਨਾਲ ਏਮਜ਼ ਪ੍ਰਬੰਧਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਇੱਥੇ ਜਾਰੀ ਬਿਆਨ ਵਿਚ ਨਰਸਿੰਗ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਪਿਛਲੇ ਦਿਨਾਂ ਤੋਂ ਵਾਰ-ਵਾਰ ਹੋ ਰਹੀਆਂ ਮੀਟਿੰਗਾਂ ਦੇ ਬਾਵਜੂਦ ਵੀ ਮਸਲਿਆਂ ’ਤੇ ਸਹਿਮਤੀ ਨਹੀਂ ਬਣ ਰਹੀ ਸੀ। ਅੱਜ ਸੱਤਵੇਂ ਦਿਨ ਏਮਜ਼ ਬਠਿੰਡਾ ਪ੍ਰਸ਼ਾਸਨ ਦੀ ਤਰਫੋਂ ਡਿਪਟੀ ਡਾਇਰੈਕਟਰ ਕਰਨਲ ਰਾਜੀਵ ਸੈਨ ਰਾਏ ਨੇ ਨਰਸਿੰਗ ਅਫਸਰ ਨਾਲ ਮੁੜ ਮੀਟਿੰਗ ਕਰਦਿਆਂ ਹੜਤਾਲ ਖਤਮ ਕਰਵਾਉਣ ਲਈ ਗੱਲਬਾਤ ਕੀਤੀ।
ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ
ਇਸ ਦੌਰਾਨ ਸ਼ਿਫਟ ਡਿਊਟੀ ਕਰ ਰਹੇ ਨਰਸਿੰਗ ਅਫਸਰਾਂ ਨੂੰ ਹਰ ਮਹੀਨੇ 8 ਛੁੱਟੀਆਂ ਦੇਣ, ਮਹੀਨੇ ਤੱਕ ਆਈ.ਬੀ. ਦੀ ਮੀਟਿੰਗ ਬੁਲਾ ਕੇ ਪ੍ਰੋਬੇਸ਼ਨ ਪੀਰੀਅਡ ਪੂਰਾ ਕਰਨ ਦਾ ਲਿਖਤੀ ਹੁਕਮ ਦੇਣ ਤੋਂ ਇਲਾਵਾ ਸੀ.ਸੀ.ਐਸ ਨਿਯਮਾਂ ਅਨੁਸਾਰ ਛੁੱਟੀਆਂ ਦੇਣ ਲਈ ਦੋਵੇਂ ਧਿਰਾਂ ਸਹਿਮਤ ਹੋ ਗਈਆਂ ਹਨ। ਇਸਤੋਂ ਇਲਾਵਾ ਸ਼ਾਂਤਮਈ ਧਰਨੇ ਵਿੱਚ ਸ਼ਾਮਲ ਨਰਸਿੰਗ ਅਧਿਕਾਰੀਆਂ ਨੂੰ ਦਿੱਤੇ ਨੋਟਿਸ ਵਾਪਸ ਲੈਣ ਅਤੇ ਧਰਨੇ ਵਿੱਚ ਸ਼ਾਮਲ ਨਰਸਿੰਗ ਅਧਿਕਾਰੀਆਂ ਦੀ ਹਾਜ਼ਰੀ ਦਰਜ ਕਰਕੇ ਜਾਂ ਉਨ੍ਹਾਂ ਦੀ ਕਮਾਈ ਛੁੱਟੀ ਕੱਟ ਕੇ ਭਵਿੱਖ ਵਿੱਚ ਕੋਈ ਵੀ ਅਨੁਸ਼ਾਸਨੀ ਕਾਰਵਾਈ ਨਾ ਕਰਨ ਲਈ ਵੀ ਲਿਖਤੀ ਭਰੋਸਾ ਦੇਣ ਦੀ ਹਾਮੀ ਭਰ ਦਿੱਤੀ। ੲਸ ਤੋਂ ਬਾਅਦ ਨਰਸਿੰਗ ਅਧਿਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਅੱਜ ਤੋਂ ਹੀ ਕੰਮ ’ਤੇ ਵਾਪਸ ਆ ਕੇ ਮਰੀਜ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ।
Share the post "Breking News: ਏਮਜ਼ ’ਚ ਨਰਸ ਸਟਾਫ਼ ਦੀ ਚੱਲ ਰਹੀ ਹੜਤਾਲ ਹੋਈ ਖ਼ਤਮ: ਪ੍ਰਸ਼ਾਸਨ ਨੇ ਮੰਨੀਆਂ ਮੰਗਾਂ"