ਮੁਲਾਜਮ ਆਗੂ ਅਰਜਨ ਸਰਾਂ ਦੀ ਬੇਵਕਤੀ ਮੌਤ ’ਤੇ ਜਥੇਬੰਦੀ ਵੱਲੋਂ ਦੁੱਖ ਦਾ ਪ੍ਰਗਟਾਵਾ

Date:

spot_img

ਬਠਿੰਡਾ, 23 ਜੁਲਾਈ: ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਆਗੂਆਂ ਮੱਖਣ ਵਾਹਿਦਪੁਰੀ, ਅਨਿਲ ਕੁਮਾਰ ਬਰਨਾਲਾ,ਬਲਰਾਜ ਸਿੰਘ ਮੌੜ, ਕਿਸ਼ੋਰ ਚੰਦ ਗਾਜ, ਲਖਬੀਰ ਭਾਗੀਵਾਂਦਰ,ਸੁਖਮੰਦਰ ਧਾਲੀਵਾਲ,ਕੁਲਵਿੰਦਰ ਸਿੰਘ, ਵੀਰ ਸਿੰਘ,ਸੁਖਚੈਨ ਸਿੰਘ,ਮੱਖਣ ਖਣਗਵਾਲ,ਗੁਰਜੰਟ ਮਾਨ,ਹਰਨੇਕ ਗਹਿਰੀ,ਦਰਸ਼ਨ ਸ਼ਰਮਾ, ਧਰਮ ਸਿੰਘ ਕੋਠਾ ਗੁਰੂ,ਪਰਮ ਚੰਦ ਬਠਿੰਡਾ, ਗੁਰਮੀਤ ਸਿੰਘ ਭੋਡੀਪੁਰਾ, ਜੀਤਰਾਮ ਦੋਦੜਾ, ਜਗਦੇਵ ਲਹਿਰਾ ਨੇ ਇੱਥੇ ਜਾਰੀ ਬਿਆਨ ਵਿਚ ਮੁਲਾਜਮ ਆਗੂ ਅਰਜਨ ਸਿੰਘ ਸਰਾਂ ਪਿੰਡ ਕੋਟ ਬਖਤੂ, ਜੋ ਕਿ ਬਤੌਰ ਪੰਪ ਆਪਰੇਟਰ ਪਿੰਡ ਮਲਕਾਣਾ ਵਿਖੇ ਡਿਊਟੀ ਕਰਦਾ ਸੀ , ਦੀ ਬੇਵਕਤੀ ਮੌਤ ਉੱਤੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।

ਮੁੱਖ ਇੰਜੀਨੀਅਰ ਦੀ ਅਗਵਾਈ ਹੇਠ ਵਣ ਮਹਾਂ ਉਤਸਵ ਮਨਾਇਆ

ਆਗੂਆਂ ਨੇ ਕਿਹਾ ਕਿ ਅਰਜਨ ਸਰਾਂ ਜਥੇਬੰਦੀ ਦਾ ਜਿਲਾ ਬਠਿੰਡਾ ਦਾ ਮੀਤ ਪ੍ਰਧਾਨ ਦੇ ਅਹੁਦੇ ਦੇ ਉੱਤੇ ਬੜੀ ਤਨਦੇਹੀ ਨਾਲ ਕੰਮ ਕਰਦਾ ਆ ਰਿਹਾ ਸੀ। ਆਗੂਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਅਰਜਨ ਸਰਾਂ ਨੂੰ ਸਰਧਾਂਜਲੀ ਦਿੱਤੀ। ਜਿਲ੍ਹਾ ਆਗੂਆਂ ਨੇ ਦੱਸਿਆ ਕਿ ਅਰਜਨ ਸਿੰਘ ਸਰਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖ਼ੇ ਸਹਿਜ ਪਾਠ ਦਾ ਭੋਗ 28 ਜੁਲਾਈ ਦਿਨ ਐਤਵਾਰ ਨੂੰ ਦਪਿਹਰ 12-30 ਵਜੇ ਗੁਰਦੁਆਰਾ ਹਰਸਹਾਏ ਸਾਹਿਬ ਉਹਨਾਂ ਦੇ ਪਿੰਡ ਕੋਟ ਬਖਤੂ ਜਿਲ੍ਹਾ ਬਠਿੰਡਾ ਵਿਖੇ ਪਾਇਆ ਜਾਵੇਗਾ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

SSD Girls College Bathinda ਦੇ ਵਿਦਿਆਰਥੀਆਂ ਨੇ ਚੁੱਕੀ ਨਸ਼ਾ ਮੁਕਤ ਭਾਰਤ ਮੁਹਿੰਮ ਦੀ ਸਹੁੰ

Bathinda News: SSD Girls College Bathinda ਵਿਖੇ ਪ੍ਰਿੰਸੀਪਲ ਡਾ....

Bathinda ‘ਚ ਖੁੱਲੇਗਾ ESIC ਦਾ ਸਬ ਦਫ਼ਤਰ !, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਲਿਖਿਆ ਕੇਂਦਰੀ ਮੰਤਰੀ ਨੂੰ ਪੱਤਰ

👉ਮਾਲਵਾ ਖੇਤਰ ਦੇ ਲੱਖਾਂ ਬੀਮਾਯੁਕਤ ਵਰਕਰਾਂ, ਪੈਨਸ਼ਨਰਾਂ ਅਤੇ ਰੋਜ਼ਗਾਰਦਾਤਿਆਂ...