ਬਠਿੰਡਾ, 20 ਜੁਲਾਈ: ਬਠਿੰਡਾ ਸਥਿਤ ਲੀਓਜ਼ ਗ੍ਰੀਨ ਸਿਟੀ ਕਨ੍ਹਈਆ ਗ੍ਰੀਨ ਸਿਟੀ ਗਰੁੱਪ ਨੇ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਬੀਤੇ ਕੱਲ ਸ਼ਹਿਰ ਅਤੇ ਪੂਰੇ ਬਠਿੰਡਾ ਜ਼ਿਲ੍ਹੇ ਦੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਸੁਰੇਸ਼ ਕੁਮਾਰ ਗੋਇਲ ਪੁੱਜੇ। ਇਸਤੋਂ ਇਲਾਵਾ ਪ੍ਰਵੀਨ ਗੋਇਲ (ਕਾਟਾ), ਗੁਰਦਾਸ ਰਾਏ ਗੋਇਲ , ਕਨ੍ਹਈਆ ਗਰੁੱਪ ਮੈਨੇਜਮੈਂਟ ਦੇ ਦੀਪਾਂਸ਼ੂ ਗੋਇਲ, ਪ੍ਰੇਮ ਗੋਇਲ ਤੋਂ ਇਲਾਵਾ ਦਫ਼ਤਰੀ ਟੀਮ ਅਤੇ ਬਠਿੰਡਾ ਵਿਕਾਸ ਮੰਚ ਦੇ ਮੈਂਬਰ ਹਾਜ਼ਰ ਰਹੇ। ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ਼ ਨਰੂਲਾ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਸ਼ੁਰੂ ਹੋਈ ਇਸ ਬੂਟੇ ਲਗਾਉਣ ਅਤੇ ਬੂਟੇ ਵੰਡਣ ਦੀ ਮੁਹਿੰਮ ਵਿੱਚ ਪਹਿਲੇ ਦਿਨ 500 ਦੇ ਕਰੀਬ ਬੂਟੇ ਵੰਡੇ ਗਏ ਅਤੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਬੂਟੇ ਵੀ ਲਗਾਏ ਗਏ।
ਖੁੱਡੀਆ ਨੇ ਬਠਿੰਡਾ ’ਚ ਮੈਗਾ ਫੂਡ ਪਾਰਕ ਸਥਾਪਤ ਕਰਨ ਲਈ ਕੇਂਦਰ ਕੋਲੋਂ ਕੀਤੀ ਮੰਗ
ਇਸ ਮੌਕੇ ਸੀਜੇਐਮ ਸ਼੍ਰੀ ਗੋਇਲ ਵੱਲੋਂ ਦਫ਼ਤਰ ਦੇ ਸਾਹਮਣੇ ਬੂਟੇ ਲਗਾਉਣ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਜਿੰਨਾ ਜਰੂਰੀ ਬੂਟੇ ਲਗਾਉਣੇ ਹਨ, ਉਨ੍ਹਾਂ ਜਰੂਰੀ ਹੀ ਇੰਨ੍ਹਾਂ ਨਵੇਂ ਲਗਾਏ ਗਏ ਬੂਟਿਆਂ ਦੀ ਸੰਭਾਲ ਵੀ ਕਰਨੀ ਪੈਣੀ ਹੈ ਤਾਂ ਜੋ ਉਹ ਰੁੱਖ ਬਣ ਸਕਣ। ਜੇਕਰ ਹਰ ਵਿਅਕਤੀ ਆਪਣੇ ਲਗਾਏ ਗਏ ਪੌਦਿਆਂ ਦੀ ਸੰਭਾਲ ਕਰਨਾ ਸ਼ੁਰੂ ਕਰ ਦੇਵੇ ਤਾਂ ਬਹੁਤ ਜਲਦੀ ਵਾਤਾਵਰਨ ਹਰਿਆ-ਭਰਿਆ ਹੋ ਜਾਵੇਗਾ। ਉਨ੍ਹਾਂ ਗਰੁੱਪ ਦੀ ਇਸ ਮੁਹਿੰਮ ਦੀ ਸ਼ਲਾਘਾ ਵੀ ਕੀਤੀ। ਕਨ੍ਹਈਆ ਗ੍ਰੀਨ ਸਿਟੀ ਗਰੁੱਪ ਦੇ ਪ੍ਰਵੀਨ ਗੋਇਲ (ਕਾਟਾ) ਨੇ ਕਿਹਾ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ।
ਦੁਬਈ ਭੱਜਣ ਦੀ ਤਿਆਰੀ ਕਰਦਾ ਪਰਲਜ਼ ਦਾ ਭਗੋੜਾ ਡਾਇਰੈਕਟਰ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ
ਗਰੀਨ ਸਿਟੀ ਗਰੁੱਪ ਨੇ ਆਪਣੀਆਂ ਸਾਰੀਆਂ ਕਲੋਨੀਆਂ ਵਿੱਚ ਹਰਿਆਲੀ ਨੂੰ ਅਹਿਮ ਸਥਾਨ ਦਿੱਤਾ ਹੈ ਅਤੇ ਲੀਓਜ਼ ਗ੍ਰੀਨ ਸਿਟੀ ਵੱਲੋਂ ਚਲਾਈ ਜਾ ਰਹੀ ਇਸ ਪੌਦੇ ਲਗਾਉਣ ਅਤੇ ਬੂਟੇ ਵੰਡਣ ਦੀ ਮੁਹਿੰਮ ਦੀ ਦੇਖ-ਰੇਖ ਕਰ ਰਹੇ ਐਮ.ਡੀ ਡੀ.ਪੀ.ਗੋਇਲ ਦੀ ਅਗਵਾਈ ਵਿੱਚ ਇਹ ਬੂਟੇ ਲਗਾਉਣ ਅਤੇ ਬੂਟੇ ਵੰਡਣ ਦੀ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਵੀਨ ਗੋਇਲ (ਕਾਟਾ), ਗੁਰਦਾਸ ਰਾਏ ਗੋਇਲ, ਪ੍ਰੇਮ ਗੋਇਲ, ਦੀਪਾਂਸ਼ੂ ਗੋਇਲ, ਅਸੀਮ ਗਰਗ, ਕੈਲਾਸ਼ ਗਰਗ, ਪ੍ਰਧਾਨ ਰਾਕੇਸ਼ ਨਰੂਲਾ, ਮੀਤ ਪ੍ਰਧਾਨ ਭੁਪਿੰਦਰ ਬਾਂਸਲ, ਜਨਰਲ ਸਕੱਤਰ ਨਵਨੀਤ ਸਿੰਗਲਾ, ਸਕੱਤਰ ਵਿਨੋਦ ਗੁਪਤਾ, ਦਾਣਾ ਪਾਣੀ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ, ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਧਰਵਜੀਤ ਮੈਰੀ, ਸੇਵਾਮੁਕਤ ਏ.ਜੀ.ਐਮ ਰਮੇਸ਼ ਢੰਡ, ਸੇਵਾਮੁਕਤ ਐਸ.ਡੀ.ਓ ਵਿਜੇ ਕੁਮਾਰ ਬਾਂਸਲ, ਓ.ਪੀ.ਸ਼ਰਮਾ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Share the post "ਗਰੀਨ ਸਿਟੀ ਦੇ ਪ੍ਰਬੰਧਕਾਂ ਨੇ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਵਿੱਢੀ ਮੁਹਿੰਮ, ਸੀਜੇਐਮ ਨੇ ਕੀਤੀ ਸ਼ੁਰੂਆਤ"