Tuesday, February 3, 2026

ਲੁਧਿਆਣਾ ਵਾਸੀਆਂ ਨੂੰ ਅੱਜ ਮਿਲੇਗੀ ਪਹਿਲੀਂ ਮਹਿਲਾ ਮੇਅਰ, ਆਪ ਕੋਲ ਜੋੜ-ਤੋੜ ਤੋਂ ਬਾਅਦ ਬਹੁਮਤ ਦੀ ਚਰਚਾ

Date:

spot_img

ਲੁਧਿਆਣਾ, 20 ਜਨਵਰੀ: ਪੰਜਾਬ ਦੇ ਉਦਯੋਗਿਕ ਹੱਬ ਵਜੋਂ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਹੁਣ ਕਰੀਬ ਡੇਢ ਸਾਲ ਬਾਅਦ ਅੱਜ ਸੋਮਵਾਰ ਨੂੰ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਸ ਵਾਰ ਮੇਅਰ ਦਾ ਅਹੁੱਦਾ ਔਰਤ ਵਰਗ ਲਈ ਰਾਖਵਾਂ ਰੱਖਿਆ ਗਿਆ ਹੈ, ਜਿਸਦੇ ਚੱਲਦੇ ਲੁਧਿਆਣਾ ਨੂੰ ਮਹਿਲੀ ਮਹਿਲਾ ਮੇਅਰ ਵੀ ਮਿਲੇਗੀ। ਲੰਘੀ 13 ਜਨਵਰੀ ਨੂੰ ਰੱਖੀ ਮੀਟਿੰਗ ਰੱਦ ਕਰਨ ਤੋਂ ਬਾਅਦ ਹੁਣ ਡਿਵੀਜ਼ਨਲ ਕਮਿਸ਼ਨਰ ਨੇ 20 ਜਨਵਰੀ ਨੂੰ ਨਵੇਂ ਚੁਣੇ ਗਏ ਕੋਂਸਲਰਾਂ ਦੀ ਸਵੇਰੇ 11 ਵਜਂੇ ਗੁਰੂ ਨਾਨਕ ਦੇਵ ਭਵਨ ਵਿਖੇ ਮੀਟਿੰਗ ਸੱਦੀ ਹੋਈ ਹੈ।

ਇਹ ਵੀ ਪੜ੍ਹੋ Donald Trump ਅੱਜ ਮੁੜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ

ਇਸ ਮੀਟਿੰਗ ਵਿਚ ਇੰਨ੍ਹਾਂ ਕੌਂਸਲਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੇਅਰ ਅਤੇ ਹੋਰਨਾਂ ਅਹੁੱਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਜਿਕਰਯੋਗ ਹੈ ਕਿ 21 ਦਸੰਬਰ ਨੂੰ ਹੋਈਆਂ ਚੋਣਾਂ ਵਿਚ ਲੁਧਿਆਣਾ ਦੇ 95 ਵਾਰਡਾਂ ਲਈ ਹੋਈ ਚੋਣ ਵਿਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ ਜਦਕਿ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ। ਚੋਣ ਨਤੀਜਿਆਂ ਵਿਚ ‘ਆਪ’ ਦੇ 41 , ਕਾਂਗਰਸ ਦੇ 30, ਭਾਜਪਾ ਦੇ 19, ਅਕਾਲੀ ਦਲ ਦੇ 2 ਅਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ ਸਨ।

ਇਹ ਵੀ ਪੜ੍ਹੋ HSGPC ਚੋਣਾਂ: ਦਾਦੂਵਾਲ ਹਾਰੇ, ਝੀਂਡਾ ਧੜਾ ਉਭਰਿਆ, ਦੂਜਿਆਂ ਨੂੰ ਵੀ ਮਿਲਿਆ ਰਲਵਾਂ-ਮਿਲਵਾਂ ਹੂੰਗਾਰਾ

95 ਮੈਂਬਰੀ ਹਾਊਸ ਤੋਂ ਇਲਾਵਾ ਜੇਕਰ ਸ਼ਹਿਰ ਦੇ ਅੱਧੀ ਦਰਜ਼ਨ ਵਿਧਾਇਕਾਂ ਨੂੰ ਵੀ ਵਿਚ ਮਿਲਾ ਲਿਆ ਜਾਵੇ ਤਾਂ ਬਹੁਮਤ ਲਈ 52 ਮੈਂਬਰ ਹੋਣੇ ਲਾਜ਼ਮੀ ਹਨ। ਮੌਜੂਦਾ ਸਥਿਤੀ ਵਿਚ ਆਮ ਆਦਮੀ ਪਾਰਟੀ ਵੱਲੋਂ ਜੋੜਤੋੜ ਤੋਂ ਬਾਅਦ ਕਈ ਕਾਂਗਰਸੀ, ਭਾਜਪਾਈ ਤੇ ਅਜ਼ਾਦ ਕੋਂਸਲਰਾਂ ਨੂੰ ਆਪਣੇ ਪਾਲੇ ਵਿਚ ਸ਼ਾਮਲ ਕਰਨ ਤੋਂ ਬਾਅਦ ਹੁਣ ਪਟਿਆਲਾ ਤੇ ਜਲੰਧਰ ਤੋਂ ਬਾਅਦ ਇੱਥੇ ਵੀ ਆਪ ਦਾ ਮੇਅਰ ਬਣਦਾ ਦਿਖ਼ਾਈ ਦੇ ਰਿਹਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...